ਹਵਾਈ ਫੌਜ ਪ੍ਰਮੁੱਖ ਨੇ ਦੱਖਣੀ ਕਮਾਨ ਦੇ ਜਵਾਨਾਂ ਨ&#26

Gill Saab

Yaar Malang
ਤਿਰੁਅਨੰਤਪੁਰਮ- ਭਾਰਤੀ ਹਵਾਈ ਫੌਜ ਦੇ ਸਾਹਮਣੇ ਮੌਜੂਦ ਚੁਣੌਤੀਆਂ 'ਤੇ ਧਿਆਨ ਦਿਵਾਉਂਦੇ ਹੋਏ ਹਵਾਈ ਫੌਜ ਪ੍ਰਮੁੱਖ ਏਅਰ ਚੀਫ ਮਾਰਸ਼ਲ ਅਰੂਪ ਰਾਹਾ ਨੇ ਇੱਥੇ ਦੱਖਣੀ ਹਵਾਈ ਕਮਾਨ ਦੇ ਜਵਾਨਾਂ ਨੂੰ ਆਧੁਨੀਕੀਕਰਨ ਅਤੇ ਅਧਿਗ੍ਰਹਿਣ ਦੇ ਮਾਧਿਅਮ ਨਾਲ ਜਾਰੀ ਸਮਰੱਥਾ ਨਿਰਮਾਣ ਬਾਰੇ ਦੱਸਿਆ। ਇਕ ਰੱਖਿਆ ਬਿਆਨ ਅਨੁਸਾਰ ਰਾਹਾ ਨੇ ਜਵਾਨਾਂ ਨੂੰ ਭਾਰਤੀ ਹਵਾਈ ਫੌਜ ਦੀ ਪਰਿਚਾਲਨ ਸਮਰੱਥਾ ਬਿਹਤਰ ਕਰਨ ਲਈ ਕੀਤੇ ਗਏ ਉਪਾਵਾਂ ਦੀ ਜਾਣਕਾਰੀ ਦਿੱਤੀ। ਹਵਾਈ ਫੌਜ ਨੇ ਉਨ੍ਹਾਂ ਨੂੰ ਆਉਣ ਵਾਲੇ ਸਾਲਾਂ 'ਚ ਹਵਾਈ ਫੌਜ ਦੇ ਸਾਹਮਣੇ ਮੌਜੂਦ ਚੁਣੌਤੀਆਂ ਅਤੇ ਆਧੁਨੀਕੀਕਰਨ ਅਤੇ ਅਧਿਗ੍ਰਹਿ ਦੇ ਮਾਧਿਅਮ ਨਾਲ ਜਾਰੀ ਸਮਰੱਥਾ ਨਿਰਮਾਣ ਬਾਰੇ ਦੱਸਿਆ। ਕਮਾਨ ਦੇ ਜਵਾਨਾਂ ਦੀ ਮਿਹਨਤ ਲਈ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਤੋਂ ਚੰਗੇ ਪੇਸ਼ੇਵਰ ਬਣਨ ਅਤੇ ਸਾਫ ਢੰਗ ਨਾਲ ਨਵੇਂ ਯੰਤਰਾਂ ਦਾ ਸੰਚਾਲਨ ਕਰਨ ਦੀ ਅਪੀਲ ਕੀਤੀ। ਵੀਰਵਾਰ ਨੂੰ ਇੱਥੇ 2 ਦਿਨਾਂ ਦੇ ਦੌਰੇ 'ਤੇ ਆਏ ਹਵਾਈ ਫੌਜ ਪ੍ਰਮੁੱਖ ਅਤੇ ਉਨ੍ਹਾਂ ਦੀ ਪਤਨੀ ਲਿਲੀ ਰਾਹਾ ਨੂੰ ਕਮਾਨ ਦੇ ਜਵਾਨਾਂ ਨੇ ਗਾਰਡ ਆਫ ਆਨਰ ਦਿੱਤਾ।
 

KARAN

Prime VIP
Re: ਹਵਾਈ ਫੌਜ ਪ੍ਰਮੁੱਖ ਨੇ ਦੱਖਣੀ ਕਮਾਨ ਦੇ ਜਵਾਨਾਂ ਨ

tfs..
 
Top