Punjab News ਪੰਜਾਬ ਸਰਕਾਰ ਨੇ ਕਾਲੀ ਸੂਚੀ ਵਿਚੋਂ ਕੱਢਣ ਲਈ ਕੇਂ&#25

ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇੱਕ ਗੁਪਤ ਸੰਦੇਸ਼ ਰਾਹੀਂ ਘੱਟੋ ਘੱਟ 46 ਸਿੱਖਾਂ ਨੂੰ ਕਾਲੀ ਸੂਚੀ ਵਿਚੋਂ ਕੱਢਣ ਦੀ ਅਪੀਲ ਕੀਤੀ ਹੈ।ਪੰਜਾਬ ਸਰਕਾਰ ਨੇ ਭਾਰਤੀ ਕੇਂਦਰ ਸਰਕਾਰ ਨੂੰ ਸਾਬਕਾ ਖਾਲਿਸਤਾਨ ਪੱਖੀਆਂ ਜਿਨ੍ਹਾਂ ਵਿਚੋਂ ਬਹੁਤੇ ਕਿਸੇ ਨਾ ਕਿਸੇ ਖਾੜਕੂ ਜਥੇਬੰਦੀ ਨਾਲ ਸੰਬੰਧ ਰੱਖਦੇ ਸਨ ਨੂੰ ਕਾਲੀ ਸੂਚੀ ਵਿਚੋਂ ਕੱਢਣ ਲਈ ਲਿਸਟ ਭੇਜੀ ਹੈ। ਪਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਡਾ.ਗੁਰਮੀਤ ਸਿੰਘ ਔਲਖ ਅਤੇ ਗੰਗਾ ਸਿੰਘ ਢਿਲੋਂ ਸਮੇਤ 46 ਸਿੱਖਾਂ ਦੀ ਕੇਂਦਰ ਨੂੰ ਸੂਚੀ ਸੋਂਪੀ ਹੈ ਜਿਸ ਵਿਚ ਸ਼ਾਮਿਲ 7 ਸਿੱਖ ਪੰਜਾਬ ਵਿਚ ਰਹਿ ਰਹੇ ਹਨ ਜਦਕਿ 39 ਬਿਨ੍ਹਾਂ ਕਿਸੇ ਅਪਰਾਧਿਕ ਰਿਕਾਰਡ ਦੇ ਹਨ । ਇਹ ਜਿਨ੍ਹਾਂ ਵਿਚੋਂ ਕਈ ਬਾਹਰਲੇ ਦੇਸ਼ਾਂ ਵਿਚ ਰਹਿ ਰਹੇ ਹਨ। ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਇਸ ਸਾਲ ਤੇ ਅੰਤ ਵਿਚ ਹੋਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਵੀ ਅਕਾਲੀਆਂ ਵਲੋਂ ਇਹ ਕਦਮ ਆਪਣੇ ਆਪ ਨੂੰ ਪੰਥਕ ਸਰਕਾਰ ਵਜੋਂ ਪੇਸ਼ ਕਰਨ ਲਈ ਅਤੇ ਸਿੱਖਾਂ ਦੀ ਹਮਾਇਤ ਹਾਸਲ ਕਰਨ ਲਈ ਵੀ ਕੀਤਾ ਜਾ ਰਿਹਾ ਹੈ। ਇਥੌਂ ਤੱਕ ਕੇ ਅਕਾਲੀ ਭਾਜਪਾਈ ਗਠਜੋੜ ਵਜੋਂ ਪੇਸ਼ ਰਿਪੋਰਟ ਵਿਚ ਕਿਹਾ ਗਿਆ ਹੈ ਕਿ 28 ਸਿੱਖ ਜੋ ਕਿ ਖਾੜਕੂ ਗਤੀਵਿਧੀਆਂ ਲਈ ਲੋੜੀਂਦੇ (ਵਾਂਟਡ) ਹਨ ਲਈ ਵੀ ਘਰ ਵਾਪਸੀ ਲਈ ਦਰਵਾਜ਼ੇ ਖੁੱਲੇ ਹਨ। ਸਰਕਾਰ ਨੇ ਕਿਹਾ ਹੈ ਭਾਵੇ ਕਿ ਉਹਨਾਂ ਦੇ ਘਰ ਵਾਪਸੀ ਤੇ ਸਰਕਾਰ ਨੂੰ ਕੋਈ ਵੀ ਇਤਰਾਜ਼ ਨਹੀਂ ਪਰ ਉਨ੍ਹਾਂ ਨੂੰ ਆਪਣੇ ਪੁਰਾਣੇ ਜ਼ਰੂਰ ਕੇਸ ਭੁਗਤਣੇ ਪੈਣਗੇ। ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਸਿੱਖ ਇਹ ਮਹਿਸੂਸ ਕਰਦਾ ਹੈ ਕਿ ਉਸਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ ਤਾਂ ਉਹ ਵੀ ਹੋਮ ਡਿਪਾਰਟਮੈਟ ਨਾਲ ਸਪੰਰਕ ਕਰ ਸਕਦਾ ਹੈ ਅਤੇ ਗ੍ਰਹਿ ਵਿਭਾਗ ਉਸ ਦੀ ਪੂਰੀ ਛਾਣਬੀਣ ਕਰੇਗਾ। ਵਰਣਨਯੋਗ ਹੈ ਕਿ ਗ੍ਰਹਿ ਵਿਭਾਗ ਉੱਪ ਮੁਖ ਮੰਤਰੀ ਸੁਖਬੀਰ ਬਾਦਲ ਦੀ ਦੇਖ ਰੇਖ ਵਿਚ ਹੈ। ਪੰਜਾਬ ਸਰਕਾਰ 84 ਹੋਰ ਸਿੱਖਾਂ ਦੇ ਰਹਿਣ ਦਾ ਟਿਕਾਣਾ ਪਤਾ ਕਰਨ ਵਿਚ ਅਸਫਲ ਰਹੀ ਹੈ ਅਤੇ ਸਿੱਟੇ ਵਜੋਂ ਪੰਜਾਬ ਸਰਕਾਰ ਨੇ ਇਹ ਜਿੰਮੇਵਾਰੀ ਵੀ ਕੇਂਦਰ ਨੂੰ ਦੇ ਦਿੱਤੀ ਹੈ।
 
Top