ਕੋਚਿੰਗ ਸੈਂਟਰ ਦਾ ਇਸ਼ਤਿਹਾਰ

    • :cool:ਸੋਚ ਰਿਹਾ ਹਾਂ
      ਬਹੁਤ ਚਿਰ ਹੋ ਗਿਆ ਵਿਹਲੇ ਬੈਠੇ
      ਕੁਛ ਰਚਨਾਤਮਾਕ ਕੀਤਾ ਜਾਵੇ
      ਕੁਝ ਸਮਾਜ ਸੇਵਾ ਕੀਤੀ ਜਾਵੇ:pr
      ਤੇ ਕੁਝ ਨੋਟ ਕਮਾਏ ਜਾਣ

      ਸੋਚ ਰਿਹਾ ਹਾਂ
      ਖੋਲ੍ਹ ਲਵਾਂ
      ਕੋਈ ਕੋਚਿੰਗ ਸੈਂਟਰ:pop
      ਜਾਂ ਫਿਰ
      ਕਰ ਲਵਾਂ ਸ਼ੁਰੂ
      ਅੱਠਵੀਂ ਫੇਲ੍ਹਾਂ ਨੂੰ
      ਦਸਵੀਂ ਕਰਾਉਣ ਵਾਲੇ ਇੰਸਟੀਚਿਊਟਾਂ ਵਾਂਗ
      ਸਰਕਾਰ ਤੋਂ ਮਾਨਤਾ ਪ੍ਰਾਪਤ
      ਕੋਈ (ਗੋਰਖ) ਧੰਦਾ:bak
      ਜਾਂ ਫਿਰ
      ਬਣ ਜਾਵਾਂ ਪ੍ਰਿੰਸੀਪਲ
      ਕਿਸੇ ਤਸੀਹਾ ਗ੍ਰਹਿ ਦਾ

      ਕਰ ਦੇਵਾਂ ਐਲਾਨ:pr
      ਟੰਗ ਦੇਵਾਂ
      ਇੱਕ ਵੱਡ-ਆਕਾਰੀ ਬੋਰਡ:so
      ਬੱਸ ਅੱਡੇ ਦੇ ਬਾਹਰ
      ਖਾਨਦਾਨੀ ਵੈਦਾਂ ਵਾਂਗ
      ਕਿ
      ਹੁਣ ਬਣੋ
      ਲੇਖਕ, ਕਾਲਮ-ਨਵੀਸ, ਕਵੀ>np
      ਟੀਵੀ ਫਿਲਮੀ ਅਖਬਾਰੀ ਪੱਤਰਕਾਰ
      ਹਰ ਤਰ੍ਹਾਂ ਦਾ ਕਲ਼ਮ ਘਸੀਟ
      ਲਿਖਣੀ ਸਿੱਖੋ ਸਵੈ-ਜੀਵਨੀ
      ਸਿਰਫ਼ ਛੇ ਹਫ਼ਤਿਆਂ ਵਿੱਚ:kiven

      ਇੱਥੇ ਸਿਖਾਇਆ ਜਾਵੇਗਾ ਤੁਹਾਨੂੰ
      ਸਜੀਵ ਸ਼ਬਦਾਂ ਨੂੰ ਨਿਰਜੀਵ ਕਰਨ
      ਤੇ ਨਿਰਜੀਵ ਸ਼ਬਦਾਂ ਨੂੰ
      ਲਾਈਨ-ਹਾਜ਼ਰ ਕਰਨ ਦੇ ਢੰਗਾਂ ਬਾਰੇ
      ਘੋਟਾ ਲਵਾਇਆ ਜਾਵੇਗਾ ਤੁਹਾਨੂੰ
      ਨਵੇਂ-ਪੁਰਾਣੇ ਸ਼ਬਦਾਂ ਦਾ
      ਜਿਹਨਾਂ ਨੂੰ ਸਿਰਫ ਤੇ ਸਿਰਫ
      ਤੁਸੀਂ ਹੀ ਸਮਝ ਪਾਇਆ ਕਰੋਗੇ
      ਬਿਲਕੁਲ
      ਕਿਸੇ ਡਾਕਟਰ ਦੀ ਲਿਖੀ:kiven
      ਦਵਾਈ ਦੀ ਪਰਚੀ ਵਾਂਗ

      ਖਾਸ ਤਰਜੀਹ:
      ਇਸ਼ਕ ਦੇ ਮਾਰਿਆਂ ਨੂੰ
      ਜ਼ਿੰਦਗੀ 'ਚ ਹਾਰਿਆਂ ਨੂੰ:(
      ਜਨ-ਅੰਦੋਲਨਾਂ ਦੇ ਭਗੌੜਿਆਂ ਨੂੰ
      ਸਾਬਕਾ ਕਾਮਰੇਡਾਂ ਨੂੰ
      ਰਿਟਾਇਰਡ ਅਫ਼ਸਰਾਂ ਨੂੰ
      ਯੁਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ

      ਵਿਸ਼ੇਸ ਆਕਰਸ਼ਣ :
      ਪਾਰਟੀਆਂ 'ਚ
      ਮੁਸ਼ਾਇਰਿਆਂ 'ਚ
      ਰਿਲੀਜ਼ ਅਤੇ ਸਨਮਾਨ
      ਸਮਾਰੋਹਾਂ 'ਚ
      ਸਰਕਾਰੀ ਇਮਾਰਤਾਂ
      ਤੇ ਸੱਤਾ ਦੇ ਗਲਿਆਰਿਆਂ 'ਚ
      ਵਿਚਰਨ ਦੇ ਤੌਰ-ਤਰੀਕਿਆਂ ਬਾਰੇ
      ਸਪੈਸ਼ਲ ਕਲਾਸਾਂ |
      :chew
      ਨੋਟ :
      ਸ਼ਮਸਾਨ ਘਾਟ ਦੀਆਂ ਆਤਮਾਵਾਂ ਵਾਸਤੇ
      ਲਿਖਣ ਪੜਨ ਲਈ
      ਜਿਉਂਦੇ ਮਰੇ ਸਰੀਰਾਂ ਦਾ ਖਾਸ ਪ੍ਰਬੰਧ ਹੈ |
      :jahaj
 
Top