ਕੈਂਸਰ ਜਿਹੀਆ ਜਟਿਲ ਬਿਮਾਰੀ

ਆਯੁਰਵੈਦ ਵਿਚ ਕਈ ਉਤੇਜਨਾ ਭਰਪੂਰ ਸਥਿਤੀਆਂ ਤੇ ਬਿਮਾਰੀਆਂ ਦੇ ਇਲਾਜ ਲਈ ਹਲਦੀ ਦੀ ਵਰਤੋਂ ਹੁੰਦੀ ਹੈ ਜਿਵੇਂ ਆਰਥਰਾਈਟਸ, ਮਾਸਪੇਸ਼ੀਆਂ ਦੇ ਰੋਗ, ਅਸਥਮਾ ਆਦਿ ਦੇ ਇਲਾਜ ਲਈ ਇਸ ਦੀ ਵਰਤੋਂ ਹੁੰਦੀ ਹੈ। ਭਾਵੇਂ ਅੱਜਕੱਲ ਵਿਦੇਸ਼ਾਂ ਵਿਚ ਵਿਗਿਆਨਕ ਕੈਂਸਰ ਜਿਹੀਆ ਜਟਿਲ ਬਿਮਾਰੀ ਦੇ ਇਲਾਜ ਵਿਚ ਹਲਦੀ ਦੀ ਭੁਮਿਕਾ ਬਾਰੇ ਖੋਜਾਂ ਕਰ ਰਹੇ ਹਨ। ਅਮਰੀਕਾ ਵਿਚ 90 ਤੋਂ ਜ਼ਿਆਦਾ ਇੰਸਟੀਚਿਊਟ ਪ੍ਰਾਚੀਨ ਭਾਰਤੀ ਜੜ੍ਹੀ-ਬੂਟੀਆਂ ਦੀਆਂ ਦਵਾਈਯੁਕਤ ਗੁਣਾਂ ਦਾ ਅਧਿਐਨ ਕਰ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਇਹ ਅਧਿਐਨ ਕਰ ਰਹੇ ਹਨ ਕਿ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦੇ ਵਾਧੇ ਨੂੰ ਹਲਦੀ ਕਿਵੇਂ ਰੋਕ ਸਕਦੀ ਹੈ।
ਅਮਰੀਕਾ 'ਚ ਕੈਲੀਫੋਰਨੀਆ ਦੇ ਸਾਨ-ਫ੍ਰਾਂਸਿਸਕੋ ਦੀ 'ਦਿ ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ' ਨੇ ਹੁਣੇ ਜਿਹੇ ਇਕ ਅਧਿਐਨ ਜਾਰੀ ਕੀਤਾ ਹੈ ਜੋ ਦਰਸਾਉਂਦਾ ਹੈ ਕਿ ਹਲਦੀ ਦੀ ਵਰਤੋਂ ਨਾਲ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਪ੍ਰਯੋਗਸ਼ਾਲਾ ਵਿਚ ਕੀਤੇ ਗਏ ਅਧਿਐਨ ਤੋਂ ਇਹ ਪਤਾ ਲੱਗਾ ਹੈ ਕਿ ਹਲਦੀ ਕੈਂਸਰ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਹੈ।
ਮੈਡੀਕਲ ਰਿਸਰਚ ਦਰਸਾਉਂਦੀ ਹੈ ਕਿ ਹਲਦੀ ਦਵਾਈ ਦੇ ਪ੍ਰਭਾਵ ਵਧਾਉਣ ਦੇ ਨਾਲ-ਨਾਲ ਛਾਤੀਆਂ ਦੇ ਕੈਂਸਰ ਨੂੰ ਫੇਫੜਿਆਂ ਤੱਕ ਫੈਲਣ ਤੋਂ ਰੋਕਦੀ ਹੈ।
ਭਾਰਤ ਵਿਚ ਨੋਇਡਾ ਸਥਿਤ ਇੰਸਟੀਚਿਊਟ ਆਫ਼ ਸਾਇਟੋਲੋਜੀ ਐਂਡ ਪ੍ਰਿਵੈਂਟਿਵ ਆਨਕੋਲੋਜੀ ਆਈ. ਸੀ. ਪੀ. ਓ. ਦੇ ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਹਲਦੀ ਸਰੀਰ ਦੀ ਖਤਰਨਾਕ ਹਿਊਮਨ ਪੈਲੀਪੋਮਾ ਵਾਇਰਸ ਐਚ. ਪੀ. ਵੀ. ਤੋਂ ਰੱਖਿਆ ਕਰਦੀ ਹੈ ਜੋ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹੈ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਚਿਤਰੰਜਨ ਨੈਸ਼ਨਲ ਕੈਂਸਰ ਇੰਸਟੀਚਿਊਟ, ਟਾਟਾ ਮੈਮੋਰੀਅਲ ਆਫ਼ ਸਾਇਟੋਲੋਜੀ ਐਂਡ ਪ੍ਰਿਵੈਂਟਿਵ ਆਨਕੋਲੋਜੀਵਿਚ ਇਸ ਸਬੰਧ ਵਿਚ ਅਧਿਐਨ ਪਹਿਲਾਂ ਤੋਂ ਸ਼ੁਰੂ ਹੋ ਚੁੱਕੇ ਹਨ।
ਅਮਰੀਕਾ ਦੀ ਯੂਨੀਵਰਸਿਟੀ ਆਫ਼ ਐਰੀਜੋਨਾ ਦੀ ਕੈਥਰੀਨ ਗ੍ਰਾਂਟ ਅਤੇ ਕ੍ਰੇਗ ਸਕਨੀਦਰ ਨੇ ਜਾਂਚ ਰਾਹੀਂ ਜਾਣਿਆ ਕਿ ਹਲਦੀ ਨਾਲ ਮੌਰਨਿੰਗ ਸਟਿਫਨੈੱਸ ਵਿਚ ਵੀ ਸੁਧਾਰ ਹੋ ਸਕਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਸਾਇੰਸਜ਼ ਕਮਿਊਨੀਕੇਸ਼ਨ ਦੇ ਸਾਬਕਾ ਸੀਨੀਅਰ ਵਿਗਿਆਨੀ ਡਾ. ਏ. ਕੇ. ਸੇਨ ਕਹਿੰਦੇ ਹਨ ਕਿ ਅਮਰੀਕਾ ਵਿਚ ਵਿਗਿਆਨ ਅੱਜ ਇਹ ਸਾਬਤ ਕਰ ਰਹੀ ਹੈ ਕਿ ਜੋ ਭਾਰਤੀ ਸਦੀਆਂ ਤੋਂ ਜਾਣਦੇ ਸਨ।
ਭਾਰਤ ਵਿਚ ਵਿਸ਼ਵ ਦੀ ਲਗਭਗ ਸਾਰੀ ਹਲਦੀ ਦਾ ਉਤਪਾਦਨ ਕੀਤਾ ਜਾਂਦਾ ਹੈ। ਲਗਭਗ 80 ਫੀਸਦੀ ਹਿੱਸੇ ਦੀ ਖਪਤ ਭਾਰਤ ਵਿਚ ਹੀ ਹੋ ਜਾਂਦੀ ਹੈ। ਇਹ ਖੂਨ ਨੂੰ ਸਾਫ ਕਰਦੀ ਹੈ, ਐਂਟੀਆਕਸੀਡੈਂਟ, ਕਫਨਾਸ਼ਕ ਅਤੇ ਸਕਿਨ ਟਾਇਕ ਹੈ। ਇਹ ਹਿਸਟੀਰਿਆ ਅਤੇ ਜਕੜਨ ਦੇ ਦੌਰਿਆਂ ਨੂੰ ਠੀਕ ਕਰਨ ਵਿਚ ਬਹੁਤ ਮਹੱਤਵਪੂਰਨ ਭੁਮਿਕਾ ਨਿਭਾਉਂਦੀ ਹੈ।
90 ਦੇ ਦਹਾਕੇ ਦੇ ਅੰਤ ਵਿਚ ਇੰਡੀਅਨ ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਅਮਰੀਕਾ ਦੀ ਯੂਨੀਵਰਸਿਟੀ ਆਫ ਮਿਸੀਸਿੱਪੀ ਨੂੰ ਹਲਦੀ ਦਾ ਪੇਟੈਂਟ ਦੀ ਦੁਬਾਰਾ ਜਾਂਚ ਕਰਨ ਨੂੰ ਕਿਹਾ। ਜਾਂਚ ਤੋਂ ਬਾਅਦ ਇਸ ਨੂੰ ਰਦ ਕਰ ਦਿੱਤਾ ਗਿਆ ਕਿਉਂਕਿ ਭਾਰਤੀ ਹਲਦੀ ਦੇ ਦਵਾਈ ਯੁਕਤ ਗੁਣਾਂ ਨੂੰ ਸਦੀਆਂ ਤੋਂ ਜਾਣਦੇ ਸਨ।
 
Top