ਗੰਗਾ ਪ੍ਰਦੂਸ਼ਣ ਬਾਰੇ ਅਦਾਲਤ ਸਖਤ

chief

Prime VIP
ਗੰਗਾ ਪ੍ਰਦੂਸ਼ਣ ਬਾਰੇ ਅਦਾਲਤ ਸਖਤ

ਅਲਾਹਾਬਾਦ ਹਾਈਕੋਰਟ ਨੇ ਗੰਗਾ ਨਦੀ ਵਿਚ ਪ੍ਰਦੂਸ਼ਣ ਨੂੰ ਲੈ ਕੇ ਸਖਤ ਰੁੱਖ ਅਖਤਿਆਰ ਕਰਦਿਆਂ ਅਦਾਲਤੀ ਆਦੇਸ਼ ਨਹੀਂ ਮੰਨਣ 'ਤੇ ਰਾਜ ਸਰਕਾਰ ਨੂੰ ਕਾਨਪੁਰ ਦੇ ਕਮਿਸ਼ਨਰ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ।

ਜੱਜ ਅਸ਼ੋਕ ਭੂਸ਼ਣ ਅਤੇ ਜੱਜ ਅਰੁਣ ਟੰਡਨ ਦੀ ਅਦਾਲਤ ਨੇ ਗੰਗਾ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੂੰ ਲੈ ਕੇ ਦਾਖਲ ਯਾਚਿਕਾ ਉੱਪਰ ਸੁਣਵਾਈ ਕਰਦਿਆਂ ਰਾਜ ਸਰਕਾਰ ਨੂੰ ਕਾਨਪੁਰ ਦੇ ਕਮਿਸ਼ਨਰ ਖਿਲਾਫ ਚਾਰ ਹਫਤਿਆਂ ਅੰਦਰ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।

ਕਾਨਪੁਰ ਦੇ ਕਮਿਸ਼ਨਰ ਤੋਂ ਖੰਡਪੀਠ ਕਾਫੀ ਨਾਰਾਜ਼ ਸੀ ਕਿਉਂ ਜੋ ਉਹਨਾਂ ਨੇ ਅਦਾਲਤੀ ਆਦੇਸ਼ਾਂ ਦੀ ਉਲੰਘਣਾਂ ਕੀਤੀ ਹੈ।ਇਹ ਯਾਚਿਕਾ ਹਰੀ ਚੈਤਨਿਆ ਬ੍ਰਹਿਮਚਾਰੀ ਨੇ ਦਾਖਲ ਕੀਤੀ ਹੈ ਜਿਸ ਦੀ ਸੁਣਵਾਈ ਆਗਾਮੀ ਚਾਰ ਜਨਵਰੀ ਨੂੰ ਹੋਵੇਗੀ।

ਅਦਾਲਤ ਨੇ ਸ਼ਹਿਰੀ ਵਿਕਾਸ ਵਿਭਾਗ ਦੇ ਮੁੱਖ ਸਕਤੱਰ ਅਤੇ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟ੍ਰੋਲ ਬੋਰਡ ਸਮੇਤ ਹੋਰਨਾਂ ਪੱਖਾਂ ਨੂੰ ਸੁਣਵਾਈ ਵਾਲੇ ਦਿਨ ਜਾਂ ਫਿਰ ਉਸ ਤੋਂ ਪਹਿਲਾਂ ਜਵਾਬੀ ਹਲਫਨਾਮਾ ਦਾਖਲ ਕਰਨ ਦੇ ਆਦੇਸ਼ ਦਿੱਤੇ ਹਨ।

 
Top