Punjab News ਬੱਚਿਆਂ ਤੇ ਅਧਿਆਪਕਾਂ ਨੂੰ ਮਧੂਮੱਖੀਆਂ ਨੇ ਡੰਗਿ&#2566

Android

Prime VIP
Staff member
ਬਠਿੰਡਾ, -ਅੱਜ ਇਥੇ ਰੋਜ਼ ਗਾਰਡਨ 'ਚ ਘੁੰਮਣ ਆਏ ਸਰਕਾਰੀ ਸਕੂਲ ਭੋਡੀਪੁਰਾ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਉਦੋਂ ਭਾਜੜ ਪੈ ਗਈ, ਜਦੋਂ ਮਧੂਮੱਖੀਆਂ ਦਾ ਛੱਤਾ ਉੱਡ ਕੇ ਇਨ੍ਹਾਂ ਮਗਰ ਪੈ ਗਿਆ। ਸਿੱਟੇ ਵਜੋਂ 3 ਅਧਿਆਪਕ ਤੇ 6 ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਕ ਸਰਕਾਰੀ ਸਕੂਲ ਭੋਡੀਪੁਰਾ ਦੇ 40 ਬੱਚਿਆਂ ਦਾ ਇਕ ਗਰੁੱਪ ਕਰਮਜੀਤ ਕੌਰ, ਸੁਰਿੰਦਰ ਕੌਰ ਤੇ ਅਵਤਾਰ ਸਿੰਘ ਦੀ ਅਗਵਾਈ ਹੇਠ ਰੋਜ਼ ਗਾਰਡਨ ਵਿਖੇ ਘੁੰਮਣ ਲਈ ਆਇਆ। ਜਦੋਂ ਬੱਚੇ ਇਸ ਦਾ ਆਨੰਦ ਮਾਣ ਰਹੇ ਸਨ ਤਾਂ ਇਸੇ ਦੌਰਾਨ ਨੇੜਲੇ ਦਰੱਖਤ 'ਤੇ ਲੱਗੇ ਮਧੂਮੱਖੀਆਂ ਦੇ ਛੱਤੇ ਨੇ ਬੱਚਿਆਂ 'ਤੇ ਹਮਲਾ ਕਰ ਦਿੱਤਾ। ਇੰਝ ਹੋਣ 'ਤੇ ਬੱਚੇ ਰੋਣ ਲੱਗੇ ਤੇ ਇਧਰ-ਓਧਰ ਭੱਜਣ ਲੱਗੇ, ਜਿਸ 'ਤੇ ਅਧਿਆਪਕ ਆਪਣੀ ਪ੍ਰਵਾਹ ਕੀਤੇ ਬਿਨਾਂ ਬੱਚਿਆਂ ਨੂੰ ਭਜਾ ਕੇ ਕੰਟੀਨ ਦੇ ਕਮਰਿਆਂ ਵੱਲ ਲੈ ਗਏ ਤੇ ਮੱਖੀਆਂ ਤੋਂ ਪਿੱਛਾ ਛੁਡਵਾਇਆ ਪਰ ਉਸ ਤੋਂ ਪਹਿਲਾਂ ਉਕਤ ਅਧਿਆਪਕਾਂ ਤੋਂ ਇਲਾਵਾ ਬੱਚੇ ਅਮਨਦੀਪ ਕੌਰ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਲਾਭਜੋਤ ਸਿੰਘ, ਬਬਲੀ, ਵੀਰਪਾਲ ਕੌਰ ਆਦਿ ਮੱਖੀਆਂ ਦਾ ਸ਼ਿਕਾਰ ਬਣ ਚੁੱਕੇ ਸਨ। ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਬਠਿੰਡਾ ਦੇ ਵਰਕਰ ਤੁਰੰਤ ਮੌਕੇ 'ਤੇ ਪਹੁੰਚੇ ਤੇ ਜ਼ਖਮੀ ਅਧਿਆਪਕਾਂ ਤੇ ਬੱਚਿਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਸਹਾਰਾ ਦੇ ਮੁਖੀ ਵਿਜੇ ਗੋਇਲ ਨੇ ਦੱਸਿਆ ਕਿ ਬੱਚਿਆਂ ਨੂੰ ਲੋੜੀਂਦਾ ਇਲਾਜ ਦਿਵਾਉਣ ਉਪਰੰਤ ਘਰ ਭੇਜ ਦਿੱਤਾ ਗਿਆ।
 
Top