ਰਾਧਿਕਾ ਦੀ ਤੁਸ਼ਾਰ ਨਾਲ ਦੋਸਤੀ ਪਸੰਦ ਨਹੀਂ ਏਕਤਾ ਨ&#26

ਮੁੰਬਈ, 5 ਅਪ੍ਰੈਲ (ਏਜੰਸੀ)-ਤੁਸ਼ਾਰ ਦੀ ਕੈਮਿਸਟਰੀ ਅੱਜਕਲ ਰਾਧਿਕਾ ਆਪਟੇ ਨਾਲ ਖੂਬ ਜੰਮ ਰਹੀ ਹੈ। ਆਪਟੇ ਬਾਲਾਜੀ ਟੈਲੀਫਿਲਮ ਦੇ ਬੈਨਰ ਹੇਠ ਬਣ ਰਹੀ ਫਿਲਮ ‘ਸ਼ੋਰ’ ਵਿਚ ਕੰਮ ਕਰ ਰਹੀ ਹੈ। ਉਸਦੇ ਨਾਲ ਤੁਸ਼ਾਰ ਵੀ ਕੰਮ ਕਰ ਰਿਹਾ ਹੈ ਪਰ ਉਸਦੀ ਇਸ ਨਜ਼ਦੀਕੀ ਨੂੰ ਦੇਖ ਕੇ ਤੁਸ਼ਾਰ ਦੀ ਭੈਣ ਏਕਤਾ ਕਪੂਰ ਬਹੁਤ ਨਾਰਾਜ਼ ਹੈ। ਉਸਨੂੰ ਰਾਧਿਕਾ ਤੇ ਤੁਸ਼ਾਰ ਦੀ ਦੋਸਤੀ ਬਿਲਕੁਲ ਪਸੰਦ ਨਹੀਂ ਹੈ। ਏਕਤਾ ਨੇ ਹੁਣ ਖੁੱਲ੍ਹੇਆਮ ਇਸ ਮਸਲੇ ‘ਤੇ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ। ਆਪਣੀ ਨਾਰਾਜ਼ਗੀ ਪ੍ਰਗਟ ਕਰਨ ਲਈ ਏਕਤਾ ਨੇ ਕਰਨ ਜੌਹਰ ਦੇ ਸ਼ੋਅ ‘ਕੌਫੀ ਵਿਦ ਕਰਨ’ ਨੂੰ ਚੁਣਿਆ ਹੈ।
ਦਰਅਸਲ ਸ਼ੋਅ ਵਿਚ ਏਕਤਾ ਅਤੇ ਤੁਸ਼ਾਰ ਦੋਵੇਂ ਮੌਜੂਦ ਸਨ। ਉਸੇ ਸਮੇਂ ਰੈਪਿਡਫਾਇਰ ਰਾਊਂਡ ਤਹਿਤ ਕਰਨ ਨੇ ਤੁਸ਼ਾਰ ਤੋਂ ਉਸਦੀ ਪਸੰਦੀਦਾ 5 ਹੀਰੋਇਨਾਂ ਦੇ ਨਾਂ ਦੱਸਣ ਨੂੰ ਕਿਹਾ। ਤੁਸ਼ਾਰ ਨੇ ਜਵਾਬ ਵਿਚ ਕਰੀਨਾ ਅਤੇ ਪ੍ਰਿਯੰਕਾ ਦਾ ਨਾਂ ਲਿਆ। ਇਸੇ ਵਿਚ ਏਕਤਾ ਨੇ ਉਸਨੂੰ ਵਿਚੋਂ ਟੋਕਦੇ ਹੋਏ ਕਿਹਾ ਹੋਰ ਰਾਧਿਕਾ। ਇਸ ‘ਤੇ ਕਰਨ ਨੇ ਜਾਣਨਾ ਚਾਹਿਆ ਕਿ ਇਹ ਰਾਧਿਕਾ ਕੌਣ ਹੈ। ਤਾਂ ਏਕਤਾ ਨੇ ਕਿਹਾ ਕਿ ਹਾਂ ਬਿਲਕੁਲ ਮੇਰਾ ਵੀ ਇਹੋ ਸਵਾਲ ਸੀ। ਤੁਸ਼ਾਰ ਦੀ ਕੁੜੀਆਂ ਪ੍ਰਤੀ ਪਸੰਦ ਬਹੁਤ ਹੀ ਪੱਕੀ ਹੈ। ਉਹ ਰਾਧਿਕਾ ਆਪਟੇ ਨੂੰ ਖੁਬਸੂਰਤ ਮੰਨਦਾ ਹੈ। ਸੂਤਰਾਂ ਮੁਤਾਬਕ ਭੈਣ ਏਕਤਾ ਵਲੋਂ ਨਿੱਜੀ ਜ਼ਿੰਦਗੀ ‘ਤੇ ਉਡਾਏ ਮਜ਼ਾਕ ਨਾਲ ਤੁਸ਼ਾਰ ਮੁਸ਼ਕਲ ਜਿਹੀ ਮਹਿਸੂਸ ਕਰਨ ਲੱਗਾ ਅਤੇ ਉਸਨੇ ਕਿਹਾ ਕਿ ਏਕਤਾ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਨ।
 
Top