Punjab News ਅੰਮਿ੍ਤਸਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਸਾਬਕਾ

[JUGRAJ SINGH]

Prime VIP
Staff member
ਅੰਮਿ੍ਤਸਰ, 23 ਜਨਵਰੀ (ਰੇਸ਼ਮ ਸਿੰਘ)-ਭਿ੍ਸ਼ਟਾਚਾਰ ਤੇ ਧੋਖਾਧੜੀ ਦੇ 2 ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤੇ ਗਏ 'ਦੀ ਅੰਮਿ੍ਤਸਰ ਸੈਂਟਰਲ ਕੋਆਪ੍ਰੇਟਿਵ ਬੈਂਕ' ਦੇ ਸਾਬਕਾ ਐਮ. ਡੀ. ਸੁਰਿੰਦਰਪਾਲ ਸਿੰਘ ਛੀਨਾ ਨੂੰ ਅੱਜ ਇਥੇ ਅੰਮਿ੍ਤਸਰ ਦੇ ਵਧੀਕ ਸੈਸ਼ਨ ਜੱਜ ਮਾਨਯੋਗ ਨਵਜੋਤ ਸੋਹਲ ਦੀ ਅਦਾਲਤ ਵਲੋਂ 5 ਸਾਲ ਕੈਦ ਤੇ 50 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ | ਭਿ੍ਸ਼ਟਾਚਾਰ, ਸਰਕਾਰੀ ਅਹੁਦੇ ਦੀ ਦੁਰਵਰਤੋਂ ਆਮਦਨ ਤੋਂ ਵੱਧ ਜਾਇਦਾਦ ਤੇ ਧੋਖਾਧੜੀ ਆਦਿ ਦੇ ਦੋਸ਼ਾਂ ਅਧੀਨ ਵਿਜੀਲੈਂਸ ਪੁਲਿਸ ਵੱਲੋਂ ਉਕਤ ਐਮ. ਡੀ. ਿਖ਼ਲਾਫ਼ ਚੱਲ ਰਿਹਾ ਇਹ ਮਾਮਲਾ 12 ਸਾਲ ਪੁਰਾਣਾ ਹੈ, ਜਿਸ ਦੌਰਾਨ ਤਤਕਾਲੀ ਮੁਖੀ ਵਿਜੀਲੈਂਸ ਬਿਊਰੋ ਜਲੰਧਰ ਸ: ਤੇਜਿੰਦਰਪਾਲ ਸਿੰਘ ਆਈ. ਪੀ. ਐਸ. ਵੱਲੋਂ ਦਰਜ ਐਫ. ਆਈ. ਆਰ. 'ਚ ਦੱਸਿਆ ਗਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਸੀ ਕਿ ਉਕਤ ਵਿਅਕਤੀ ਨੇ ਚਾਰ ਪੰਜ ਸਾਲ ਤੋਂ ਬੈਂਕ ਦੇ ਐਮ. ਡੀ. ਹੁੰਦਿਆਂ ਭਿ੍ਸ਼ਟਾਚਾਰ ਕਰਕੇ ਗੈਰ-ਕਾਨੂੰਨੀ ਤਰੀਕਿਆਂ ਨਾਲ ਬੈਂਕ ਦੇ ਸਰਕਾਰੀ ਧਨ ਦਾ ਗਬਨ ਕੀਤਾ | ਆਪਣੇ ਚਹੇਤਿਆਂ ਨੂੰ ਨਾਜਾਇਜ਼ ਫ਼ਾਇਦਾ ਪਹੁੰਚਾਇਆ, ਜਨਰੇਟਰਾਂ ਦੀ ਖ਼ਰੀਦ 'ਚ ਕਥਿਤ ਹੇਰਾਫੇਰੀ ਕੀਤੀ | ਉਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਜਿਸ ਤਹਿਤ ਰਣਜੀਤ ਐਵੀਨਿਊ ਵਿਖੇ ਇਕ ਕੋਠੀ ਖਰੀਦੀ, ਸਰਕਾਰੀ ਗੱਡੀਆਂ ਦਾ ਦੁਰਉਪਰਯੋਗ ਕੀਤਾ | ਇਸ ਮਾਮਲੇ 'ਚ ਪੁਲਿਸ ਵੱਲੋਂ ਉਨ੍ਹਾਂ ਦੀ ਪਤਨੀ ਅਪਜੀਤ ਕੌਰ ਨੂੰ ਨਾਮਜ਼ਦ ਕੀਤਾ ਸੀ ਪਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ, ਦੂਜੇ ਮਾਮਲੇ ਅਨੁਸਾਰ ਰਛਪਾਲ ਸਿੰਘ ਡੀ. ਐਸ. ਪੀ. ਵੱਲੋਂ ਦਰਜ ਐਫ. ਆਈ. ਆਰ. 'ਚ ਦੱਸਿਆ ਗਿਆ ਹੈ ਕਿ ਉਕਤ ਸਾਬਕਾ ਐਮ. ਡੀ. ਨੇ ਅਗਸਤ 2001 'ਚ ਭਰਤੀ ਸਬੰਧੀ ਭ੍ਰਿਸ਼ਟਾਚਾਰ ਕੀਤਾ, ਜਿਸ ਵੱਲੋਂ 8 ਜੂਨੀਅਰ ਅਕਾਊਂਟੈਂਟ, 21 ਡਾਟਾ ਐਂਟਰੀ ਅਪ੍ਰੇਟਰ, 20 ਕਲਰਕ ਤੇ 50 ਚਪੜਾਸੀ ਕਮ-ਚੌਂਕੀਦਾਰ ਭਰਤੀ ਕਰਨ ਦਾ ਇਸ਼ਤਿਹਾਰ ਜਾਰੀ ਕੀਤਾ, ਜਿਸ ਲਈ ਰਾਜ ਭਰ ਦੇ ਬੇਰੁਜ਼ਗਾਰ ਮੁੰਡੇ ਕੁੜੀਆਂ ਨੇ ਬਿਨੈ ਕੀਤੇ। ਉਕਤ ਐਮ. ਡੀ. ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਜੂਨੀਅਰ ਅਕਾਊਂਟੈਂਟ ਲਈ ਢਾਈ ਲੱਖ, ਡਾਟਾ ਐਂਟਰੀ ਆਪ੍ਰੇਟਰ ਲਈ 1 ਲੱਖ, ਕਲਰਕ ਲਈ 75 ਹਜ਼ਾਰ ਤੇ ਚਪੜਾਸੀ ਲਈ 50 ਹਜ਼ਾਰ ਰਿਸ਼ਵਤ ਕਥਿਤ ਤੌਰ 'ਤੇ ਹਾਸਲ ਕੀਤੀ, ਜਦੋਂਕਿ ਹਾਈਕੋਰਟ ਵੱਲੋਂ ਭਰਤੀ ਲਈ ਰੋਕ ਲਗਾ ਦਿੱਤੀ ਗਈ ਪਰ ਉਕਤ ਵਿਅਕਤੀ ਨੇ ਸੰਬੰਧਿਤ ਉਮੀਦਵਾਰਾਂ ਦੇ ਪੈਸੇ ਵਾਪਸ ਨਾ ਕੀਤੇ। ਅੱਜ ਅਦਾਲਤ ਵੱਲੋਂ ਦੋਵਾਂ ਮਾਮਲਿਆਂ 'ਚ ਦੋਸ਼ੀ ਠਹਿਰਾਏ ਸੁਰਿੰਦਰਪਾਲ ਸਿੰਘ ਛੀਨਾ ਨੂੰ ਐਫ. ਆਈ. ਆਰ. ਨੰਬਰ 20 ਤਹਿਤ 7 ਪੀ. ਸੀ. ਐਕਟ ਤਹਿਤ ਚਾਰ ਸਾਲ ਕੈਦ ਤੇ 10 ਹਜ਼ਾਰ ਜੁਰਮਾਨਾ, 13 (2) ਪੀ. ਸੀ. ਐਕਟ ਤਹਿਤ 5 ਸਾਲ ਪੰਜਾਹ ਹਜ਼ਾਰ ਜੁਰਮਾਨਾ, ਜਦਕਿ ਐਫ. ਆਈ. ਆਰ. ਨੰਬਰ 25 ਮੁਤਾਬਕ 7 ਪੀ. ਸੀ. ਐਕਟ ਤਹਿਤ 4 ਸਾਲ ਕੈਦ ਤੇ 10 ਹਜ਼ਾਰ ਜੁਰਮਾਨਾ, ਧੋਖਾਧੜੀ ਦੀ ਧਾਰਾ 420 ਤਹਿਤ ਚਾਰ ਸਾਲ ਕੈਦ 20 ਹਜ਼ਾਰ ਜੁਰਮਾਨਾ ਦੀ ਸਜ਼ਾ ਸੁਣਾਈ ਗਈ।
 
Top