UNP

ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜਾĄ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 23-Jan-2014
[JUGRAJ SINGH]
 
ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜਾĄ

ਨਵੀਂ ਦਿੱਲੀ, 22 ਜਨਵਰੀ (ਯੂ. ਐੱਨ. ਆਈ.)-ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ 25 ਜਨਵਰੀ ਨੂੰ ਭਾਰਤ ਆਉਣਗੇ ਅਤੇ ਗਣਤੰਤਰ ਦਿਵਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸੇ ਮਹੀਨੇ ਹੀ ਜਾਪਾਨ ਦੇ ਰੱਖਿਆ ਮੰਤਰੀ ਇਤਸੁਨੋਰੀ ਓਨੋਡੇਰਾ ਵੀ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ, ਤਕਨਾਲੌਜੀ, ਊਰਜਾ ਅਤੇ ਵਪਾਰਕ ਸਬੰਧ ਹੋਰ ਗੂੜ੍ਹੇ ਕੀਤੇ ਜਾਣ ਲਈ ਵਚਨਬੱਧਤਾ ਦਿੱਤੀ ਸੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸੱਦੇ 'ਤੇ ਇਥੇ ਆ ਰਹੇ ਅਬੇ ਉਨ੍ਹਾਂ ਨਾਲ ਦੋਵੱਲੇ ਸਬੰਧਾਂ ਪ੍ਰਤੀ ਵਿਚਾਰ ਵਟਾਂਦਰਾ ਵੀ ਕਰਨਗੇ। ਸ੍ਰੀ ਅਬੇ ਨਾਲ ਉਨ੍ਹਾਂ ਦੀ ਪਤਨੀ ਅਕੇਈ ਅਬੇ ਵੀ 26 ਜਨਵਰੀ ਦੇ ਸਮਾਗਮ 'ਚ ਸ਼ਾਮਿਲ ਹੋਣਗੇ ਅਤੇ ਬਾਅਦ 'ਚ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨਾਲ ਵੀ ਮੁਲਾਕਾਤ ਕਰਨਗੇ।

UNP