UNP

ਜਸਟਿਸ ਸੋਢੀ ਵੱਲੋਂ ਫੂਲਕਾ ਦੀ ਆਲੋਚਨਾ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 23-Jul-2010
'MANISH'
 
ਜਸਟਿਸ ਸੋਢੀ ਵੱਲੋਂ ਫੂਲਕਾ ਦੀ ਆਲੋਚਨਾ

ਜਸਟਿਸ ਆਰ.ਐਸ. ਸੋਢੀ (ਸੇਵਾਮੁਕਤ) ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਪੱਖ ਪੂਰਦਿਆਂ 1984 ਦੇ ਦੰਗਾ ਪੀੜਤਾਂ ਦੇ ਵਕੀਲ ਹਰਵਿੰਦਰ ਸਿੰਘ ਫੂਲਕਾ ਤੇ ਦੋਸ਼ ਲਾਇਆ ਕਿ ਉਹ ਬਾਤ ਦਾ ਬਤੰਗੜ ਬਣਾ ਰਹੇ ਹਨ।
ਜਸਟਿਸ ਸੋਢੀ ਨੇ ਕਿਹਾ, ਕੇਸ ਦੀ ਪੈਰਵੀ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਅਤੇ ਵੱਡੀ ਗੱਲ ਇਹ ਹੈ ਕਿ ਹਰਵਿੰਦਰ ਫੂਲਕਾ ਇਸ ਕੇਸ ਦੀ ਪੈਰਵੀ ਕਰ ਰਹੇ ਹਨ। ਕੇਸਾਂ ਦੀ ਪੈਰਵੀ ਨੂੰ ਸਿਆਸੀ ਅਖਾੜੇ ਵਿਚ ਤਬਦੀਲ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਇਸ ਨਾਜ਼ੁਕ ਪੜਾਅ ਤੇ ਕੇਸ ਖਰਾਬ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ, ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤਲਬ ਕਰਨ ਬਾਰੇ ਅਕਾਲ ਤਖ਼ਤ ਦੇ ਪ੍ਰਤੀਕਰਮ ਤੋਂ ਵੀ ਹੈਰਾਨ ਹਾਂ ਕਿਉਂਕਿ ਇਸ ਦਾ ਕੋਈ ਧਾਰਮਿਕ ਕਾਜ਼ ਨਹੀਂ ਹੈ। ਸਿੱਖ ਸੰਗਤ ਅਕਾਲ ਤਖ਼ਤ ਤੋਂ ਧਾਰਮਿਕ ਮੁੱਦਿਆਂ ਤੇ ਸੇਧਾਂ ਲੈਂਦੀ ਹੈ। ਘਰੇਲੂ ਤੇ ਨਿੱਜੀ ਮਾਮਲੇ ਅਕਾਲ ਤਖ਼ਤ ਤੇ ਉਠਾਉਣ ਦੀ ਆਗਿਆ ਨਹੀਂ ਮਿਲਣੀ ਚਾਹੀਦੀ। ਮੈਨੂੰ ਉਮੀਦ ਹੈ ਕਿ ਜਥੇਦਾਰ ਸਾਹਿਬ ਆਪਣੇ ਫੈਸਲੇ ਤੇ ਮੁੜ ਗੌਰ ਕਰਨਗੇ।
ਜਸਟਿਸ ਸੋਢੀ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀ ਨੂੰ ਖਰਚ ਕੀਤੇ ਪੈਸਿਆਂ ਦਾ ਹਿਸਾਬ ਜਾਣਨ ਦਾ ਪੂਰਾ ਹੱਕ ਹੈ ਅਤੇ ਇਸ ਵਿਚ ਕੁਝ ਵੀ ਗਲਤ ਨਹੀਂ ਹੈ ਜਦਕਿ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕੁਲਮੋਹਨ ਸਿੰਘ ਨੇ ਸ੍ਰੀ ਫੂਲਕਾ ਦਾ ਪੱਖ ਪੂਰਦਿਆਂ ਕਿਹਾ ਕਿ ਉਨ੍ਹਾਂ 2002 ਤੋਂ 2004 ਤਕ ਨਾਨਾਵਟੀ ਕਮਿਸ਼ਨ ਦੀ ਸੁਣਵਾਈ ਵੇਲੇ ਵੀ ਖਰਚਾ ਵਸੂਲ ਨਹੀਂ ਕੀਤਾ ਸੀ।
ਇਸ ਦੌਰਾਨ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਆਪਣੇ ਭਰਾ ਤੇ ਉਨ੍ਹਾਂ ਨੂੰ ਅਕਾਲ ਤਖ਼ਤ ਤੇ ਤਲਬ ਕੀਤੇ ਜਾਣ ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ, ਉਨ੍ਹਾਂ ਦਾ ਮੰਤਵ ਕੀ ਹੈ? ਉਹ ਸਾਨੂੰ ਅਕਾਲ ਤਖ਼ਤ ਤੇ ਕਿਉਂ ਬੁਲਾਉਣਾ ਚਾਹੁੰਦੇ ਹਨ? ਹਰਵਿੰਦਰ ਸਿੰਘ ਫੂਲਕਾ ਵੱਲੋਂ ਲਿਖੇ ਇਕ ਪੱਤਰ ਨੂੰ ਸਵੀਕਾਰ ਕਰ ਕੇ ਕੁਝ ਘੰਟਿਆਂ ਵਿਚ ਹੀ ਪ੍ਰੈਸ ਵਿਚ ਸਾਡੇ ਨਾਂ ਸੰਮਨ ਕਿਵੇਂ ਜਾਰੀ ਕਰ ਦਿੱਤੇ ਗਏ?

UNP