ਅੱਜ ਸਭ ਤੋਂ ਵੱਧ ਚਮਕਦਾਰ ਨਜ਼ਰ ਆਏਗਾ ਮੰਗਲ ਗ੍ਰਹਿ

Android

Prime VIP
Staff member


ਨਵੀਂ ਦਿੱਲੀ -ਲਾਲ ਗ੍ਰਹਿ ਮੰਗਲ ਸੋਮਵਾਰ ਨੂੰ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ ਅਤੇ ਉਹ ਸਭ ਤੋਂ ਵੱਧ ਚਮਕਦਾਰ ਨਜ਼ਰ ਆਏਗਾ। ਅਸਮਾਨੀ ਹਲਚਲ 'ਤੇ ਨਜ਼ਰ ਰੱਖਣ ਵਾਲੇ ਲੋਕ ਸੋਮਵਾਰ ਮੰਗਲ ਦਾ ਦੀਦਾਰ ਨੰਗੀਆਂ ਅੱਖਾਂ ਨਾਲ ਕਰ ਸਕਣਗੇ। 3 ਮਾਰਚ ਨੂੰ ਮੰਗਲ ਗ੍ਰਹਿ ਸੂਰਜ ਦੇ ਬਿਲਕੁਲ ਸਾਹਮਣੇ ਸੀ ਤੇ ਹੁਣ ਸੋਮਵਾਰ ਇਹ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ। ਨੇੜੇ ਹੋਣ ਦੇ ਬਾਵਜੂਦ ਇਸ ਦੀ ਧਰਤੀ ਤੋਂ ਦੂਰੀ 100.78 ਮਿਲੀਅਨ ਕਿਲੋਮੀਟਰ ਹੋਵੇਗੀ।
 
Top