ਗ੍ਰੇਪਸ ਮੋਬਾਇਲ ਦੀ ਨਵੀਂ ਪੇਸ਼ਕਸ਼

Rano

VIP
ਪਟਨਾ : ਮੋਬਾਇਲ ਫੋਨ ਦੇ ਨਿਰਮਾਤਾ ਅਤੇ ਵਿਤਰਕ ਯੂਨੀਟ੍ਰੋਨ ਐਕਜਿਮ ਪ੍ਰਾਈਵੇਟ ਲਿਮੀਟੇਡ ਨੇ ਕਿਫ਼ਾਇਤੀ ਭਾਅ ਵਿੱਚ ਗ੍ਰੇਪਸ ਲੜੀ ਦੇ ਆਕਰਸ਼ਕ ਅਤੇ ਜਿਆਦਾ ਫੀਚਰ ਵਾਲਾ ਮੋਬਾਇਲ ਬਾਜ਼ਾਰ ਵਿੱਚ ਉਤਾਰਿਆ ਹੈ, ਜਿਸ ਵਿੱਚ ਦੋ ਸਿਮਾਂ ਦਾ ਵਿਕਲਪ ਉਪਲਬੱਧ ਹੈ।

ਬਿਹਾਰ ਵਿੱਚ ਗ੍ਰੇਪਸ ਮੋਬਾਇਲ ਦੀ ਵਿਤਰਕ ਕੰਪਨੀ ਸ਼੍ਰੀ ਬਾਲਾਜੀ ਇੰਫੋਕੋਮ ਦੇ ਨਿਦੇਸ਼ਕ ਆਸ਼ੀਸ਼ ਗੋਇਲ ਨੇ ਇੱਥੇ ਦੱਸਿਆ ਕਿ ਗ੍ਰੇਪਸ ਸੀਜੀ 888 ਭਾਰਤ ਦਾ ਪਹਿਲਾ ਕਵਰਟੀ ਕੀਪੇਡ ਫੋਨ ਹੈ, ਜਿਸਦੇ ਵਿੱਚ ਦੋ ਸਿਮਾਂ ਦਾ ਵਿਕਲਪ ਹੈ। ਉਹਨਾਂ ਨੇ ਦੱਸਿਆ ਕਿ ਇਸਦੇ ਗ੍ਰਾਹਕ ਸੀਡੀਐੱਮਏ ਅਤੇ ਜੀਐੱਸਐੱਮ ਜਾਂ ਦੋ ਜੀਐੱਸਐੱਮ ਸਿਮਾਂ ਦਾ ਇਸਤੇਮਾਲ ਇੱਕ ਮੋਬਾਇਲ ਵਿੱਚ ਕਰ ਸਕਦੇ ਹਨ।

ਸ਼੍ਰੀ ਗੋਇਲ ਨੇ ਦੱਸਿਆ ਕਿ ਮਲਟੀਮੋਡ ਵਿਕਲਪ ਦੇ ਬਾਵਜੂਦ ਹੋਰਨਾਂ ਮੋਬਾਇਲ ਦੇ ਮੁਕਾਬਲੇ ਇਸ ਮੋਬਾਇਲ ਵਿੱਚ ਸਭ ਤੋਂ ਖਾਸ ਗੱਲ ਹੈ ਕਿ ਇਹ ਕੇਵਲ 4999 ਰੁਪਏ ਵਿੱਚ ਉਪਲਬੱਧ ਹੈ ਅਤੇ ਇਸਦੇ ਨਾਲ ਹੀ ਇੱਕ ਸਾਲ ਦੀ ਗਾਰੰਟੀ ਵੀ ਦਿੱਤੀ ਜਾਂਦੀ ਹੈ।
 
Top