ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾ ਤੇ ਟੀ ਵੀ ਚੈਨਲ ਨਾ&#26

ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾ ਤੇ ਟੀ ਵੀ ਚੈਨਲ ਨਾਲ ਸਮਝੋਤੇ ਬਾਰੇ ਸਬੰਧੀ ਉਂਗਲਾਂ ਉੱਠੀਆਂ
ਅੰਮ੍ਰਿਤਸਰ-ਅੱਜ ਤੋਂ ਗਿਆਰਾਂ ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਨੇ ਜਦ ਨਿੱਜੀ ਚੈਨਲ ਨਾਲ ਗੁਰਬਾਣੀ ਪ੍ਰਸਾਰਨ ਕਰਨ ਦਾ ਸਮਝੌਤਾ ਕੀਤਾ ਸੀ ,ਉਸ ਸਮਝੋਤੇ ਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਹੋਰ ਸਿੱਖ ਬੱਧੀਜੀਵੀਆਂ,ਐਡਵੋਕੇਟਾਂ ਅਤੇ ਸ਼੍ਰੋਮਮਣੀ ਕਮੇਟੀ ਮੈਂਬਰਾਂ ਵਲੋ ਉ...ਂਗਲਾਂ ਉਠਾਈਆਂ ਗਈਆਂ ਹਨ।ਬੀਬੀ ਜਗੀਰ ਕੌਰ ਨੇ ਇਹ ਸਮਝੌਤਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਹਿੱਤਾਂ ਨਾਲੋਂ ਨਿੱਜੀ ਚੈਨਲ ਦੇ ਹਿੱਤਾਂ ਦਾ ਜਿਆਦਾ ਖਿਆਲ ਰੱਖਿਆ ਹੈ।ਜਦ ਉਸ ਤੋਂ ਇਸ ਬਾਰੇ ਸੁਆਲ ਪੁੱਛਿਆ ਗਿਆ ਤਾਂ ਉਹ ਕਹਿ ਰਹੀ ਹੈ ਜਦੋਂ ਤੁਹਾਨੂੰ ਮੌਕਾ ਮਿਲਦਾ ਹੈ ਰੱਜ ਕੇ ਰੀਝਾਂ ਲਾ ਲਊ ,ਮੈਂ ਤਾਂ ਰੱਜ ਕੇ ਰੀਝਾਂ ਲਾਹ ਲਈਆਂ ਹਨ।
ਇਸ ਸਮਝੌਤੇ ਸਮੇਂ ਨਿੱਜੀ ਚੈਨਲ ਨੇ ਸ਼੍ਰੋਮਣੀ ਕਮੇਟੀ ਨੂੰ ਦੋ ਕਰੋੜ ਅਤੇ ਇੱਕ ਲੱਖ ਰੁਪਏ ਦੇਣੇ ਸਨ।ਇਹ ਰਕਮ ਕਿੱਧਰ ਗਈ ? ਕੀ ਇਹ ਰਕਮ ਚੈਨਲ ਵਲੋਂ ਪ੍ਰਧਾਨਾ ਨੂੰ ਦਿੱਤੀ ਜਾ ਚੁੱਕੀ ਹੈ।ਜੇ ਨਹੀਂ ਤਾਂ ਇਹ ਰਕਮ ਵਸੂਲ ਕਿਉਂ ਨਹੀਂ ਕੀਤੀ ਗਈ ? ਚੈਨਲ ਨੇ ਸ਼੍ਰੋਮਣੀ ਕਮੇਟੀ ਨੂੰ ਪ੍ਰੋਗਰਾਮ ਸ਼ੁਰੂ ਹੋਣ ਅਤੇ ਖਤਮ ਹੋਣ ਸਮੇਂ ਮਸ਼ਹੂਰੀਆਂ ਤੋਂ ਹੋਣ ਵਾਲੀ ਆਮਦਨ ਦਾ ੧੦ % ਦੇਣਾ ਸੀ।ਇਹ ਰਕਮ ਸ਼੍ਰੋਮਣੀ ਕਮੇਟੀ ਦੇ ਬਜ਼ਟ 'ਚ ਕਿਤੇ ਦਰਜ਼ ਨਹੀਂ ਕੀਤੀ ਗਈ ਫਿਰ ਇਹ ਰਕਮ ਕਿੱਧਰ ਗਈ।
ਸਿਤੰਬਰ ੨੦੧੧'ਚ ਸ਼੍ਰੋਮਣੀ ਕਮੇਟੀ ਨੇ ਇਹ ਸਮਝੌਤਾ ਫਿਰ ਰੀਨਿਊ ਕਰਨਾ ਹੈ ਇਸ ਬਾਰੇ ਹੁਣ ਤੋਂ ਹੀ ਵਿਚਾਰ ਚਰਚਾ ਹੋ ਰਹੀ ਹੈ ਕਿ ਅੱਗੇ ਵਾਂਗ ਹੀ ਇਹ ਸਮਝੋਤਾ ਹੋਵੇਗਾ ਜਾਂ ਟੈਡਰ ਵੀ ਮੰਗੇ ਜਾਣਗੇ ? ਹੁਣ ਤੱਕ ਤਾਂ ਇਹੀ ਲੱਗਦਾ ਹੈ ਕਿ ਇੱਕ ਹੀ ਚੈਨਲ ਨੂੰ ਫਾਇਦਾ ਪੁਚਾਇਆ ਜਾਣਾ ਤਹਿ ਹੈ।
ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾ ਤੇ ਇਲਜ਼ਾਮ ਲਗਾਇਆ ਹੈ ਕਿ ਉਨਾਂ੍ਹ ਦੇ ਕਾਰਨ ਸ਼੍ਰੋਮਣੀ ਕਮੇਟੀ ਨੂੰ ੧੧੦੦ ਕਰੋੜ ਦਾ ਘਾਟਾ ਪਿਆ ਹੈ ।ਜਿਹੜੀ ਇਹ ਰਕਮ ਗੁਰੂਘਰ ਨੂੰ ਮਿਲਣੀ ਸੀ ਨਹੀਂ ਮਿਲ ਸਕੀ।ਭਾਈ ਸਾਹਿਬ ਨੇ ਅੱਗੇ ਕਿਹਾ ਹੈ ਕਿ ਆਪਣੇ ਬਿਜ਼ਨੈਸ ਅਤੇ ਸਿਆਸਤ ਨੂੰ ਫਾਇਦਾ ਪੁਚਾਉਣਲਈ ਇੱਕ ਹੀ ਚੈਨਲ ਨੂੰ ਇਹ ਅਧਿਕਾਰ ਦੇ ਦਿੱਤਾ ਗਿਆ ਹੈ ਤਾਂ ਕਿ ਸਾਰੇ ਲੋਕ ਇੱਕ ਹੀ ਚੈਨਲ ਨੂੰ ਦੇਖਣ।ਸ਼੍ਰੋਮਣੀ ਕਮੇਟੀ ਦੇ ਪਰਧਾਨ ਨੇ ਬਿਨਾ ਜਨਰਲ ਇਜਲਾਸ ਬੁਲਾਏ ਇੱਕ ਚੈਨਲ ਤੋਂ ਦੁਜੇ ਚੈਨਲ ਨੂੰ ਇਹ ਅਧਿਕਾਰ ਦੇ ਦਿੱਤੇ ?
੫ ਫਰਵਰੀ ੨੦੧੦ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਅਜੀਤ ਸਿੰਘ ਬੈਂਸ ਨੇ ਅੰਮ੍ਰਿਤਸਰ ਦੇ ਐਸ ਐਸ ਪੀ ਨੂੰ ਮਿਲ ਕੇ ਅਵਤਾਰ ਸਿੰਘ ਮੱਕੜ ਅਤੇ ਹੋਰ ਵਿਅਕਤੀਆਂ ਬਾਰੇ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੇ ਅਕਾਲੀ ਸਰਕਾਰ ਨੇ ਕਾਰਵਾਈ ਨਹੀਂ ਹੋਣ ਦਿੱਤੀ।
ਐਡਵੋਕੇਟ ਅਮਰੀਕ ਸਿੰਘ ਅਤੇ ਪੰਜ ਹੋਰ ਵਿਅਕਤੀਆਂ ਨੇ ਗੁਰਬਾਣੀ ਪ੍ਰਸਾਰਨ ਕਰਨ ਦੇ ਹੱਕ ਇੱਕ ਚੈਨਲ ਨੂੰ ਦੇਣ ਨੂੰ ਚੈਲੈਂਜ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਰਿੱਟ ਪਟੀਸ਼ਨ ਪਾਈ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ ਇਹ ਕਹਿੰਦਿਆਂ ਕਿ ਸਮਝਤਾ ਰੀਨੀਊ ਹੋਣ ਵਾਲਾ ਹੈ ਅਤੇ ਅਦਾਲਤ ਨੂੰ ਅਜੇ ਕਿਸੇ ਤਰਾਂ੍ਹ ਪਤਾ ਨਹੀਂ ਚਲਿਆ ਕਿ ਸਮਝੋਤਾ ਨਵਾਂ ਕਰਨ ਸਮੇਂ ਟੈਂਡਰ ਨਹੀਂ ਮੰਗੇ ਜਾਣਗੇ।ਐਡਵੋਕੇਟ ਪ੍ਰੀਤਮ ਸਿੰਘ ਸਵੈਤ ਨੇ ਕਿਹਾ ਕਿ ਇਹ ੨ ਜੀ ਸਪੈਕਟਮ ਨਾਲੋਂ ਵੀ ਵੱਡਾ ਮਾਮਲਾ ਹੈ ਜਦ ਟੈਂਡਰ ਹੀ ਨਹੀਂ ਮੰਗੇ ਗਏ ਜਿਵੇਂ ਮਰਜੀ ਇੱਕ ਹੀ ਚੈਨਲ ਨਾਲ ਸਮਝੋਤਾ ਕਰ ਲਊ।
ਬੀਬੀ ਜਗੀਰ ਕੌਰ ਨਾਲ ਹੋਏ ਸਮਜੌਤੇ ਦੀ ਕਲਾਜ਼ ੧੧ ਵਿੱਚ ਲਿਖਿਆ ਹੈ ਕਿ ਚੈਨਲ ਵਲੋਂ ਸ਼੍ਰੋਮਣੀ ਕਮੇਟੀ ਨੂੰ ਰਕਮ ਮਿਲੇ ਜਾਂ ਨਾ ,ਇਹ ਸਮਝੌਤਾ ਖਾਰਜ਼ ਨਹੀਂ ਹੋ ਸਕੇਗਾ ਅਤੇ ਇਹ ਅਧਿਕਾਰ ਚੈਨਲ ਦੀਜਇਦਾਦ ਹੋਣਗੇ।ਕਲਾਜ਼ ੧੦ 'ਚ ਲਿਖਿਆ ਹੈ ਕਿ ਇਹ ਨਿੱਜੀ ਚੈਨਲ ਆਪਣੇ ਰਹਿੰਦੇ ਸਮੇਂ ਤੱਕ ਅੱਗੇ ਵੀ ਹੋਰ ਚੈਨਲ ਨੂੰ ਵੀ ਅਧਿਕਾਰ ਦੇ ਸਕੇਗਾ।
ਚੰਡੀਗੜ੍ਹ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸ. ਹਰਦੀਪ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਆਪਣਾ ਕੰਟਰੋਲ ਰੂਮ ਸਥਾਪਤ ਕੀਤਾ ਜਾਣਾ ਚਾਹੀਦਾ ਹੈ।ਜਿਹੜੇ ਵੀ ਟੀ ਵੀ ਚੈਨਲ,ਰੇਡੀਓ ਸਟੇਸ਼ਨ ਜਾਂ ਇੰਟਰਨੈਟ ਸਰਵਿਸ ਗੁਰਬਾਣੀ ਪ੍ਰਸਾਰਤ ਕਰਨਾ ਚਾਹਵੇ ਉਸ ਨੂੰ ਮੁਫਤ ਗੁਰਬਾਣੀ ਪ੍ਰਸਾਰਨ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ।ਪੱਖ ਪਾਤ ਨਹੀਂ ਹੋਣਾ ਚਾਹੀਦਾ।
ਬੀਬੀ ਜਗੀਰ ਕੌਰ ਤਾਂ ਗੱਜ ਵੱਜ ਕੇ ਕਹਿੰਦੀ ਹੈ ਕਿ ਉਸ ਨੂੰ ਮੌਕਾ ਮਿਲਿਆ ਸੀ ਉਸ ਨੇ ਰੀਝਾਂ ਲਾਹ ਲਈਆਂ ।ਮਜੂਦਾ ਪਰਧਾਨ ਖਚਰਾ ਜਿਹਾ ਹੋ ਕੇ ਸਵਾਲਾਂ ਦੇ ਸਿੱਧੇ ਜਵਾਬ ਦੇਣ ਤੋਂ ਟਾਲਾ ਵੱਟਦਾ ਹੈ।ਇਹ ਚੈਨਲ ਤੋਂ ਮਿਲਣ ਵਾਲੀ ਰਕਮ ਨਾਲ ਇੱਕ ਪੜਾਈ ਵਾਸਤੇ ਪਰੋਜੈਕਟ ਚਲਾਉਣੇ ਸਨ ? ਕੀ ਉਹ ਪ੍ਰੋਜੈਕਟ ਕਿਸੇ ਨੇ ਤਿਆਰ ਕੀਤੇ ਜਾਂ ਉਨਾਂ੍ਹ ਦਾ ਕੀ ਬਣਿਆਂ ਇਹ ਸੂਚਣਾਂ ਅਧਿਕਾਰ ਕਨੂੰਨ ਹੇਠ ਜਾਣਕਾਰੀ ਪਰਾਪਤ ਕੀਤੀ ਜਾਣੀ ਚਾਹੀਦੀ ਹੈ ਅਤੇ ਕੌਮ ਦਾ ਪੈਸਾ ,ਧਰਮ ਦਾ ਪੈਸਾ ਕਿਧਰ ਗਿਆ ਇਸ ਦਾ ਪਤਾ ਲਗਾਇਆ ਜਾਣਾ ਬਹੁਤ ਜਰੂਰੀ ਹੈ ?
 
Top