ਤਾਂਤਰਿਕ ਨੇ ਦਿੱਤੀ ਮਾਸੂਮ ਬੱਚੇ ਦੀ ਬਲੀ

Android

Prime VIP
Staff member
ਫਤਹਿਪੁਰ :- ਉੱਤਰ ਪ੍ਰਦੇਸ਼ 'ਚ ਫਤਿਹਪੁਰ ਜ਼ਿਲੇ ਦੇ ਥਰੀਯਾਵ ਥਾਣਾ ਖੇਤਰ 'ਚ ਇਕ ਤਾਂਤਰਿਕ ਵਲੋਂ ਵਿੱਦਿਆ ਸਿੱਧ ਕਰਨ ਲਈ ਇਕ ਬੱਚੇ ਦੀ ਬਲੀ ਦੇਣ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ। ਪੁਲਸ ਨੇ ਦੱਸਿਆ ਕਿ ਸਥਾਨਕ ਥਾਣੇ ਦੇ ਦਿਮੰਗਰਪੁਰ ਪਿੰਡ ਦੇ ਰਹਿਣ ਵਾਲੇ ਜੈਕਿਸ਼ਨ ਲੋਧੀ ਦਾ ਬੱਚਾ 27 ਫਰਵਰੀ ਨੂੰ ਸਕੂਲ ਜਾਂਦੇ ਸਮੇਂ ਲਾਪਤਾ ਹੋ ਗਿਆ ਸੀ ਤੇ ਅੱਜ ਸਵੇਰੇ ਨੇੜੇ ਦੇ ਬ੍ਰਹਮਣਪੁਰ ਪਿੰਡ ਦੇ ਇਕ ਤਾਂਤਰਿਕ ਦੇ ਸਾਮਾਨ ਵਿਚੋਂ ਬੱਚੇ ਦੇ ਕੱਪੜੇ ਮਿਲੇ, ਬਾਅਦ ਵਿਚ ਉਸਦੀ ਨਿਸ਼ਾਨਦੇਹੀ ਉੱਤੇ ਬੱਚੇ ਦੀ ਲਾਸ਼ ਬਰਾਮਦ ਹੋ ਗਈ। ਪੁਲਸ ਨੇ ਦੱਸਿਆ ਕਿ ਬੱਚੇ ਦੀ ਲਾਸ਼ ਦੀ ਬਰਾਮਦਗੀ ਤੋਂ ਬਾਅਦ ਤਾਂਤਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਵਿਚ ਗੁੱਸੇ 'ਚ ਆਏ ਪਿੰਡ ਦੇ ਲੋਕਾਂ ਨੇ ਪੁਲਸ ਤੋਂ ਗ੍ਰਿਫਤਾਰ ਤਾਂਤਰਿਕ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਘੇਰ ਲਿਆ ਅਤੇ ਪਥਰਾਅ ਵੀ ਕੀਤਾ, ਜਿਸ ਵਿਚ ਕੁਝ ਪੁਲਸ ਕਰਮਚਾਰੀਆਂ ਦੇ ਸੱਟਾਂ ਵੀ ਲੱਗੀਆਂ ਹਨ।
 
Top