Punjab News ਅਡਵਾਨੀ ਦੀ ਰੱਥ ਯਾਤਰਾ

Gill Saab

Yaar Malang
ਪ੍ਰਧਾਨ ਮੰਤਰੀ ਦੀ ਕੁਰਸੀ ਲਈ ਤਰਲੋਮੱਛੀ ਹੋ ਰਹੇ ਭਾਰਤੀ ਜਨਤਾ ਪਾਰਟੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਪ੍ਰਸਤਾਵਤ ਰੱਥ ਯਾਤਰਾ ਦੇ ਪੰਜਾਬ ਵਿੱਚ ਹੋਣ ਵਾਲੇ ਦਾਖਲੇ ਦਾ ਸਿੱਖ ਭਾਈਚਾਰੇ ਵੱਲੋਂ ਪੁਰਾਤਨ ਗੁਰੀਲਾ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਇਹ ਐਲਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੀਤਾ।
ਇਸ ਮਕਸਦ ਲਈ ਆਪਣੇ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਸ੍ਰੀ ਅਡਵਾਨੀ ਇੱਕ ਅਜਿਹੇ ਕੱਟੜ ਤੇ ਫਿਰਕਾਪ੍ਰਸਤ ਆਗੂ ਹਨ, ਜੋ ਨਾ ਸਿਰਫ ਬਾਬਰੀ ਮਸਜਿਦ ਨੂੰ ਨੇਸ ਤੋਂ ਨਾਬੂਦ ਕਰਨ ਦੇ ਦੋਸ਼ੀ ਹਨ, ਸਗੋਂ ਆਪਣੀ ਕਿਤਾਬ ਞ'ਮਾਈ ਕੰਟਰੀ ਮਾਈ ਲਾਈਫ਼‘ ਦੇ ਮਾਧਿਅਮ ਰਾਹੀਂ ਇਸ ਗੁਨਾਹ ਦਾ ਵੀ ਜਨਤਕ ਤੌਰ ‘ਤੇ ਇਹ ਇਕਬਾਲ ਕਰ ਚੁੱਕੇ ਹਨ ਕਿ ਇੰਦਰਾ ਗਾਂਧੀ ਨੂੰ ਸਿੱਖਾਂ ਦੇ ਇਤਿਹਾਸਕ ਤੇ ਪਵਿੱਤਰ ਅਸਥਾਨ ਸ੍ਰੀ ਹਰਮਿੰਦਰ ਸਾਹਿਬ ‘ਤੇ ਹਮਲਾ ਕਰਨ ਲਈ ਉਨ੍ਹਾਂ ਨੇ ਹੀ ਉਕਸਾਇਆ ਸੀ।
ਭਾਜਪਾ ਆਗੂ ਪ੍ਰਤੀ ਵਫ਼ਾਦਾਰੀ ਨਿਭਾਉਣ ਬਦਲੇ ਬਾਦਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਸ. ਮਾਨ ਨੇ ਕਿਹਾ ਕਿ ਉਹ ਭਾਵੇਂ ਇਸ ਫਿਰਕੂ ਆਗੂ ਦੀਆਂ ਆਰਤੀਆਂ ਉਤਾਰਨ, ਪਰ ਸਿੱਖ ਭਾਈਚਾਰਾ ਕਦੇ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਘੱਟ ਗਿਣਤੀਆਂ ਦਾ ਦੁਸ਼ਮਣ ਉਨ੍ਹਾਂ ਦੀਆਂ ਛਾਤੀਆਂ ਨੂੰ ਰੌਂਦਦਾ ਤੁਰਿਆ ਫਿਰੇ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਦਲ ਨੇ ਅਡਵਾਨੀ ਦੀ ਯਾਤਰਾ ਦਾ ਵਿਰੋਧ ਕਰਨ ਦਾ ਫੈਸਲਾ ਲੈ ਲਿਆ। ਵਿਰੋਧ ਦੀ ਰੂਪ-ਰੇਖਾ ਬਾਰੇ ਪੁੱਛਣ ‘ਤੇ ਸ. ਮਾਨ ਨੇ ਕਿਹਾ ਕਿ ਇਹ ਬਿਲਕੁਲ ਉਸੇ ਤਰ੍ਹਾਂ ਦਾ ਗੁਰੀਲਾ ਐਕਸ਼ਨ ਹੋਵੇਗਾ, ਜਿਵੇਂ ਪੁਰਾਤਨ ਯੁੱਗ ਵਿੱਚ ਸਿੱਖਾਂ ਨੇ ਨਾਦਰਸ਼ਾਹ ਅਤੇ ਅਬਦਾਲੀ ਦਾ ਰਾਹ ਰੋਕਿਆ ਸੀ। ਸ. ਮਾਨ ਨੇ ਸਪੱਸ਼ਟ ਕੀਤਾ ਕਿ ਗੁਰੀਲਾ ਐਕਸ਼ਨ ਨੂੰ ਸਫ਼ਲ ਬਣਾਉਣ ਲਈ ਪਾਰਟੀ ਦੇ ਕੇਂਦਰੀ ਦਫ਼ਤਰ ਤੋਂ ਕੋਈ ਹਦਾਇਤਨਾਮਾ ਜਾਰੀ ਨਹੀਂ ਕੀਤਾ ਜਾਵੇਗਾ, ਸਗੋਂ ਇਹ ਕੰਮ ਸਥਾਨਕ ਵਰਕਰਾਂ ‘ਤੇ ਛੱਡਿਆ ਜਾ ਰਿਹਾ ਹੈ, ਜਿਸ ਨੂੰ ਅੰਜ਼ਾਮ ਦੇਣ ਲਈ ਉਹ ਹਰਿਆਣਾ ਵਿੱਚ ਵੀ ਐਕਸ਼ਨ ਕਰਨ ਲਈ ਅਧਿਕਾਰਤ ਹਨ। ਇਸ ਮੌਕੇ ਦਲ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰ ਕੇ, ਇਸਤਰੀ ਦਲ ਦੀ ਪ੍ਰਧਾਨ ਸਿਮਰਜੀਤ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਵੀ ਮੌਜੂਦ ਸਨ।
 
Last edited:
Top