ਇਨਸਾਫ਼ ਨਹੀਂ ਮਿਲਿਆ

ਅਜੀਤ ਨਗਰ-ਹਰਿਆਣਾ ਸਰਕਾਰ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਣ ਉਰਫ ਚਾਂਦ ਮੁਹੰਮਦ ਦੀ ਪਤਨੀ ਫਿਜ਼ਾ ਨੇ ਆਖਿਆ ਕਿ ਉਹ ਰਾਜਨੀਤਕ ਵਿਚ ਆ ਗਈ ਹੈ ਅਤੇ ਜਲਦੀ ਹੀ ਕਿਸੇ ਸਿਆਸੀ ਪਾਰਟੀ ਨਾਲ ਜੁੜੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦਾ ਮਨ ਸਿਆਸਤ ਵਿਚ ਨਹੀਂ ਸੀ ਪਰ ਹੁਣ ਜਦੋਂ ਉਸ ਨੂੰ ਕਿਸੇ ਪਾਸਿਉਂ ਇੰਨਸਾਫ ਨਾ ਮਿਲਿਆ ਤਾਂ ਉਸ ਨੇ ਰਾਜਨੀਤੀ ਵਿਚ ਆਉਣ ਦਾ ਮਨ ਬਣਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਨਯੋਗ ਅਦਾਲਤ ਵਿਚ ਉਨ੍ਹਾਂ ਵਲੋਂ ਪਾਈ ਪੁਲਿਸ ਦੇ ਖਿਲਾਫ ਰਿਟ ਦੀ ਤਾਰੀਕ ਸੀ, ਪਰ ਅਦਾਲਤ ਵਿਚ ਪੁਲਿਸ ਦਾ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਹੋਇਆ। ਜੱਜ ਨੇ ਇਸ ਮਾਮਲੇ ਦੀ ਅਗਲੀ ਤਾਰੀਕ ਪੇਸ਼ੀ 10 ਜੂਨ ਨਿਸ਼ਚਿਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵਲੋਂ ਰਾਜਸੀ ਦਬਾਅ ਹੇਠ ਆ ਕੇ ਚੰਦਰ ਮੋਹਣ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ। ਫਿਜ਼ਾ ਨੇ ਕਿਹਾ ਕਿ ਤਲਾਕ ਦੇਣ ਤੋਂ ਬਾਅਦ ਜੋ ਪੰਜ ਲੱਖ ਰੁਪਇਆ ਚਾਂਦ ਮੁਹੰਮਦ ਨੇ ਉਸ ਨੂੰ ਦੇਣ ਲਈ ਆਖਿਆ ਸੀ ਉਹ ਅਜੇ ਤੱਕ ਉਸ ਨੂੰ ਨਹੀਂ ਮਿਲਿਆ। ਉਸ ਨੇ ਸਪੱਸ਼ਟ ਕੀਤਾ ਕਿ ਜੇਕਰ ਇਹ ਰਕਮ ਉਸ ਕੋਲ ਆਉਂਦੀ ਹੈ, ਤਾਂ ਉਹ ਚਾਂਦ ਮੁਹੰਮਦ ਦੇ ਮੂੰਹ ਤੇ ਮਾਰੇਗੀ।
 
bai ih gandi tivi aa..............amme kisse hor ghat patt k aavda vsaon nu firdi c. nale iho jihe ishq da bhoot thoda chir ee sir te chad k nachda ..........agla hun samjh gea.....
 
Top