Punjab News ਪੰਜਾਬ ਦੇ ਨਵੇਂ ਮੰਤਰੀਆਂ 'ਚ ਮਹਿਕਮਿਆਂ ਦੀ ਵੰਡ

Android

Prime VIP
Staff member
ਬਾਦਲ ਨੇ ਬਿਜਲੀ, ਸਹਿਕਾਰਤਾ ਤੇ ਵਿਜੀਲੈਂਸ ਸਣੇ 7 ਮਹਿਕਮੇ ਰੱਖੇ, ਸੁਖਬੀਰ ਬਾਦਲ ਕੋਲ ਵੀ ਗ੍ਰਹਿ, ਐਕਸਾਈਜ਼ ਤੇ ਟੈਕਸੇਸ਼ਨ ਸਣੇ 7 ਮਹਿਕਮੇ,
ਜਲੰਧਰ/ ਚੰਡੀਗੜ੍ਹ, ( ਲਾਭ ਸਿੰਘ ਸਿੱਧੂ, ਭੁੱਲਰ)-ਆਖਰ ਅੱਜ ਸ਼ਾਮ ਰਾਜਪਾਲ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿਤੀ ਗਈ ਹੈ। ਮੁੱਖ ਮੰਤਰੀ ਬਾਦਲ ਆਪਣੇ ਕੋਲ ਪਰਸੋਨਲ, ਆਮ ਪ੍ਰਸ਼ਾਸਨ, ਪਾਵਰ, ਸਹਿਕਾਰਤਾ, ਸਾਇੰਸ ਤਕਨਾਲੋਜੀ, ਵਾਤਾਵਰਨ, ਵਿਜੀਲੈਂਸ ਤੇ ਰੁਜ਼ਗਾਰ ਪੈਦਾ ਕਰਨ ਵਾਲੇ ਵਿਭਾਗਾਂ ਨੂੰ ਰੱਖਿਆ ਹੈ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕੋਲ ਗ੍ਰਹਿ, ਪ੍ਰਸ਼ਾਸਕੀ ਸੁਧਾਰ, ਹਾਊਸਿੰਗ, ਐਕਸਾਈਜ਼ ਤੇ ਟੈਕਸੇਸ਼ਨ, ਨਿਵੇਸ਼ ਪ੍ਰਮੋਸ਼ਨ, ਖੇਡਾਂ ਤੇ ਯੁਵਾ ਮਾਮਲੇ ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਹੋਣਗੇ।

 
Top