ਮਨਮੋਹਨ ਸਿੰਘ ਨੇ ਵਿਸ਼ੇਸ਼ ਦੋਸਤ ਪੁਤਿਨ ਨੂੰ ਦਿੱ&#259

Android

Prime VIP
Staff member
ਨਵੀਂ ਦਿੱਲੀ :—ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰੂਸ ਦੇ ਰਾਸ਼ਟਰਪਤੀ ਦੀ ਚੋਣ ਵਿਚ ਜਿੱਤ ਹਾਸਲ ਕਰਨ 'ਤੇ ਪੁਤਿਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਭਾਰਤ ਵਿਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿਚ ਉਨ੍ਹਾਂ ਦਾ ਸਵਾਗਤ ਕਰਨ ਲਈ ਉਤਸੁਕ ਹਨ। ਇਸ ਸਮਾਗਮ ਦਾ ਆਯੋਜਨ ਇਸ ਮਹੀਨੇ ਦੇ ਅਖੀਰ ਵਿਚ ਹੋਣਾ ਹੈ। ਆਪਣੇ ਵਧਾਈ ਸੰਦੇਸ਼ ਵਿਚ ਮਨਮੋਹਨ ਸਿੰਘ ਨੇ ਕਿਹਾ ਕਿ ਚੋਣਾਂ ਵਿਚ ਤੁਹਾਡੀ ਜਿੱਤ ਤੋਂ ਇਹ ਸਿੱਧ ਹੁੰਦਾ ਹੈ ਕਿ ਰੂਸ ਦੇ ਲੋਕ ਤੁਹਾਡੇ ਮਜ਼ਬੂਤ ਤੇ ਖੁਸ਼ਹਾਲ ਲੋਕਰਾਜੀ ਰੂਸ ਦੀ ਕਲਪਨਾ ਨੂੰ ਪ੍ਰਵਾਨ ਕਰਦੇ ਹਨ।
ਗੋਰਬਾਚੋਵ ਨੇ ਕੀਤੀ ਪੁਤਿਨ ਦੀ ਆਲੋਚਨਾ : ਵਲਾਦੀਮੀਰ ਪੁਤਿਨ ਦੇ ਦੋਸਤ ਤੋਂ ਦੁਸ਼ਮਣ ਬਣੇ ਮਿਖਾਇਲ ਗੋਰਬਾਚੋਵ ਨੇ ਵਿਰੋਧੀ ਧਿਰ ਨੂੰ ਰੂਸ ਦਾ ਦੁਸ਼ਮਣ ਕਹਿਣ 'ਤੇ ਉਨ੍ਹਾਂ ਦੀ ਆਲੋਚਨਾ ਕੀਤੀ ਹੈ, ਓਧਰ ਵਿਰੋਧੀ ਧਿਰ ਨੇ ਪੁਤਿਨ ਦੇ ਤੀਜੀ ਵਾਰ ਰਾਸ਼ਟਰਪਤੀ ਬਣਨ 'ਤੇ ਚੋਣਾਂ 'ਚ ਕਥਿਤ ਤੌਰ 'ਤੇ ਧਾਂਦਲੀ ਹੋਣ ਦਾ ਦੋਸ਼ ਲਗਾਇਆ ਹੈ ਤੇ ਫਿਰ ਤੋਂ ਪ੍ਰਦਰਸ਼ਨ ਕਰਨ ਦਾ ਸੰਕਲਪ ਕੀਤਾ। ਸੋਵੀਅਤ ਸੰਘ ਦੇ ਆਖਰੀ ਮੁਖੀ ਗੋਰਬਾਚੋਵ ਨੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਪੁਤਿਨ ਨੇ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਰੂਸ ਦਾ ਦੁਸ਼ਮਣ ਕਿਹਾ ਹੈ। ਉਨ੍ਹਾਂ ਕਿਹਾ ਕਿ ਪੁਤਿਨ ਇਸ ਗੱਲ ਲਈ ਮੁਆਫੀ ਮੰਗਣ। ਜ਼ਿਕਰਯੋਗ ਹੈ ਕਿ ਪੁਤਿਨ ਦੇ 2 ਵਾਰ ਰਾਸ਼ਟਰਪਤੀ ਤੇ 1 ਵਾਰ ਪ੍ਰਧਾਨ ਮੰਤਰੀ ਬਣਨ ਦਾ ਗੋਰਬਾਚੋਵ ਨੇ ਸਮਰਥਨ ਕੀਤਾ ਸੀ।
 
Top