ਅਲਟ੍ਰਾ ਫਾਸਟ ਇੰਟਰਨੈਟ ਦੇਣ ਦੀ ਤਿਆਰੀ 'ਚ ਗੂਗਲ

chief

Prime VIP
ਅਲਟ੍ਰਾ ਫਾਸਟ ਇੰਟਰਨੈਟ ਦੇਣ ਦੀ ਤਿਆਰੀ 'ਚ ਗੂਗਲ
ਮੰਗਲਵਾਰ, 16 ਫਰਵਰੀ 2010( 10:24 IST )




ਇੰਟਰਨੈਟ ਸਰਚ ਇੰਜਣ ਦੇ ਸੈਗਮੈਂਟ ਵਿੱਚ ਮੁੱਖ ਸਥਾਨ 'ਤੇ ਮੌਜੂਦ ਗੂਗਲ ਹੁਣ ਇੱਕ ਅਜਿਹਾ ਫਾਈਬਰ ਆਪਟਿਕ ਬ੍ਰਾਡਬੈਂਡ ਨੈਟਵਰਕ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਯੂਜਰਸ ਲਈ ਇੰਟਰਨੈਟ ਸਪੀਡ 100 ਗੁਣਾ ਤੇਜ ਹੋ ਜਾਵੇਗੀ। ਗੂਗਲ ਨੇ ਆਪਣੇ ਕਾਰਪੋਰੇਟ ਬਲਾਗ ਤੇ ਇਹ ਘੋਸ਼ਣਾ ਕੀਤੀ ਹੈ।


ਕੰਪਨੀ ਦੇ ਪ੍ਰੋਡਕਟ ਮੈਨੇਜਰਾਂ, ਮਨੀ ਇੰਗਰਸਾਲ ਅਤੇ ਜੇਮਸ ਕੇਲੀ ਨੇ ਬਲਾਗ ਵਿੱਚ ਲਿਖਿਆ ਹੈ ਕਿ ਸਾਡਾ ਟੀਚਾ ਨਵੇਂ ਤਰੀਕਿਆਂ ਨਾਲ ਪ੍ਰਯੋਗ ਕਰ ਕੇ ਹਰੇਕ ਵਿਅਕਤੀ ਲਈ ਇੰਟਰਨੈਟ ਐਕਸੈਸ ਬਿਹਤਰ ਅਤੇ ਤੇਜ ਬਣਾਉਣਾ ਹੈ। ਗੂਗਲ ਇਸ ਨੈਟਵਰਕ ਦਾ ਪ੍ਰੀਖਣ ਅਮਰੀਕਾ ਵਿੱਚ ਕਰੇਗੀ ਅਤੇ ਇਸ ਵਿੱਚ ਪੰਜ ਲੋਕਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।

ਤੇਜ ਰਫ਼ਤਾਰ ਇੰਟਰਨੈਟ ਰਾਹੀਂ ਥ੍ਰੀ ਡਾਇਮੈਂਸ਼ਨਲ ਮੈਡੀਕਲ ਇਮੇਜਿੰਗ ਅਤੇ ਹਾਈ ਡੈਫੀਨਿਸ਼ਨ ਫਿਲਮ ਡਾਊਨਲੋਡ ਵਰਗੀ ਐਪਲੀਕੇਸ਼ੰਸ ਨੂੰ ਅੰਜਾਮ ਦਿੱਤਾ ਜਾ ਸਕੇਗਾ। ਗੂਗਲ ਦਾ ਕਹਿਣਾ ਹੈ ਕਿ ਇਹ ਨੈਟਵਰਕ ਓਪਨ ਐਕਸੈਸ ਹੋਵੇਗਾ ਅਤੇ ਇਸ ਵਿੱਚ ਯੂਜਰਸ ਆਪਣੇ ਪਸੰਦ ਦੇ ਇੰਟਰਨੈਟ ਪ੍ਰੋਵਾਈਡਰ ਨੂੰ ਚੁਣ ਸਕਣਗੇ।

ਗੂਗਲ ਹੁਣ ਆਪਣੇ ਪ੍ਰਮੁੱਖ ਬਿਜ਼ਨੈਸ ਇੰਟਰਨੈਟ ਸਰਚ ਦੇ ਇਲਾਵਾ ਹੋਰ ਕਾਰੋਬਾਰੀ ਸੈਗਮੈਂਟ ਵਿੱਚ ਵੀ ਕਦਮ ਰੱਖਣ ਦੀ ਯੋਜਨਾ ਬਣਾ ਰਹੀ ਹੈ। ਇਸ ਕੜੀ ਵਿੱਚ ਇੰਟਰਨੈਟ ਨੈਟਵਰਕ ਵੀ ਸ਼ਾਮਿਲ ਹੈ। ਗੂਗਲ ਨੇ ਹਾਲ ਹੀ ਵਿੱਚ ਆਪਣਾ ਸਮਾਰਟਫੋਨ ਨੈਕਸਸ ਵਨ ਵੀ ਲਾਂਚ ਕੀਤਾ ਸੀ।

ਇਸਦੇ ਇਲਾਵਾ ਇਸਨੇ ਫੇਸਬੁੱਕ ਅਤੇ ਟਵਿਟਰ ਵਰਗੀਆਂ ਸੋਸ਼ਲ ਨੈਟਵਰਕਿੰਗ ਸਾਈਟਾਂ ਨੂੰ ਚੁਣੌਤੀ ਦੇਣ ਲਈ ਬਜ਼ ਨਾਂਅ ਦੀ ਆਪਣੀ ਨਵੀਂ ਸੇਵਾ ਸ਼ੁਰੂ ਕੀਤੀ ਹੈ। ਐਪਲ ਨੇ ਹਾਲ ਹੀ ਵਿੱਚ ਆਈਪੈਡ ਨਾਂਅ ਨਾਲ ਇੱਕ ਟੈਬਲੇਟ ਕੰਪਿਊਟਰ ਲਾਂਚ ਕੀਤਾ ਸੀ। ਗੂਗਲ ਹੁਣ ਇਸਦੇ ਮੁਕਾਬਲੇ ਆਪਣਾ ਟੈਬਲੇਟ ਕੰਪਿਊਟਰ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
 
ki zmana aa gea yar..........kade vela hunda c 52kbs connection ik song download la k adha ghanta wait karni paindi c te hun 800 mb di movie 1 min ch download ho jandi aa...........aah jihda nva google da net hou, bhai fer ihne ta click karan to pehla ee dwnload kar lea karu
 
Top