UNP

ਦੇਸੀ ਕੱਟੇ ਤੇ ਜ਼ਿੰਦਾ ਕਾਰਤੂਸ ਸਣੇ ਨੌਜਵਾਨ ਗ੍ਰਿĄ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 05-Apr-2011
Birha Tu Sultan
 
ਦੇਸੀ ਕੱਟੇ ਤੇ ਜ਼ਿੰਦਾ ਕਾਰਤੂਸ ਸਣੇ ਨੌਜਵਾਨ ਗ੍ਰਿĄ

ਚੰਡੀਗੜ੍ਹ, 4 ਅਪ੍ਰੈਲ (ਸੰਦੀਪ)-ਸੋਮਵਾਰ ਦੁਪਹਿਰ ਸਮੇਂ ਪੁਲਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਪੁਲਸ ਨੇ ਪੰਜਾਬ ਯੂਨੀਵਰਸਿਟੀ ਦੇ ਮੇਨ ਗੇਟ ਨੇੜੇ ਘੁੰਮ ਰਹੇ ਇਕ ਨੌਜਵਾਨ ਨੂੰ ਫੜ ਕੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਤੋਂ ਇਕ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੈਕਟਰ 11 ਥਾਣਾ ਮੁਖੀ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਪੁਲਸ ਨੇ ਅੱਜ ਦੁਪਹਿਰ ਪੀ.ਯੂ. ਦੇ ਗੇਟ ਨੰਬਰ ਇਕ ਨੇੜੇ ਸ਼ੱਕੀ ਹਾਲਤ ਚ ਘੁੰਮ ਰਹੇ ਨੌਜਵਾਨ ਨੂੰ ਫੜ ਕੇ ਉਸ ਦੀ ਤਲਾਸ਼ੀ ਲਈ ਤਾਂ ਪੁਲਸ ਨੂੰ ਉਸਦੇ ਕੋਲੋਂ.2 ਬੋਰ ਦੀ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ। ਫੜੇ ਗਏ ਦੋਸ਼ੀ ਦੀ ਪਛਾਣ ਊਨਾ ਦੇ ਸੰਤੋਖਗੜ੍ਹ ਦੇ ਰਹਿਣ ਵਾਲੇ ਰਵੀ ਕੁਮਾਰ (21) ਵਜੋਂ ਹੋਈ ਹੈ, ਜੋ ਕਿ ਆਟੋ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ। ਪੁਲਸ ਨੂੰ ਪੁੱਛਗਿੱਛ ਮਗਰੋਂ ਪਤਾ ਲਗਾ ਕਿ ਉਹ ਕੁਰਾਲੀ ਤੋਂ ਬੱਸ ਚ ਇਥੇ ਆਇਆ ਅਤੇ ਇਥੇ ਚੋਰੀ ਕਰਨ ਦੇ ਇਰਾਦੇ ਨਾਲ ਪੀ.ਯੂ. ਅਤੇ ਪੀ. ਜੀ. ਆਈ. ਦੀ ਪਾਰਕਿੰਗ ਦੀ ਰੇਕੀ ਕਰ ਚੁੱਕਾ ਸੀ। ਗੇਟ ਤੇ ਸੁਰੱਖਿਆ ਕਰਮੀਆਂ ਨੂੰ ਵੇਖ ਕੇ ਉਹ ਵਾਹਨ ਚੋਰੀ ਕਰਨ ਚ ਕਾਮਯਾਬ ਨਾ ਹੋ ਸਕਿਆ। ਪਿਸਤੌਲ ਬਾਰੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਪਿਸਤੌਲ ਯੂ.ਪੀ. ਤੋਂ ਲੈ ਕੇ ਆਇਆ ਹੈ। ਪੁਲਸ ਇਹ ਜਾਣਨ ਦੀ ਕੋਸ਼ਿਸ ਕਰ ਰਹੀ ਹੈ ਕਿ ਦੋਸ਼ੀ ਨੌਜਵਾਨ ਦਾ ਪ੍ਰੋਫਾਈਲ ਕੀ ਹੈ ਅਤੇ ਉਹ ਪਿਸਤੌਲ ਲੈ ਕੇ ਇਥੇ ਕਿਸੇ ਵੱਡੀ ਵਾਰਦਾਤ ਨੂੰ ਤਾਂ ਅੰਜਾਮ ਦੇਣ ਦੇ ਮਕਸਦ ਨਾਲ ਤਾਂ ਨਹੀਂ ਆਇਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

UNP