Punjab News ਕੈਲਗਰੀ ਦੇ ਬਿਜਨਿਸਮੈਨ ਮਿੱਕੀ ਵਿਰਕ ਦੀ ਲਾਸ਼

Gill Saab

Yaar Malang
ਬੀਤੇ ਮੰਗਲਵਾਰ ਤੋਂ ਲਾਪਤਾ ਕੈਲਗਰੀ ਦੇ ਰੀਅਲਸਟੇਟ ਬਿਜਨਿਸ ਨਾਲ ਸਬੰਧਤ ਰਾਜਵੀਰ ਸਿੰਘ ਉਰਫ ਮਿੱਕੀ ਵਿਰਕ ਦੀ ਲਾਸ਼ ਉਹਨਾਂ ਦੇ ਮਾਰਟਿਨਡੇਲ ਸਥਿੱਤ ਕਿਰਾਏ ਦੇ ਘਰ ਦੇ ਗੈਰਾਜ ਵਿੱਚੋਂ ਮਿਲੀ। ਪ੍ਰਾਪਤ ਜਾਣਕਾਰੀ ਮੁਤਾਬਿਕ ਮਿੱਕੀ ਵਿਰਕ ਮੰਗਲਵਾਰ ਦੁਪਿਹਰ ਆਪਣੀ ਘਰਵਾਲੀ ਨਾਲ ਗੱਡੀ ਬਦਲਕੇ ਆਪਣਾ ਸੈਲ ਫੋਨ ਉੱਥੇ ਹੀ ਛੱਡਕੇ ਜਦੋਂ ਗਏ ਉਸ ਤੋਂ ਬਾਅਦ ਉਹ ਲਾਪਤਾ ਹੋ ਗਏ ਸਨ ।ਪਰਿਵਾਰ ਅਤੇ ਦੋਸਤਾਂ ਮਿਤੱਰਾਂ ਦੇ ਭਾਲ ਦੀਆਂ ਲੱਖ ਕੋਸਿਸਾਂ ਦੇ ਬਾਦ ਆਖਿਰ ਉਹਨਾਂ ਦਾ ਮ੍ਰਿਤਕ ਸਰੀਰ ਹੀ ਹੱਥ ਲੱਗਾ।ਹਰਿਆਣਾ ਦੇ ਪਿੰਡ ਰਤਨਗੜ ਦਾ ਜੰਮਪਲ ਮਿੱਕੀ ਵਿਰਕ ਮਾਤਾ ਮਨਿੰਦਰ ਕੌਰ ,ਪਿਤਾ ਤੇਗਵੀਰ ਸਿੰਘ ਪਤਨੀ ਅਮਨਦੀਪ ਕੌਰ ਅਤੇ ਦੋ ਬੱਚੀਆਂ ਅਤੇ ਬਾਕੀ ਪਰਿਵਾਰ ਨੂੰ ਦੂੱਖਾਂ ਵਿੱਚ ਛੱਡਕੇ ਜਾਣ ਤੋਂ ਬਿਨਾਂ ਬਾਕੀ ਕੈਲਗਰੀ ਨਿਵਾਸੀਆਂ ਨੂੰ ਵੀ ਡੂੰਘੇ ਸਦਮੇ ਵਿੱਚ ਛੱਡਕੇ ਚਲਾ ਗਿਆ। ਮੈਂਬਰ ਪਾਰਲੀਮੈਂਟ ਦਵਿੰਦਰ ਸੋਰੀ ,ਵਿਧਾਇਕ ਦਰਸਨ ਕੰਗ, ਅਲਬਰਟਾ ਮਨਿਸਟਰ ਮਨਮੀਤ ਭੁੱਲਰ, ਹਰਮੀਤ ਖੁੱਡੀਆਂ,ਰੋਮੀ ਸਿੱਧੂ, ਸਰਦੂਲ ਬੈਨੀਪਾਲ, ਡੈਨ ਸਿੱਧੂ,ਅਮਰਪ੍ਰੀਤ ,ਸੁਖਦੇਵ ਖੈਰਾ,ਰਣਵੀਰ ਪਰਮਾਰ, ਸੁੱਖ ਬਰਾੜ,ਗੁਰਮੀਤ ਮੰਡ ਅਵਿਨਾਸ ਖੰਗੂੜਾ,ਗੁਰਵਿੰਦਰ ਧਾਲੀਵਾਲ,ਮਾਲਵਿੰਦਰ ਟਿਵਾਣਾ,ਜਸਪਾਲ ਕੰਗ,ਦਰਸਨ ਸਿੱਧੂ,ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਜਾਹਿਰ ਕਰਦਿਆਂ ਦੁੱਖ ਪ੍ਰਗਟ ਕੀਤਾ।ਮਿੱਕੀ ਵਿਰਕ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ 12 ਵਜੇ ਕੈਲਗਰੀ ਵਿਖੇ ਹੋਵੇਗਾ
 
Last edited:
Top