UNP

ਸਰਕਾਰ ਦੇ ਗਠਨ ਲਈ ਕੇਜਰੀਵਾਲ ਨੇ ਕਾਂਗਰਸ ਤੇ ਭਾਜਪ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 15-Dec-2013
[JUGRAJ SINGH]
 
ਸਰਕਾਰ ਦੇ ਗਠਨ ਲਈ ਕੇਜਰੀਵਾਲ ਨੇ ਕਾਂਗਰਸ ਤੇ ਭਾਜਪਨਵੀਂ ਦਿੱਲੀ 14 ਦਸੰਬਰ (ਉਪਮਾ ਡਾਗਾ ਪਾਰਥ, ਏਜੰਸੀ)- ਦਿੱਲੀ ਵਿਚ ਸਰਕਾਰ ਗਠਨ ਕਰਨ ਦੇ ਮਾਮਲੇ ਨੂੰ ਨਵਾਂ ਮੋੜ ਦਿੰਦਿਆਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਾਂਗਰਸ ਤੇ ਭਾਜਪਾ ਅੱਗੇ ਕੁਝ ਸ਼ਰਤਾਂ ਰਖੀਆਂ ਹਨ। ਲੈਫ ਗਵਰਨਰ ਨਜੀਬ ਜੁੰਗ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮਿਲੇ ਸਨ, ਨੇ ਸੰਕੇਤ ਦਿੱਤਾ ਹੈ ਕਿ ਉਹ ਕੇਂਦਰ ਨੂੰ ਆਪਣੀ ਰਿਪੋਰਟ ਭੇਜ ਦੇਣਗੇ ਕਿ ਇਸ ਸਮੇਂ ਸਰਕਾਰ ਦੇ ਗਠਨ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੂੰ ਲਿਖੇ ਪੱਤਰ ਦੀਆਂ ਨਕਲਾਂ ਜੰਗ ਨੂੰ ਸੌਂਪੀਆਂ। ਇਸ ਪੱਤਰ ਵਿਚ ਰਾਜਧਾਨੀ ਵਿਚ ਵੀ.ਆਈ.ਪੀ. ਸੱਭਿਆਚਾਰ ਖਤਮ ਕਰਨ, ਦਿੱਲੀ ਨੂੰ ਮੁਕੰਮਲ ਰਾਜ ਦਾ ਦਰਜਾ ਦੇਣ, ਬਿਜਲੀ ਕੰਪਨੀਆਂ ਦਾ ਆਡਿਟ ਕਰਨ ਤੇ ਸਥਾਨਕ ਵਿਧਾਇਕ ਫੰਡ ਸਕੀਮ ਖਤਮ ਕਰਨ ਸਮੇਤ 18 ਮੁੱਦਿਆਂ ਬਾਰੇ ਦੋਨਾਂ ਪਾਰਟੀਆਂ ਨੂੰ ਆਪਣੇ ਵਿਚਾਰ ਸਪਸ਼ਟ ਕਰਨ ਲਈ ਕਿਹਾ ਹੈ। ਲੰਘੀ ਰਾਤ ਇਕ ਹੈਰਾਨੀਜਨਕ ਕੱਦਮ ਵਜੋਂ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਬਿਨਾਂ ਸ਼ਰਤ ਹਮਾਇਤ ਦੇਣ ਦੇ ਐਲਾਨ ਕਰ ਦਿੱਤਾ ਸੀ। ਕਾਂਗਰਸ ਦੇ 8 ਵਿਧਾਇਕ ਹਨ। ਲੈਫ ਗਵਰਨਰ ਨਾਲ ਮੀਟਿੰਗ ਉਪਰੰਤ ਕੇਜਰੀਵਾਲ ਨੇ ਕਿਹਾ ਕਿ ਉਸ ਨੇ ਉਨ੍ਹਾਂ ਕੋਲੋਂ ਸਰਕਾਰ ਦੇ ਗਠਨ ਲਈ ਕੋਈ ਸਮਾਂ ਨਹੀਂ ਮੰਗਿਆ ਹੈ। ਲੈਫ ਗਵਰਨਰ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ''ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਕੇਜਰੀਵਾਲ ਉਨ੍ਹਾਂ ਨੂੰ ਮਿਲੇ ਸਨ। ਕੇਜਰੀਵਾਲ ਨੇ ਕਾਂਗਰਸ ਵੱਲੋਂ ਬਿਨਾਂ ਸ਼ਰਤ ਹਮਾਇਤ ਦੇਣ ਦੇ ਮਿਲੇ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਦੇ ਵਿਚਾਰ ਜਾਨਣ ਉਪਰੰਤ ਹੀ ਸਰਕਾਰ ਬਣਾਉਣ ਦੀ ਸਥਿੱਤੀ ਵਿਚ ਹੋਣਗੇ''। 31 ਵਿਧਾਇਕ ਹਨ, ਨੇ ਸਭ ਤੋਂ ਵੱਡੀ ਪਾਰਟੀ ਵਜੋਂ ਸਰਕਾਰ ਬਣਾਉਣ ਤੋਂ ਨਾਂਹ ਕਰ ਦਿੱਤੀ ਹੈ ਜਦ ਕਿ 28 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸਰਕਾਰ ਦੇ ਗਠਨ ਲਈ ਕਾਂਗਰਸ ਜਾਂ ਭਾਜਪਾ ਨੂੰ ਨਾ ਹਮਾਇਤ ਦੇਵੇਗੀ ਤੇ ਨਾ ਹੀ ਉਨ੍ਹਾਂ ਦੀ ਹਮਾਇਤ ਲਵੇਗੀ। ਕੇਜਰੀਵਾਲ ਨੇ ਕਿਹਾ ਹੈ ਕਿ ਜਦ ਉਸ ਨੇ ਹਮਾਇਤ ਮੰਗੀ ਹੀ ਨਹੀਂ ਹੈ ਤਾਂ ਕਾਂਗਰਸ ਤੇ ਭਾਜਪਾ ਹਮਾਇਤ ਦੇਣ ਲਈ ਕਿਉਂ ਤਿਆਰ ਹਨ? ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਬਿਨਾਂ ਕਿਸੇ ਕਾਰਨ ਕਿਸੇ ਨੂੰ ਬਿਨਾਂ ਸ਼ਰਤ ਹਮਾਇਤ ਨਹੀਂ ਦਿੰਦੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਸਾਨੂੰ ਮੁਫਤ ਵਿਚ ਹਮਾਇਤ ਦੇਣ ਦੀ ਕਾਹਲ ਵਿਚ ਹਨ। ਇਸ ਪਿਛੇ ਕੁਝ ਕਾਰਨ ਜਰੂਰ ਹਨ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਸਾਡਾ ਸਟੈਂਡ ਸਾਫ ਹੈ ਕਿ ਉਹ ਕਾਂਗਰਸ ਜਾਂ ਭਾਜਪਾ ਨੂੰ ਨਾ ਹਮਾਇਤ ਦੇਣਗੇ ਤੇ ਨਾ ਹੀ ਉਨ੍ਹਾਂ ਦੀ ਹਮਾਇਤ ਲੈਣਗੇ।
'ਆਪ' ਮੁਖੀ ਅਰਵਿੰਦ ਕੇਜਰੀਵਾਲ ਆਪਣੇ ਸਾਥੀਆਂ, ਸੰਜੇ ਸਿੰਘ, ਮਨੀਸ਼ ਸਿਸੋਦੀਆ ਅਤੇ ਕੁਮਾਰ ਵਿਸ਼ਵਾਸ ਅਤੇ ਉਪ-ਰਾਜਪਾਲ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ। ਮੌਜੂਦਾ ਸਥਿਤੀਆਂ 'ਚ ਜੇਕਰ 'ਆਪ' ਸਰਕਾਰ ਨਹੀਂ ਬਣਾਉਂਦੀ ਤਾਂ ਉਪ-ਰਾਜਪਾਲ ਕੋਲ ਦਿੱਲੀ 'ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਹੀ ਬਦਲ ਰਹਿ ਜਾਏਗਾ।
ਆਮ ਆਦਮੀ ਪਾਰਟੀ ਨੇ ਦੋਨਾਂ ਪਾਰਟੀਆਂ ਨੂੰ ਲਿਖੇ ਪੱਤਰ ਵਿਚ ਬਿਜਲੀ ਤੇ ਪਾਣੀ ਦਰਾਂ, ਔਰਤਾਂ ਦੀ ਸੁਰੱਖਿਆ ਤੇ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਬਾਰੇ ਆਪਣੇ ਪੱਖ ਦੱਸਣ ਲਈ ਕਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਲਿਖਿਆ ਹੈ ਕਿ ''ਕੋਈ ਵੀ ਵਿਧਾਇਕ ਜਾਂ ਮੰਤਰੀ ਲਾਲ ਬੱਤੀ ਨਹੀਂ ਵਰਤੇਗਾ, ਵੱਡੇ ਬੰਗਲਿਆਂ ਵਿਚ ਨਹੀਂ ਰਹੇਗਾ ਤੇ ਨਾ ਹੀ ਨਾਲ ਵੱਡੀ ਸੁਰੱਖਿਆ ਰਖੇਗਾ। ਅਸੀਂ ਲੋਕਪਾਲ ਬਿੱਲ ਪਾਸ ਕਰਾਂਗੇ ਤੇ ਇਸ ਮਕਸਦ ਲਈ 29 ਦਸੰਬਰ ਨੂੰ ਰਾਮਲੀਲਾ ਮੈਦਾਨ ਵਿਚ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ। ਲੋਕ ਪਾਲ ਪਿਛਲੇ 15 ਸਾਲਾਂ ਦੌਰਾਨ ਦਿੱਲੀ ਵਿਚ ਕਾਂਗਰਸ ਵੱਲੋਂ ਕੀਤੇ ਭ੍ਰਿਸ਼ਟਾਚਾਰ ਤੇ ਪਿਛਲੇ 7 ਸਾਲਾਂ ਦੌਰਾਨ ਭਾਜਪਾ ਵੱਲੋਂ ਨਗਰ ਨਿਗਮ ਦਿੱਲੀ ਵਿਚ ਕੀਤੇ ਭ੍ਰਿਸ਼ਟਾਚਾਰ ਦੀ ਜਾਂਚ ਕੇਰਗਾ। ਅਸੀਂ ਚਹੁੰਦੇ ਹਾਂ ਕਿ ਸੋਨੀਆ ਗਾਂਧੀ ਤੇ ਰਾਜਨਾਥ ਸਿੰਘ ਇਨ੍ਹਾਂ ਮੁੱਦਿਆਂ ਬਾਰੇ ਆਪਣੇ ਵਿਚਾਰ ਸਪਸ਼ਟ ਕਰਨ। ਉਨ੍ਹਾਂ ਪੁੱਛਿਆ ਹੈ ਕੀ ਉਹ ਇਹ ਸਭ ਕੁਝ ਕਰਨ ਲਈ ਤਿਆਰ ਹਨ?''
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਚਿੱਠੀ ਬਾਰੇ ਵਿਚਾਰ ਕਰਨ ਲਈ ਦਿੱਲੀ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੂੰ ਕਿਹਾ। ਸ਼ਕੀਲ ਅਹਿਮਦ ਨੇ ਚਿੱਠੀ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਪਾਰਟੀ ਵਿਚਾਰ ਕਰਕੇ 1-2 ਦਿਨਾਂ 'ਚ ਚਿੱਠੀ ਦਾ ਜਵਾਬ ਦੇਵੇਗੀ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਤਿੱਖੇ ਮੁੱਦਿਆਂ 'ਤੇ ਇਕਦਮ ਆਪਣੀ ਰਾਇ ਜ਼ਾਹਿਰ ਨਹੀਂ ਕੀਤੀ। ਫਿਰ ਵੀ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ ਦੀਆਂ ਸ਼ਰਤਾਂ ਮੰਨਣ ਲਈ ਮਜਬੂਰ ਨਹੀਂ ਹੈ।
ਦੂਜੇ ਪਾਸੇ ਭਾਜਪਾ ਨੇ ਆਮ ਆਦਮੀ ਪਾਰਟੀ 'ਤੇ ਘੁਮੰਡੀ ਹੋਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਕੇਜਰੀਵਾਲ ਕੋਈ ਲੋਕਾਂ ਦੀ ਕਿਸਮਤ ਬਣਾਉਣ ਵਾਲੇ ਨਹੀਂ ਹਨ। ਭਾਜਪਾ ਦੇ ਨੇਤਾ ਬਲਬੀਰ ਪੁੰਜ ਨੇ ਕਿਹਾ ਕਿ ਪਾਰਟੀ ਨੂੰ ਸਰਕਾਰ ਬਣਾਉਣ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਦੂਜੀਆਂ ਸਿਆਸੀ ਪਾਰਟੀਆਂ 'ਤੇ ਇਲਜ਼ਾਮ ਲਗਾਉਣ 'ਚ। ਸ੍ਰੀ ਪੁੰਜ ਨੇ ਕਿਹਾ ਕਿ 'ਆਮ ਆਦਮੀ ਪਾਰਟੀ ਆਪਣੀਆਂ ਸ਼ਰਤਾਂ ਦੂਜੀਆਂ ਪਾਰਟੀਆਂ 'ਤੇ ਥੋਪਣਾ ਚਾਹੁੰਦੀ ਹੈ। ਅਸੀਂ ਇਸ ਸਭ 'ਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ।'
10 ਦਿਨ ਦਾ ਸਮਾਂ ਮੰਗਿਆ : ਦਿੱਲੀ ਵਿਚ ਸਰਕਾਰ ਬਣਾਉਣ ਲਈ ਸਿਆਸੀ ਹਲਚਲ ਖਤਮ ਹੁੰਦੀ ਨਹੀਂ ਨਜ਼ਰ ਆ ਰਹੀ। ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਵੱਲੋਂ ਆਮ ਆਦਮੀ ਪਾਰਟੀ ਨੂੰ ਸਕਕਾਰ ਬਣਾਉਣ ਲਈ ਸੱਦੇ ਜਾਣ 'ਤੇ ਪਾਰਟੀ ਨੇ ਫ਼ੈਸਲਾ ਲੈਣ ਲਈ 10 ਦਿਨਾਂ ਦੇ ਸਮੇਂ ਦੀ ਮੰਗ ਕੀਤੀ ਹੈ।
ਕੇਜਰੀਵਾਲ ਦਾ ਭਾਜਪਾ ਤੇ ਕਾਂਗਰਸ ਉੱਪਰ ਪਲਟਵਾਰ
ਨਵੀਂ ਦਿੱਲੀ,14 ਦਸੰਬਰ (ਜਗਤਾਰ ਸਿੰਘ)- ਦਿੱਲੀ ਵਿਚ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ 'ਤੇ ਸੁਟਕੇ ਜਨਤਾ ਮੂਹਰੇ ਖੁਦ ਨੂੰ ਸਾਫ-ਸੁੱਥਰਾ ਦੱਸਣ ਵਾਲੀਆਂ ਭਾਜਪਾ ਤੇ ਕਾਂਗਰਸ ਨੂੰ ਅਰਵਿੰਦ ਕੇਜਰੀਵਾਲ ਦੀਆਂ ਸਖਤ ਸ਼ਰਤਾਂ ਦੇ ਪਲਟਵਾਰ ਨੇ ਦਿੱਲੀ ਦੀ ਸਿਆਸਤ ਨੂੰ ਨਵਾਂ ਮੋੜ ਦੇ ਦਿੱਤਾ ਹੈ। ਅੱਜ ਜਦੋਂ ਦੋਵਾਂ ਮੁੱਖ ਪਾਰਟੀਆਂ ਨੂੰ ਇੰਝ ਲਗ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਸਰਕਾਰ ਬਣਾਉਣ ਤੋਂ ਸਪਸ਼ਟ ਇਨਕਾਰ ਕਰਨ ਦਾ ਐਲਾਨ ਕਰ ਦੇਣਗੇ ਤਾਂ ਕੇਜਰੀਵਾਲ ਨੇ ਭਾਜਪਾ ਤੇ ਕਾਂਗਰਸ ਸਾਹਮਣੇ ਕਈ ਸ਼ਰਤਾਂ ਰੱਖ ਦਿੱਤੀਆਂ। ਅਰਵਿੰਦ ਕੇਜਰੀਵਾਲ ਨੇ ਨਵੇਂ ਪੈਂਤੜੇ ਨਾਲ ਗੇਂਦ ਨੂੰ ਮੁੜ ਤੋਂ ਭਾਜਪਾ ਤੇ ਕਾਂਗਰਸ ਦੇ ਪਾਲੇ ਵਿਚ ਖਿਸਕਾ ਦਿੱਤਾ ਹੈ।

UNP