UNP

ਦਿੱਲੀ ਤੋਂ ਬਾਅਦ ਧਮਾਕਿਆਂ ਨਾਲ ਹਿੱਲਿਆ ਬੈਂਕਾਕ

ਬੈਂਕਾਕ , 14 ਫਰਵਰੀ— ਥਾਈਲੈਂਡ ਦੀ ਰਾਜਧਾਨੀ 'ਚ ਅੱਜ ਦੋ ਵਿਸਫੋਟ ਹੋਏ ਪਰ ਫਿਲਹਾਲ ਇਸ 'ਚ ਕਿਸੇ ਦੇ ਮਾਰੇ ਜਾਣ .....


Go Back   UNP > Chit-Chat > News

UNP

Register

 
Old February 14th, 2012
Ginni Singh
 
ਦਿੱਲੀ ਤੋਂ ਬਾਅਦ ਧਮਾਕਿਆਂ ਨਾਲ ਹਿੱਲਿਆ ਬੈਂਕਾਕ

ਬੈਂਕਾਕ, 14 ਫਰਵਰੀ— ਥਾਈਲੈਂਡ ਦੀ ਰਾਜਧਾਨੀ 'ਚ ਅੱਜ ਦੋ ਵਿਸਫੋਟ ਹੋਏ ਪਰ ਫਿਲਹਾਲ ਇਸ 'ਚ ਕਿਸੇ ਦੇ ਮਾਰੇ ਜਾਣ ਦੀ ਕੋਈ ਪੁਸ਼ਟੀ ਨਹੀਂ ਹੋਈ। ਵਿਸਫੋਟਾਂ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਟਵਿਟਰ 'ਤੇ ਪਾਈਆਂ ਤਸਵੀਰਾਂ 'ਚ ਇਕ ਥਾਈ ਸਕੂਲ ਦੇ ਬਾਹਰ ਫੁਟਪਾਥ 'ਤੇ ਖਿੰਡਰੇ ਕੱਚ ਦੇ ਟੁੱਕੜਿਆਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਿ ਵਿਅਕਤੀ ਨੂੰ ਪਏ ਦਿਖਾਇਆ ਗਿਆ ਹੈ। ਥਾਈਲੈਂਡ ਦੇ ਕਈ ਟੈਲੀਵਿਜ਼ਨ ਸਟੇਸ਼ਨਾਂ ਦੀਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਜ਼ਖਮੀ ਵਿਅਕਤੀ ਵਿਸਫੋਟਕ ਲੈ ਜਾ ਰਿਹਾ ਸੀ। ਉਸਨੇ ਕਿਹਾ ਕਿ ਨੇੜੇ ਪਏ ਥੈਲੇ 'ਚ ਮਿਲੇ ਪਛਾਣ ਪੱਤਰ ਤੋਂ ਅਜਿਹਾ ਲੱਗਦਾ ਹੈ ਕਿ ਉਹ ਇਰਾਨੀ ਹੋ ਸਕਦਾ ਹੈ। ਫਿਲਹਾਲ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਪੁਲਸ ਕਨਰਲ ਸਿੱਤੀਪਹਾਬ ਬਾਈਪ੍ਰਸਤ ਨੇ ਦੱਸਿਆ ਕਿ ਵਿਸਫੋਟ ਸਮੁਖੁਮਵਿਤ ਸੋਈ 71 'ਤੇ ਕਰੀਬ 100 ਗਜ਼ ਦੀ ਦੂਰੀ 'ਤ ਹੋਏ। ਉਨ੍ਹਾਂ ਇਸ ਬਾਰੇ 'ਚ ਹੋਰ ਜਾਣਕਾਰੀ ਨਹੀਂ ਦਿੱਤੀ। ਸਥਾਨਕ ਮੀਡੀਆ ਦੀਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਇਸ ਮਾਰਗ 'ਤੇ ਆਵਾਜਾਈ ਰੋਕ ਦਿੱਤੀ ਹੈ ਅਤੇ ਅਧਿਕਾਰੀ ਜਾਂਚ ਕਰ ਰਹੇ ਹਨ।

UNP