ਅਮਰੀਕਾ ਵਿੱਚ ਗੁਰਦੁਆਰੇ ਦੀ ਇਮਾਰਤ ਨੂੰ ਅੱਗ

Yaar Punjabi

Prime VIP
ਵਾਸ਼ਿੰਗਟਨ, 13 ਅਕਤੂਬਰ-ਇਸ ਸੂਬੇ ਦੇ ਸ਼ਹਿਰ ਵੈਨਕੂਵਰ ਵਿਚ ਕੱਲ੍ਹ ਤੜਕਸਾਰ ਉਸਾਰੀ ਅਧੀਨ ਇਕ ਗੁਰਦੁਆਰੇ ਤੇ ਸਕੂਲ ਦੀ ਇਮਾਰਤ ਨੂੰ ਅੱਗ ਲੱਗ ਗਈ।

‘ਦਿ ਕੋਲੰਬੀਅਨ ਦੀ ਰਿਪੋਰਟ ਅਨੁਸਾਰ ਲੰਘੇ ਦਿਨ ਸਵੇਰੇ 2.30 ਵਜੇ ਲੱਗੀ ਇਸ ਅੱਗ ਨਾਲ ਗੁਰਦੁਆਰੇ ਦੀ ਇਮਾਰਤ ਪੂਰੀ ਤਰ੍ਹਾਂ ਸੜ ਗਈ। 17 ਹਜ਼ਾਰ ਵਰਗ ਫੁੱਟ ‘ਚ ਫੈਲੀ ਇਸ ਇਮਾਰਤ ਵਿਚ ਪਹਿਲਾਂ ਲੈਂਡਓਵਰ ਅਥਲੈਟਿਕ ਕਲੱਬ ਹੁੰਦਾ ਸੀ। ਸਿੱਖ ਭਾਈਚਾਰੇ ਨੇ 2008 ਵਿਚ ਇਹ ਇਮਾਰਤ ਖਰੀਦੀ ਸੀ ਤੇ ਦਸੰਬਰ ਵਿਚ ਇੱਥੇ ਨਵਾਂ ਗੁਰਦੁਆਰਾ ਸਥਾਪਤ ਕੀਤਾ ਜਾਣਾ ਸੀ। ਸਿੱਖ ਭਾਈਚਾਰੇ ਦੇ ਆਗੂ ਸਰਬਜੀਤ ਤੇਜਾ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਅੱਗ ਨੇ ਸਭ ਕੁਝ ਤਬਾਹ ਕਰ ਦਿੱਤਾ। ਸਿੱਖ ਭਾਈਚਾਰੇ ਵੱਲੋਂ ਪਿਛਲੇ ਚਾਰ ਸਾਲ ਤੋਂ ਇਸ ਇਮਾਰਤ ‘ਤੇ ਕੰਮ ਕੀਤਾ ਜਾ ਰਿਹਾ ਸੀ ਪਰ ਸਭ ਕੁਝ ਤਬਾਹ ਹੋ ਗਿਆ।ਸ਼ੁੱਕਰਵਾਰ ਨੂੰ ਇਥੇ ਲੱਖਾਂ ਡਾਲਰਾਂ ਦੀ ਲਾਗਤ ਨਾਲ ਬਣਾਇਆ ਗਿਆ ਇਕ ਗੁਰਦਵਾਰਾ ਅੱਗ ਲੱਗਣ ਨਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਅਗਨੀ ਕਾਂਡ ਵਿਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਜ਼ਾਰਾਂ ਸਿੱਖ ਸ਼ਰਧਾਲੂਆਂ ਦੇ ਹਿਰਦੇ ਵ¦ੂਧਰੇ ਗਏ ਹਨ। ਗੁਰਦਵਾਰੇ ਵਾਲੀ ਥਾਂ ’ਤੇ ਹੁਣ ਸੜੇ ਹੋਏ ਮਲਬੇ ਤੋਂ ਬਿਨਾਂ ਹੋਰ ਕੁੱਝ ਵੀ ਦਿਖਾਈ ਨਹੀਂ ਦਿੰਦਾ। ਕਈ ਸਾਲ ਪਹਿਲਾਂ ਇਥੇ ਅਥਲੈਟਿਕ ਕਲੱਬ ਹੁੰਦਾ ਸੀ ਪਰ ਸਿੱਖਾਂ ਨੇ ਅਪਣੀ ਲੋੜ ਨੂੰ ਦੇਖਦਿਆਂ ਇਸ ਨੂੰ ਗੁਰਦਵਾਰੇ ਵਿਚ ਬਦਲ ਦਿਤਾ ਸੀ। ਇਹ ਗੁਰਦਵਾਰਾ ਅਜੇ ਇਸੇ ਸਾਲ ਦਸੰਬਰ ਵਿਚ ਸ਼ੁਰੂ ਕੀਤੇ ਜਾਣ ਦੀ ਉਮੀਦ ਸੀ। ਅੱਗ ਲੱਗਣ ਵਾਲੇ ਗੁਰਦਵਾਰੇ ਦੇ ਅੰਦਰ ਦੋ ਮਜ਼ਦੂਰ ਸੁੱਤੇ ਹੋਏ ਸਨ ਪਰ ਉਹ ਅੱਗ ਦੀਆਂ ਲਪਟਾਂ ਨੂੰ ਦੇਖ ਕੇ ਤੁਰਤ ਬਾਹਰ ਆ ਗਏ। ‘ਕੋ¦ਬੀਅਨ ਡੌਟ ਕੌਮ’ ਦੀ ਖ਼ਬਰ ਅਨੁਸਾਰ ਅੱਗ ਲੱਗਣ ਮੌਕੇ ਇਸ ਵਿਚ ਕਈ ਧਮਾਕੇ ਵੀ ਸੁਣਾਈ ਦਿਤੇ। ਏਜੰਸੀ ਅਨੁਸਾਰ ਉਹ ਸ਼ਾਇਦ ਇਥੇ ਵਰਤੇ ਜਾਣ ਵਾਲੇ ਗੈਸ ਸਿ¦ਡਰਾਂ ਦੇ ਹੋਣਗੇ। ਵੈਨਕੂਵਰ ਅੱਗ ਬੁਝਾਊ ਅਮਲੇ ਦੇ ਬੁਲਾਰੇ ਕੈਪਟਨ ਕੇਵਿਨ ਮੂਰੇ ਅਨੁਸਾਰ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਤੜਕਸਾਰ 2.25 ਵਜੇ ਮਿਲੀ ਅਤੇ 2.32 ਵਜੇ ਅੱਗ ਬੁਝਾਊ ਅਮਲਾ ਉਥੇ ਪਹੁੰਚ ਚੁੱਕਾ ਸੀ। ਇਸ ਇਮਾਰਤ ਦੀ ਮਾਲਕੀ ਗੁਰੂ ਰਾਮਦਾਸ ਸਿੱਖ ਭਾਈਚਾਰੇ ਦੇ ਨਾਮ ’ਤੇ ਹੈ ਅਤੇ ਇਸ ਉ¤ਤੇ ਹੁਣ ਤਕ 231,000 ਡਾਲਰ ਖ਼ਰਚ ਹੋ ਚੁੱਕੇ ਹਨ। 17 ਹਜ਼ਾਰ ਵਰਗ ਗਜ਼ ਵਿਚ ਬਣੀ ਇਹ ਇਮਾਰਤ ਐਵਰਗਰੀਨ ਹਾਈ ਸਕੂਲ ਦੇ ਨੇੜੇ ਦੱਸੀ ਜਾਂਦੀ ਹੈ। ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਤੇਜਾ ਅਤੇ ਹੋਰ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਨੂੰ ਸਵੇਰ ਦੀਆਂ ਖ਼ਬਰਾਂ ਵਿਚ ਅੱਗ ਲੱਗਣ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਪਿਛਲੇ ਚਾਰ ਸਾਲਾਂ ਤੋਂ ਇਸ ਇਮਾਰਤ ਦੀ ਉਸਾਰੀ ਕਰਵਾ ਰਹੇ ਸੀ ਅਤੇ ਹੁਣ ਜਦੋਂ ਇਹ ਲਗਭਗ ਮੁਕੰਮਲ ਹੋ ਗਈ ਸੀ ਤਾਂ ਇਹ ਦੁਖਾਂਤ ਵਾਪਰ ਗਿਆ। ਅਮਰੀਕਾ ਵਿਚ ਰਹਿੰਦੇ ਸਿੱਖਾਂ ਦੇ ਕਈ ਅਹਿਮ ਆਗੂਆਂ ਦਾ ਕਹਿਣਾ ਹੈ ਕਿ 11/9 ਦੇ ਅਤਿਵਾਦੀ ਹਮਲੇ ਪਿੱਛੋਂ ਉਨ੍ਹਾਂ ਨੂੰ ਕਈ ਥਾਵਾਂ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਵੇਂ ਇਹ ਅਗਨੀ ਕਾਂਡ ਸਿੱਧੇ ਤੌਰ ’ਤੇ ਨਸਲੀ ਭੇਦਭਾਵ ਵਾਲਾ ਨਹੀਂ ਲਗਦਾ ਪਰ ਇਸ ਕਾਂਡ ਨਾਲ ਸਿੱਖ ਭਾਈਚਾਰੇ ਨੂੰ ਡਾਹਢੀ ਠੇਸ ਪੁੱਜੀ ਹੈ

ਇਮਾਰਤ ਨੂੰ ਅੱਗ ਲੱਗਣ ਦਾ ਪਤਾ ਸਭ ਤੋਂ ਪਹਿਲਾਂ ਨੇੜਲੇ ਵਾਸੀਆਂ ਨੂੰ ਲੱਗਿਆ। ਉਨ੍ਹਾਂ 2.25 ਵਜੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਕੇਵਲ 7 ਮਿੰਟਾਂ ਵਿਚ ਪਹਿਲਾ ਅੱਗ ਬੁਝਾਊ ਇੰਜਣ ਪਹੁੰਚ ਗਿਆ ਪਰ ਉਦੋਂ ਤਕ ਪੂਰੀ ਇਮਾਰਤ ਅੱਗ ਦੀਆਂ ਲਪਟਾਂ ਵਿਚ ਘਿਰ ਚੁੱਕੀ ਸੀ। ਐਫ ਬੀ ਆਈ ਅਤੇ ਹੋਰ ਏਜੰਸੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਦੁਆਰਾ ਕਮੇਟੀ ਦੇ ਬੁਲਾਰੇ ਪਵਨੀਤ ਸੇਠੀ ਨੇ ਕਿਹਾ ਕਿ ਇਹ ਇਕ ਹਾਦਸਾ ਹੈ ਜਿਸ ਨਾਲ ਸਿੱਖ ਭਾਈਚਾਰੇ ਨੂੰ ਡੰੂਘਾ ਸਦਮਾ ਲੱਗਿਆ ਹੈ।

ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਭਾਵੇਂ ਹਾਲੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਪਿੱਛੇ ਨਸਲੀ ਹਿੰਸਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿੱਥੇ ਇਸ ਗੁਰਦੁਆਰੇ ਦੀ ਉਸਾਰੀ ਕੀਤੀ ਜਾ ਰਹੀ ਸੀ ਉਥੇ ਨੇੜੇ ਰਹਿਣ ਵਾਲੇ ਕੁਝ ਵਿਅਕਤੀਆਂ ਨੇ ਇਸ ‘ਤੇ ਇਤਰਾਜ਼ ਉਠਾਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਗੁਰਦੁਆਰਾ ਸਥਾਪਤ ਹੋਣ ਨਾਲ ਇਸ ਜਗ੍ਹਾ ਦੀ ਸ਼ਾਂਤੀ ਭੰਗ ਹੋ ਜਾਵੇਗੀ।

 
Top