Punjab News ਪਾਕਿ ਨੇ ਮੰਗੀ ਕਸਾਬ ਦੀ ਗ੍ਰਿਫਤਾਰੀ

:eek::shabashਪਾਕਿ ਨੇ ਮੰਗੀ ਕਸਾਬ ਦੀ ਗ੍ਰਿਫਤਾਰੀ

ਇਸਲਾਮਾਬਾਦ , ਐਤਵਾਰ, 14 ਮਾਰਚ 2010( 16:09 IST )


ਮੁੰਬਈ ਹਮਲੇ ਦੌਰਾਨ ਜਿਉਂਦੇ ਕਾਬੂ ਕੀਤੇ ਗਏ ਇੱਕ ਮਾਤਰ ਅੱਤਵਾਦੀ ਅਜ਼ਮਲ ਕਸਾਬ ਦੀ ਪਾਕਿਸਤਾਨ ਨੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ।ਪਾਕਿਸਤਾਨ ਸਰਕਾਰ ਨੇ ਰਾਵਲਪਿੰਡੀ ਵਿਖੇ ਸਥਿੱਤ ਅੱਤਵਾਦ ਰੋਧੀ ਅਦਾਲਤ ਵਿਚ ਬੀਤੇ ਕੱਲ੍ਹ ਦਾਖਲ ਇੱਕ ਅਰਜੀ ਵਿਚ ਇਹ ਅਪੀਲ ਕੀਤੀ।

ਇਸੇ ਅਦਾਲਤ ਵਿਚ ਲਸ਼ਕਰੇ ਤੋਇਬਾ ਦੇ ਕਮਾਂਡਰ ਜਕੀਉਰ ਰਹਿਮਾਨ ਲਖਵੀ ਅਤੇ 5 ਹੋਰਨਾਂ ਖਿਲਾਫ ਮੁੰਬਈ ਹਮਲੇ ਦੇ ਸੰਬੰਧ ਵਿਚ ਬੰਦ ਕਮਰੇ ਵਿਚ ਸੁਣਵਾਈ ਚੱਲ ਰਹੀ ਹੈ।ਖਬਰ ਏਜੰਸੀ ਆਨਲਾਈਨ ਨੇ ਉਕਤ ਕਬਰ ਦਿੱਤੀ।

ਉੱਧਰ ਸਰਕਾਰ ਦੀ ਅਪੀਲ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਨੇ ਮਾਮਲੇ ਉੱਪਰ ਅਗਲੀ ਸੁਣਵਾਈ ਲਈ 20 ਮਾਰਚ ਦੀ ਤਰੀਖ ਨਿਰਧਾਰਤ ਕੀਤੀ ਹੈ।
 
Top