ਗਣਤੰਤਰ ਦਿਵਸ ਸਬੰਧੀ ਰੰਗਾਰੰਗ 'ਫੁੱਲ ਡਰੈੱਸ ਰਿਹ&#260

[JUGRAJ SINGH]

Prime VIP
Staff member


ਵੱਖ-ਵੱਖ ਰਾਜਾਂ ਦੀਆਂ ਸੁੰਦਰ ਝਾਕੀਆਂ ਨੇ ਪੇਸ਼ ਕੀਤੀ ਅਮੀਰ ਵਿਰਾਸਤ
ਨਵੀਂ ਦਿੱਲੀ, 23 ਜਨਵਰੀ (ਪੀ. ਟੀ. ਆਈ.)-ਅੱਜ ਇਸ ਸਾਲ ਦੀ ਗਣਤੰਤਰ ਦਿਵਸ ਪ੍ਰੇਡ ਲਈ ਭਾਰਤ ਦੀ ਸਭਿਆਚਾਰਕ ਵਿਰਾਸਤ ਦੀਆਂ ਸੁੰਦਰ ਝਾਕੀਆਂ, ਲੜਾਕੂ ਜਹਾਜ਼ਾਂ ਦੀਆਂ ਕਲਾਬਾਜ਼ੀਆਂ ਅਤੇ ਹਥਿਆਰਬੰਦ ਸੈਨਾਵਾਂ ਦੇ ਮਾਰਚ ਨਾਲ 'ਫੁੱਲ ਡਰੈੱਸ ਰਿਹਰਸਲ' ਕੀਤੀ ਗਈ ਪਰ ਰਾਜਪਥ 'ਤੇ ਕੀਤੀ ਇਸ 'ਫੁੱਲ ਡਰੈੱਸ ਰਿਹਰਸਲ' ਨਾਲ ਕੇਂਦਰੀ ਦਿੱਲੀ ਖਾਸਕਰ ਇੰਡੀਆ ਗੇਟ ਨੇੜਲੇ ਇਲਾਕੇ ਵਿਚ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ | ਜਦੋਂ ਫ਼ੌਜ ਅਤੇ ਪੁਲਿਸ ਬਲ ਰਾਏਸੀਨਾ ਹਿਲਜ਼ ਤੋਂ ਲਾਲ ਕਿਲ੍ਹੇ ਲਈ ਮਾਰਚ ਪਾਸਟ ਕਰਦੇ ਨਿਕਲੇ ਤਾਂ ਰਾਜਪਥ ਵਿਖੇ ਰਿਹਰਸਲ ਦੇਖਣ ਲਈ ਲੋਕਾਂ ਦੀ ਵੱਡੀ ਭੀੜ ਜਮ੍ਹਾਂ ਹੋ ਗਈ | ਪਰੇਡ ਦਾ ਪੂਰਵ ਪ੍ਰਦਰਸ਼ਨ ਚਾਰ ਹੈਲੀਕਾਪਟਰਾਂ ਵਲੋਂ ਤਿਰੰਗੇ ਅਤੇ ਸੈਨਾ, ਹਵਾਈ ਫ਼ੌਜ ਅਤੇ ਜਲ ਸੈਨਾ ਦੇ ਝੰਡਿਆਂ ਨਾਲ ਰਾਜਪਥ 'ਤੇ ਉਡਾਨ ਭਰਨ ਨਾਲ ਸ਼ੁਰੂ ਹੋਇਆ | ਫ਼ੌਜ ਨੇ ਦੇਸ਼ ਦੇ ਪਹਿਲਾ ਸਵਦੇਸ਼ੀ ਹਲਕਾ ਲੜਾਕੂ ਜਹਾਜ਼ ਤੇਜਸ, ਟੀ-90 ਭੀਸ਼ਮ ਟੈਂਕ ਅਤੇ ਐਮ ਬੀ ਟੀ ਅਰਜੂਨ ਐਮ ਕੇ ਦੋ ਦਾ ਪ੍ਰਦਰਸ਼ਨ ਕੀਤਾ | ਅਧੁਨਿਕ ਹਥਿਆਰ ਪ੍ਰਣਾਲੀ ਦੇ ਨਾਲ ਨਾਲ ਹਥਿਆਰਬੰਦ ਸੈਨਾਵਾਂ, ਨੀਮ ਫ਼ੌਜੀ ਬਲਾਂ ਅਤੇ ਐਨ. ਸੀ. ਸੀ. ਦੇ ਕੈਡਿਟਾਂ ਨੇ ਫ਼ੌਜੀ ਬੈਂਡਾਂ ਨਾਲ ਮੁਕੰਮਲ ਸੁਰਮੇਲ ਮਾਰਚ ਕੀਤਾ | ਸ਼ਿੰਗਾਰੇ ਹੋਏ ਊਠਾਂ 'ਤੇ ਸਵਾਰ ਸੁਰੱਖਿਆ ਮੁਲਾਜ਼ਮਾਂ ਅਤੇ ਸੰਗੀਤ ਬੈਂਡ ਨੇ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ | ਰਾਜਪਥ 'ਤੇ ਵੱਡਾ ਸ਼ੋਅ ਵੱਖ ਵੱਖ ਰਾਜਾਂ ਅਤੇ ਮੰਤਰਾਲਿਆਂ ਦੀਆਂ ਮਿੰਨੀ ਭਾਰਤ ਪੇਸ਼ ਕਰ ਰਹੀਆਂ ਝਾਕੀਆਂ ਨਾਲ ਹੋਇਆ | ਪਹਿਲੀ ਝਾਕੀ ਉੱਤਰ ਪ੍ਰਦੇਸ਼ ਦੀ 'ਸੁਬਾਹ-ਏ-ਬਨਾਰਸ ਸੀ ਇਸ ਨੇ ਪਵਿੱਤਰ ਸ਼ਹਿਰ ਬਨਾਰਸ ਦੀ ਅਮੀਰ ਸਭਿਆਚਾਰਕ ਵਿਰਾਸਤ ਪੇਸ਼ ਕੀਤੀ | ਪਹਿਲੀ ਵਾਰ ਰੇਲਵੇ ਨੇ ਜੰਮੂ ਤੇ ਕਸ਼ਮੀਰ ਵਿਚ ਦੇਸ਼ ਦੀ ਸਭ ਤੋਂ ਵੱਢੀ ਢੋਆ ਢੁਆਈ ਵਾਲੀ ਸੁਰੰਗ ਪੀਰ ਪੰਜਾਲ ਸੁਰੰਗ ਦੀ ਉਸਾਰੀ ਦੀ ਝਲਕ ਪੇਸ਼ ਕੀਤੀ | ਇਹ ਸੁਰੰਗ 2013 ਵਿਚ ਸ਼ੁਰੂ ਕੀਤੀ ਗਈ ਸੀ | ਰੇਲਵੇ ਤੋਂ ਇਲਾਵਾ ਦੂਸਰੇ ਮੰਤਰਾਲਿਆਂ ਜਿਨ੍ਹਾਂ ਆਪਣੀ ਝਾਕੀਆਂ ਪੇਸ਼ ਕੀਤੀਆਂ ਉਨ੍ਹਾਂ ਵਿਚ ਭੂ-ਵਿਗਿਆਨ ਮੰਤਰਾਲਾ ਅਤੇ ਖੇਤੀਬਾੜੀ ਅਤੇ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਸ਼ਾਮਿਲ ਹਨ | ਹੋਰ ਦੂਸਰੇ ਰਾਜ ਜਿਹੜਾ ਇਸ ਸਾਲ ਦੀ ਪ੍ਰੇਡ ਵਿਚ ਹਿੱਸਾ ਲੈਣਗੇ ਉਨ੍ਹਾਂ ਵਿਚ ਮਹਾਰਾਸ਼ਟਰ, ਤਾਮਿਲਨਾਡੂ, ਅਸਾਮ, ਅਰੁਣਾਚਲ ਪ੍ਰਦੇਸ਼, ਕਰਨਾਟਕ, ਮੇਘਾਲਿਆ, ਜੰਮੂ ਤੇ ਕਸ਼ਮੀਰ, ਉੱਤਰਾਖੰਡ, ਛਤੀਸਗੜ੍ਹ, ਰਾਜਸਥਾਨ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ ਸ਼ਾਮਿਲ ਹੈ | 25 ਵਿਦਿਆਰਥੀਆਂ ਜਿਨ੍ਹਾਂ ਨੂੰ ਕੌਮੀ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਨੇ ਵੀ ਮਾਰਚ ਵਿਚ ਹਿੱਸਾ ਲਿਆ | ਸਕੂਲੀ ਬੱਚਿਆਂ ਨੇ ਵੱਖ-ਵੱਖ ਲੋਕ ਨਾਚਾਂ ਰਾਹੀਂ ਲੋਕਾਂ ਨੂੰ ਮੰਤਰ-ਮੁਗਧ ਕੀਤਾ | ਲੜਾਕੂ ਜਹਾਜ਼ਾਂ ਨੇ ਕਲਾਬਾਜ਼ੀਆਂ ਦਿਖਾ ਕੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ |
 
Top