ਇੱਕ ਪੰਜਾਬੀ ਨੇ ਸੰਭਾਲੀ ਕੈਲੇਫੋਰਨੀਆ ਪੁਲਿਸ ਦੀ &#258

jassmehra

(---: JaSs MeHrA :---)
manjitsappal580x376-1.jpg

ਕੈਲੇਫੋਰਨੀਆ ਪੁਲਿਸ ਦੀ ਕਮਾਨ ਇੱਕ ਪੰਜਾਬੀ ਨੂੰ ਸੌਂਪੀ ਗਈ ਹੈ। ਇਹ ਮਾਣ ਮਿਲਿਆ ਹੈ ਮਨਜੀਤ ਸਿੰਘ ਸੱਪਲ ਨੂੰ। ਸੱਪਲ 31 ਅਗਸਤ ਨੂੰ ਆਪਣਾ ਅਹੁਦਾ ਸੰਭਾਲਣਗੇ।ਸੱਪਲ ਕੈਲੇਫੋਰਨੀਆ ਦੇ ਮੌਜੂਦਾ ਪੁਲਿਸ ਮੁਖੀ ਗੈਰੀ ਪੀਟਰਸਨ ਦੀ ਥਾਂ ਲੈਣਗੇ। ਸੱਪਲ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਰਿਚਮੰਡ ਪੁਲਿਸ ਵਿੱਚ 1997 ਵਿੱਚ ਸ਼ਾਮਿਲ ਹੋਏ ਸਨ। ਉਸ ਤੋਂ ਬਾਅਦ ਉਨਾਂ ਪੁਲਿਸ ਵਿੱਚ ਵੱਖ ਵੱਖ ਅਹੁਦਿਆਂ ਉਤੇ ਕੰਮ ਕੀਤਾ। ਪੁਲਿਸ ਮੁਖੀ ਵਜੋਂ ਨਿਯੁਕਤੀ ਦਾ ਐਲਾਨ ਹੋਣ ਤੋਂ ਬਾਅਦ ਸੱਪਲ ਨੇ ਕਿਹਾ ਕਿ ਉਪਲਬਧੀ ਉੱਤੇ ਉਸ ਨੂੰ ਮਾਣ ਹੈ। ਪੁਲਿਸ ਮੁਖੀ ਵਜੋਂ ਉਹ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਪਹਿਲ ਦੇਣਗੇ। ਮਨਜੀਤ ਸਿੰਘ ਸੱਪਲ ਨੇ 629 ਨੈਸ਼ਨਲ ਐਕਡਮੀ ਤੋਂ ਪੜਾਈ ਪੂਰੀ ਕਰਨ ਤੋਂ ਬਾਅਦ ਪੁਲਿਸ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਕੈਲੇਫੋਰਨੀਆ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਰਹਿੰਦਾ ਹੈ। ਇਹ ਪਹਿਲੀ ਵਾਰ ਹੈ ਕਿ ਅਮਰੀਕਾ ਦੇ ਸੂਬਾ ਦਾ ਪੁਲਿਸ ਮੁਖੀ ਕਿਸੇ ਪੰਜਾਬੀ ਨੂੰ ਬਣਾਇਆ ਗਿਆ ਹੋਵੇ।
 

kit walker

VIP
Staff member
Re: ਇੱਕ ਪੰਜਾਬੀ ਨੇ ਸੰਭਾਲੀ ਕੈਲੇਫੋਰਨੀਆ ਪੁਲਿਸ ਦੀ &

nice info. proud moments for Punjabis
 

jassmehra

(---: JaSs MeHrA :---)
Re: ਇੱਕ ਪੰਜਾਬੀ ਨੇ ਸੰਭਾਲੀ ਕੈਲੇਫੋਰਨੀਆ ਪੁਲਿਸ ਦੀ &

Salute to Punjabies.... feeling proud....
 
Top