ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਲੀਗ ਸ਼ੁਰੂ

chief

Prime VIP


ਪਦਮਸ੍ਰੀ ਉਲੰਪੀਅਨ ਪ੍ਰਿਥੀਪਾਲ ਸਿੰਘ ਦੀ 27ਵੀਂ ਬਰਸੀ ਮੌਕੇ ਹਾਕੀ ਪ੍ਰੇਮੀਆਂ ਅਤੇ ਲੁਧਿਆਣਾ ਸਪੋਰਟਸਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਅੱਜ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਜੂਨੀਅਰ ਅਤੇ ਸੀਨੀਅਰ ਵਰਗ ਹਾਕੀ ਲੀਗ ਮੁਕਾਬਲੇ ਸ਼ੁਰੂ ਹੋਏ।

ਅੱਜ ਜੂਨੀਅਰ ਵਰਗ ਵਿਚ ਮਾਲਵਾ ਅਕੈਡਮੀ ਲੁਧਿਆਣਾ ਅਤੇ ਸੀਨੀਅਰ ਵਰਗ ਵਿਚ ਫ੍ਰੈਂਡਜ਼ ਕਲੱਬ ਦੋਰਾਹਾ, ਲਖਵੀਰ ਕਲੱਬ ਜਰਖੜ ਨੇ ਆਪੋ ਆਪਣੇ ਮੈਚ ਜਿੱਤ ਕੇ ਆਪਣੇ ਜੇਤੂ ਕਦਮ ਅੱਗੇ ਵਧਾਏ।

ਅੱਜ ਜਰਖੜ ਸਟੇਡੀਅਮ ਵਿਚ ਸਥਾਪਿਤ ਉਲੰਪੀਅਨ ਪ੍ਰਿਥੀਪਾਲ ਸਿੰਘ ਦੇ ਬੁੱਤ ਤੇ ਹਾਕੀ ਪ੍ਰੇਮੀਆਂ ਵੱਲੋਂ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਆਪਣੀ ਸ਼ਰਧਾਜਲੀ ਭੇਟ ਕੀਤੀ।ਇਸ ਲੀਗ ਦਾ ਉਦਘਾਟਨ ਦਰਸ਼ਨ ਸਿੰਘ ਸ਼ਿਵਾਲਿਕ ਵਿਧਾਇਕ ਹਲਕਾ ਦਾਖਾ ਨੇ ਕੀਤਾ।

ਇਸ ਮੌਕੇ 'ਤੇ ਉਲੰਪੀਅਨ ਪ੍ਰਿਥੀਪਾਲ ਸਿੰਘ ਦੀ ਬੇਟੀ ਜਸਪ੍ਰੀਤ ਕੌਰ, ਦਾਮਾਦ ਜਤਿੰਦਰ ਸ਼ਰਮਾ ਅਤੇ ਹਾਕੀ ਕੋਚ ਦਰਸ਼ਨ ਸਿੰਘ ਆਸੀਕਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਸ੍ਰੀ ਸ਼ਿਵਾਲਿਕ ਨੇ ਐਸਟਰੋਟਰਫ ਸਟੇਡੀਅਮ ਜਰਖੜ ਵਿਚ ਫਲੱਡ ਲਾਇਟਾਂ ਲਾਉਣ ਵਾਸਤੇ ਤਿੰਨ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।

ਖੇਡੇ ਗਏ ਮੈਚਾਂ ਵਿਚ ਜੂਨੀਅਰ ਵਰਗ ਵਿਚ ਮਾਲਵਾ ਅਕੈਡਮੀ ਲੁਧਿਆਣਾ ਨੇ ਰਣਧੀਰ ਅਕੈਡਮੀ ਧਮੋਟ ਨੂੰ 7-2 ਨਾਲ ਹਰਾਇਆ।ਸੀਨੀਅਰ ਵਰਗ ਵਿਚ ਲਖਵੀਰ ਗਰੇਵਾਲ ਕਲੱਬ ਜਰਖੜ ਨੇ ਸੰਡੇ ਮਾਰਨਿੰਗ ਕਲੱਬ ਲੁਧਿਆਣਾ ਨੂੰ 7-3 ਨਾਲ ਮਾਤ ਦਿੱਤੀ।

ਅੱਧੇ ਸਮੇਂ ਜੇਤੂ ਟੀਮ 4-2 ਨਾਲ ਅੱਗੇ ਸੀ।ਜੇਤੂ ਟੀਮ ਵੱਲੋਂ ਕਪਤਾਨ ਮਨਦੀਪ ਸਿੰਘ ਅਤੇ ਹਰਮਿੰਦਰਪਾਲ ਸਿੰਘ ਨੇ 2-2, ਪ੍ਰਗਟ ਸਿੰਘ, ਕੁਲਜੀਤ ਸਿੰਘ ਕਾਲਾ, ਅਤੇ ਨਰਾਇਣ ਸਿੰਘ ਗਰੇਵਾਲ ਨੇ 1-1 ਗੋਲ ਕੀਤਾ।ਲੁਧਿਆਣਾ ਵੱਲੋਂ ਉਲੰਪੀਅਨ ਹਰਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਤੇਜ਼ਵੀਰ ਨੇ ਇਕ ਇਕ ਗੋਲ ਕੀਤਾ।ਤੀਜੇ ਮੈਚ ਵਿਚ ਫ੍ਰੈਂਡਜ਼ ਕਲੱਬ ਦੋਰਾਹਾ ਨੇ ਆਰਮੀ ਕਲੱਬ ਲੁਧਿਆਣਾ ਨੂੰ 6-2 ਨਾਲ ਹਰਾਇਆ।

ਸਟੇਜ ਦਾ ਸੰਚਾਲਕ ਗੁਰਪ੍ਰੀਤ ਸਿੰਘ ਬੇਰਕਲਾਂ ਨੇ ਬਾਖੂਬੀ ਨਿਭਾਇਆ।ਅੱਜ ਇਸ ਲੀਗ ਦੇ ਚਾਰ ਮੈਚ ਖੇਡੇ ਜਾਣਗੇ।ਜੋ ਇਸ ਤਰ੍ਹਾਂ ਹਨ : ਪਹਿਲਾ ਮੈਚ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਬਨਾਮ ਘਵੱਦੀ ਸਕੂਲ ਸਵੇਰੇ 6 ਵਜੇ, ਸਪੋਰਟਸ ਐਕਸੀਲੈਂਸ ਸੈਂਟਰ ਲੁਧਿਆਣਾ ਬਨਾਮ ਜਗਤਾਰ ਇਲੈਵਨ ਜਰਖੜ ਸਵੇਰੇ 7 ਵਜੇ, ਮਾਲਵਾ ਅਕਡੈਮੀ ਲੁਧਿਆਣਾ ਬਨਾਮ ਸੁਧਾਰ ਸਪੋਰਟਸਮੈਨ ਸਵੇਰੇ 8 ਵਜੇ, ਜਰਖੜ ਅਕੈਡਮੀ ਬਨਾਮ ਰਣਧੀਰ ਅਕੈਡਮੀ ਧਮੋਟ ਸਵੇਰੇ 9 ਵਜੇ ਖੇਡਿਆ ਜਾਵੇਗਾ।
 
Top