UNP

ਅੱਜ ਵੀ ਪ੍ਰਵਾਸੀ ਪੰਜਾਬੀ ਕਈ ਸਮੱਸਿਆਵਾਂ ਨਾਲ ਘਿĄ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 04-Apr-2011
Birha Tu Sultan
 
ਅੱਜ ਵੀ ਪ੍ਰਵਾਸੀ ਪੰਜਾਬੀ ਕਈ ਸਮੱਸਿਆਵਾਂ ਨਾਲ ਘਿĄ

ਸੈਕਰਾਮੈਂਟੋ (ਕੈਲੀਫੋਰਨੀਆ), 1 ਅਪ੍ਰੈਲ (ਜ. ਬ.)ਮੈਂ ਖ਼ੁਦ ਪ੍ਰਵਾਸੀ ਭਾਰਤੀ ਰਿਹਾ ਹਾਂ ਤੇ ਮੈਂ ਪ੍ਰਵਾਸੀਆਂ ਦੇ ਮਸਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਇਹ ਵਿਚਾਰ ਐੱਨ. ਆਰ. ਆਈ. ਫਰੰਟ ਯੂ. ਐੱਸ. ਏ. ਵਲੋਂ ਸੈਕਰਾਮੈਂਟੋ ਵਿਖੇ ਹੋਟਲ ਫੋਰ ਪੋਇੰਟ ਸ਼ੈਰਟਨ ਵਿਖੇ ਕਰਵਾਏ ਗਏ ਪਹਿਲੇ ਸੈਮੀਨਾਰ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਹਲਕਾ ਕਿਲਾ ਰਾਏਪੁਰ ਦੇ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਪ੍ਰਗਟਾਏ।
ਸ. ਖੰਗੂੜਾ ਨੇ ਕਿਹਾ ਕਿ ਇਸ ਵੇਲੇ ਪ੍ਰਵਾਸੀ ਪੰਜਾਬੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਘਿਰੇ ਹੋਏ ਹਨ। ਭਾਰਤ ਦਾ ਪਿਛਲੇ 66 ਸਾਲਾਂ ਦੇ ਸਿਸਟਮ ਠੀਕ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਵੀ ਇਸ ਵਿਚ ਸੁਧਾਰ ਲਿਆਉਣਾ ਚਾਹੀਦੈ ਤਾਂ ਘੱਟੋ-ਘੱਟ 20 ਸਾਲ ਵੀ ਲੱਗ ਸਕਦੇ ਹਨ।
ਸਮਾਗਮ ਦੇ ਸ਼ੁਰੂ ਵਿਚ ਐੱਨ. ਆਰ. ਆਈ. ਫਰੰਟ ਦੇ ਪ੍ਰਧਾਨ ਸੁੱਖੀ ਘੁੰਮਣ, ਚੇਅਰਮੈਨ ਗੁਰਜਤਿੰਦਰ ਸਿੰਘ ਰੰਧਾਵਾ ਤੇ ਪੈਟਰਨ ਪਾਲ ਸਹੋਤਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਖਚਾਖਚ ਭਰੇ ਹਾਲ ਵਿਚ 20 ਦੇ ਕਰੀਬ ਬੁਲਾਰਿਆਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਆਪੋ-ਆਪਣੇ ਵਿਚਾਰ ਰੱਖੇ। ਇਨ੍ਹਾਂ ਵਿਚ ਮੁੱਖ ਤੌਰ ਤੇ ਸ਼ਾਮਿਲ ਸਨ ਸੁੱਖੀ ਘੁੰਮਣ (ਪ੍ਰਧਾਨ ਐੱਨ. ਆਰ. ਆਈ. ਫਰੰਟ), ਗੁਰਜਤਿੰਦਰ ਸਿੰਘ ਰੰਧਾਵਾ (ਚੇਅਰਮੈਨ), ਪਾਲ ਸਹੋਤਾ (ਪੈਟਰਨ), ਜਤਿੰਦਰ ਪਾਲ ਸਿੰਘ ਦਿੱਲੀ ਵਾਲੇ (ਸਲਾਹਕਾਰ), ਗੁਰਬਖਸ਼ੀਸ਼ ਗਰੇਵਾਲ (ਡਾਇਰੈਕਟਰ), ਜੱਸੀ ਬੰਗਾ (ਡਾਇਰੈਕਟਰ), ਹਰਬੰਸ ਸਿੰਘ ਪੰਮਾ (ਡਾਇਰੈਕਟਰ), ਇੰਦਰਜੀਤ ਸਿੰਘ ਰੰਧਾਵਾ (ਡਾਇਰੈਕਟਰ), ਸੁਖਵਿੰਦਰ ਸਿੰਘ ਸੰਘੇੜਾ (ਸਕੱਤਰ), ਬੀਬੀ ਸੁਰਜੀਤ ਕੌਰ, ਹਰਜਿੰਦਰ ਸਿੰਘ ਧਾਮੀ (ਗੁਰਦੁਆਰਾ ਫੇਅਰਫੀਲਡ), ਕੁਲਦੀਪ ਧਾਲੀਵਾਲ (ਸੈਂਟਰ ਆਫ਼ ਇੰਡੋ ਯੂ. ਐੱਸ. ਡਾਇਲਾਗ), ਮਦਨ ਸ਼ਰਮਾ, ਜਗਦੇਵ ਰਾਮ, ਨਰਿੰਦਰਪਾਲ ਸਿੰਘ ਹੁੰਦਲ (ਐੱਨ. ਆਰ. ਆਈ. ਸਭਾ), ਦਿਲ ਨਿੱਝਰ (ਉੱਘੇ ਕਵੀ), ਜੋਹਨ ਵੈਸਾ (ਜਿਊਸ਼ ਕਮਿਊਨਿਟੀ), ਮਹੇਸ਼ਇੰਦਰ ਸਿੰਘ, ਡਾ. ਉਂਕਾਰ ਸਿੰਘ ਬਿੰਦਰਾ, ਧੀਰਾ ਨਿੱਝਰ (ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ) ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਹਲਕਾ ਬਿਆਸ ਮਨਮੋਹਨ ਸਿੰਘ ਸਠਿਆਲਾ ਨੇ ਵਿਸਤਾਰ ਨਾਲ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ। ਐੱਨ. ਆਰ. ਆਈ. ਫਰੰਟ ਦੇ ਚੇਅਰਮੈਨ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਵੀਜ਼ਾ ਤੇ ਪਾਸਪੋਰਟ ਦੀ ਸਭ ਤੋਂ ਵੱਡੀ ਸਮੱਸਿਆ ਉੱਭਰ ਕੇ ਆਈ ਹੈ। ਇਸ ਸੈਮੀਨਾਰ ਦੌਰਾਨ ਇਕ ਮੰਗ-ਪੱਤਰ ਜੱਸੀ ਖੰਗੂੜਾ ਨੂੰ ਦਿੱਤਾ ਗਿਆ, ਜਿਸ ਵਿਚ ਪ੍ਰਵਾਸੀ ਪੰਜਾਬੀਆਂ ਦੀਆਂ ਮੰਗਾਂ ਬਾਰੇ ਲਿਖਿਆ ਗਿਆ। ਇਹ ਮੰਗ ਪੱਤਰ ਡਾਕ ਰਾਹੀਂ ਵਿਦੇਸ਼ ਵਿਭਾਗ ਨੂੰ ਵੀ ਭੇਜਿਆ ਜਾ ਰਿਹਾ ਹੈ। ਅਖੀਰ ਚ ਐੱਨ. ਆਰ. ਆਈ. ਫਰੰਟ ਦੇ ਚੇਅਰਮੈਨ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਪ੍ਰਧਾਨ ਸੁੱਖੀ ਘੁੰਮਣ ਨੇ ਆਏ ਹੋਏ ਸਮੂਹ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

UNP