Punjab News ਮਰਦਾਂ ਨਾਲੋਂ ਔਰਤਾਂ ਵੋਟਾਂ ਪਾਉਣ 'ਚ ਰਹੀਆਂ ਮੋਹਰ&#26

Android

Prime VIP
Staff member
ਪਟਿਆਲਾ, 8 ਫਰਵਰੀ (ਬਲਜਿੰਦਰ ਸ਼ਰਮਾ)-ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਰਦਾਂ ਨਾਲੋਂ ਔਰਤਾਂ ਨੇ ਖੁੱਲ੍ਹ ਕੇ ਆਪਣੇ ਵੋਟ ਦਾ ਭੁਗਤਾਨ ਕੀਤਾ। ਮੁੱਖ ਚੋਣ ਅਫਸਰ ਵਲੋਂ ਜਾਰੀ ਕੀਤੇ ਗਏ ਤਾਜ਼ਾ-ਤਰੀਨ ਅੰਕੜਿਆਂ ਦੇ ਮੁਤਾਬਕ ਔਰਤਾਂ ਨੇ ਮਰਦਾਂ ਨਾਲੋਂ ਵੋਟ ਪਾਉਣ ਦੇ ਮਾਮਲੇ ਵਿਚ ਮੋਹਰੀ ਰਹੀਆਂ। ਜਾਰੀ ਅੰਕੜਿਆਂ ਦੇ ਮੁਤਾਬਕ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ 78.57 ਫੀਸਦੀ ਵੋਟਾਂ ਪੋਲ ਹੋਈਆਂ। ਜਿਸ ਵਿਚ ਔਰਤਾਂ ਦੀਆਂ ਕੁਲ ਵੋਟਾਂ ਵਿਚੋਂ 79.10 ਫੀਸਦੀ ਵੋਟਾਂ ਪੋਲ ਹੋਈਆਂ, ਜਦੋਂ ਪੁਰਸ਼ਾਂ ਦੀ ਔਸਤ 78.09 ਫੀਸਦੀ ਰਹੀ। ਇੱਥੇ ਖਾਸ ਗੱਲ ਇਹ ਦੇਖਣ ਵਾਲੀ ਰਹੀ, ਦੁਆਬਾ ਦੀ ਇਕ ਸੀਟ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਸੀਟਾਂ 'ਤੇ ਔਰਤਾਂ ਨੇ ਵੋਟਾਂ ਪਾਉਣ ਦੇ ਮਾਮਲੇ ਵਿਚ ਮਰਦਾਂ ਨੂੰ ਪਛਾੜ ਦਿੱਤਾ। ਜਦੋਂ ਕਿ ਮਾਝੇ ਦੀਆਂ ਜ਼ਿਆਦਾਤਰ ਸੀਟਾਂ 'ਤੇ ਵੀ ਔਰਤਾਂ ਹੀ ਵੋਟਾਂ ਪਾਉਣ ਵਿਚ ਮੋਹਰੀ ਰਹੀਆਂ ਹਨ। ਮਾਲਵਾ ਵਿਚ ਵੀ ਵੋਟਾਂ ਜ਼ਿਆਦਾ ਪਾਉਣ ਦੇ ਮਾਮਲੇ ਵਿਚ ਅਜੇ ਵੀ ਮਰਦਾਂ ਦੀ ਸਰਦਾਰੀ ਬਰਕਰਾਰ ਰਹੀ।
 
Top