Punjab News ਬੇਅੰਤ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਖਿਲਾ&#26

jassmehra

(---: JaSs MeHrA :---)
TarainPunjab-1.jpg


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਵਿਰੁੱਧ ਕੇਸ ਦੀ ਸੁਣਵਾਈ ਯੂ.ਟੀ. ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵੀਰ ਸਿੰਘ ਸਿੱਧੂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੇਸ ਦੀ ਸੁਣਵਾਈ ਕੀਤੀ । ਅਦਾਲਤ ਵਿੱਚ ਸੁਣਵਾਈ ਦੇ ਪਹਿਲੇ ਦਿਨ ਸੀ.ਬੀ.ਆੲੀ. ਵੱਲੋਂ ਕੇਸ ਨਾਲ ਸਬੰਧਤ ਰਿਕਾਰਡ ਪੇਸ਼ ਨਾ ਕਰਨ ਕਰਕੇ ਸੁਣਵਾਈ 14 ਸਤੰਬਰ ਲੲੀ ਅੱਗੇ ਪਾ ਦਿੱਤੀ ਗਈ ਹੈ।
ਬੁਡ਼ੈਲ ਜੇਲ੍ਹ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਆਪਣੀ ਹਾਜ਼ਰੀ ਵੀਡੀਓ ਕਾਨਫ੍ਰਸਿੰਗ ਰਾਹੀਂ ਲਵਾਈ ਹੈ। ਸੀਬੀਆਈ ਵੱਲੋਂ ਅੱਜ ਅਦਾਲਤ ਵਿੱਚ ਸਹਾਇਕ ਸਬ ਇੰਸਪੈਕਟਰ ਵਿਜੈ ਕੁਮਾਰ ਪੇਸ਼ ਹੋਏ। ੳੁਨਾਂ ਵੱਲੋਂ ਕੇਸ ਨਾਲ ਸਬੰਧਤ ਰਿਕਾਰਡ ਪੇਸ਼ ਨਾ ਕਰਨ ਕਰਕੇ ਅਦਾਲਤ ਨੇ ਅਗਲੀ ਪੇਸ਼ੀ ਮੌਕੇ ਜਾਂਚ ਅਧਿਕਾਰੀ ਨੂੰ ਤਲਬ ਕਰ ਲਿਆ ਹੈ।
ਸੂਤਰਾਂ ਅਨੁਸਾਰ ਬੇਅੰਤ ਕਤਲ ਕੇਸ ਦਾ ਰਿਕਾਰਡ ਸੁਪਰੀਮ ਕੋਰਟ ਵਿੱਚ ਪਿਆ ਹੈ ਅਤੇ ੳੁਸਨੂੰ ਮੰਗਵਾਉਣ ਵਾਸਤੇ ਸਮੇਂ ਦੀ ਲੋਡ਼ ਹੈ। ਕੇਸ ਦੇ ਦੋ ਹੋਰ ਵਿਅਕਤੀਆਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਵੱਲੋਂ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।
ਬੇਅੰਤ ਕਤਲ ਦੇ ਨੌਂ ਵਿਅਕਤੀਆਂ ਵਿਰੁੱਧ ਅਦਾਲਤ ’ਚ ਕੇਸ ਦੀ ਸੁਣਵਾਈ ਸਤੰਬਰ 1995 ਵਿੱਚ ਸ਼ੁਰੂ ਹੋ ਗਈ ਸੀ ਅਤੇ 31 ਜੁਲਾਈ 2008 ਨੂੰ ਯੂ.ਟੀ. ਦੇ ਚੀਫ ਜੁਡੀਸ਼ਲ ਮੈਜਿਸਟਰੇਟ ਵੱਲੋਂ ਫੈਸਲਾ ਵੀ ਸੁਣਾ ਦਿੱਤਾ ਗਿਆ ਸੀ ਪਰ ਭਾਈ ਜਗਤਾਰ ਸਿੰਘ ਤਾਰਾ ਦੇ ਜੇਲ ਵਿੱਚੋਂ ਫਰਾਰ ਹੋਣ ਕਰਕੇ ੳੁਸ ਨੂੰ ਫੈਸਲੇ ਤੋਂ ਬਾਹਰ ਰੱਖਿਆ ਗਿਆ ਸੀ ਹਾਲਾਂਕਿ ਜੇਲ ਵਿੱਚੋਂ ਫਰਾਰ ਹੋਣ ਤੱਕ ੳੁਹ ਪੇਸ਼ੀ ਭੁਗਤਦਾ ਰਿਹਾ ਸੀ।
ਭਾਈ ਤਾਰਾ ਆਪਣੇ ਦੋ ਹੋਰ ਸਾਥੀਆਂ ਭਾਈ ਹਵਾਰਾ ਅਤੇ ਭਾਈ ਭਿਉਰਾ ਸਮੇਤ ਜੇਲ੍ਹ ਵਿੱਚੋਂ ਭੱਜਿਆ ਸੀ ਪਰ ੳੁਸਦੇ ਦੋਵੇਂ ਸਾਥੀ ਫੈਸਲੇ ਤੋਂ ਪਹਿਲਾਂ ਪੁਲੀਸ ਦੇ ਹੱਥ ਲੱਗ ਜਾਣ ਕਰਕੇ ਦੋਹਾਂ ਨੂੰ ੳੁਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੰਜਾਬ ਸਿਵਲ ਸਕੱਤਰੇਤ ਮੂਹਰੇ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ। ਸੀਬੀਆਈ ਵੱਲੋਂ ਕਤਲ ਕੇਸ ਵਿੱਚ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਨ੍ਹਾਂ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ,ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਨਸੀਬ ਸਿੰਘ ਅਤੇ ਭਾਈ ਨਵਜੋਤ ਸਿੰਘ ਦੇ ਨਾਂ ਸ਼ਾਮਲ ਸਨ।
ਭਾਈ ਜਗਤਾਰ ਸਿੰਘ ਤਾਰਾ ਵੱਲੋਂ ਆਪਣੇ ਵਕੀਲ ਸਿਮਰਜੀਤ ਸਿੰਘ ਰਾਹੀਂ ਬੇਅੰਤ ਕਤਲ ਕੇਸ ਅਤੇ ਜੇਲ੍ਹ ਬਰੇਕ ਕੇਸ ਨਾ ਲਡ਼ਨ ਦੀ ਇੱਛਾ ਪ੍ਰਗਟ ਕੀਤੀ ਜਾ ਚੁੱਕੀ ਹੈ।
ਭਾਈ ਤਾਰਾ ਨੇ ਕੇਸ ਦੀ ਪਹਿਲਾਂ ਸੁਣਵਾਈ ਵੇਲੇ ਹੀ ਅਦਾਲਤ ਨੂੰ ਕਹਿ ਦਿੱਤਾ ਸੀ ਕਿ ਉਸ ਦਾ ਭਾਰਤ ਦੇ ਕਾਨੂੰਨ ਵਿੱਚ ਭਰੋਸਾ ਨਹੀਂ ਹੈ, ਜਿਸ ਕਰਕੇ ਉਹ ਕੁਝ ਕਹਿਣਾ ਨਹੀਂ ਚਾਹੁੰਦਾ ਹੈ।
 
Top