Punjab News ਭੱਠੀ ਵਿਚ ਧਮਾਕਾ ਹੋਣ ਨਾਲ ਤਿੰਨ ਮਜ਼ਦੂਰ ਝੁਲਸੇ-ਇ&#25

[JUGRAJ SINGH]

Prime VIP
Staff member
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਢੰਡਾਰੀ ਕਲਾਂ ਵਿਚ ਐਤਵਾਰ ਦੀ ਦੁਪਹਿਰ ਇਕ ਫੈਕਟਰੀ ਵਿਚ ਭੱਠੀ ਵਿਚ ਧਮਾਕਾ ਹੋਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ, ਜਦ ਕਿ ਦੋ ਹੋਰ ਜ਼ਖਮੀ ਹੋ ਗਏ ਹਨ | ਜਾਣਕਾਰੀ ਅਨੁਸਾਰ ਘਟਨਾ ਐਤਵਾਰ ਨੂੰ ਦੁਪਹਿਰ 12:30 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਕੰਬਾਈਨ ਦੇ ਪੁਰਜ਼ੇ ਬਣਾਉਣ ਵਾਲੀ ਫੈਕਟਰੀ ਕਨਵ ਐਗਰੋ ਇੰਡਸਟਰੀ ਦੀ ਭੱਠੀ ਵਿਚ ਅਚਾਨਕ ਧਮਾਕਾ ਹੋ ਗਿਆ | ਸਿੱਟੇ ਵਜੋਂ ਭੱਠੀ ਦੇ ਨੇੜੇ ਖੜੇ ਸ਼ਿਵਮ ਸਿੰਘ (22), ਇਰਸ਼ਾਦ ਅਤੇ ਤੋਫੇਲ ਖਾਨ ਝੁਲਸ ਗਏ | ਇਨ੍ਹਾਂ ਤਿੰਨਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ, ਜਿੱਥੇ ਕੁਝ ਦੇਰ ਬਾਅਦ ਸ਼ਿਵਮ ਸਿੰਘ ਦਮ ਤੋੜ ਗਿਆ | ਇਰਸ਼ਾਦ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ, ਜਦ ਕਿ ਤੋਫੇਲ ਖਾਨ ਹਸਪਤਾਲ ਵਿਚ ਜ਼ੇਰੇ ਇਲਾਜ ਹੈ | ਗਣਤੰਤਰ ਦਿਵਸ ਮੌਕੇ ਫੈਕਟਰੀ ਵਿਚ ਹੋਏ ਧਮਾਕੇ ਨੂੰ ਲੋਕਾਂ ਨੇ ਪਹਿਲਾਂ ਬੰਬ ਧਮਾਕਾ ਸਮਝਿਆ ਸੀ | ਧਮਾਕੇ ਦੀ ਆਵਾਜ਼ ਏਨੀ ਜ਼ਬਰਦਸਤ ਸੀ ਕਿ ਇਕ ਕਿਲੋਮੀਟਰ ਦੇ ਘੇਰੇ ਅੰਦਰ ਸੁਣਾਈ ਦਿੱਤੀ | ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਬਾਹਰ ਨਿਕਲ ਆਏ | ਸੂਚਨਾ ਮਿਲਦੇ ਮੌਕੇ 'ਤੇ ਪਹੰੁਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਭੱਠੀ ਦੇ ਨੇੜੇ ਥਿਨਰ ਕੈਮੀਕਲ ਪਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਭੱਠੀ ਨੇੜੇ ਜਾਂਦੀ ਬਿਜਲੀ ਦੀਆਂ ਤਾਰਾਂ ਵਿਚ ਅਚਾਨਕ ਸ਼ਾਰਟ ਸਰਕਟ ਹੋ ਗਿਆ ਤੇ ਜਿਸ ਕਾਰਨ ਥਿਨਰ ਨੂੰ ਅੱਗ ਲੱਗ ਗਈ ਅਤੇ ਅੱਗ ਭੱਠੀ ਤੱਕ ਜਾ ਪਹੰੁਚੀ ਅਤੇ ਉਥੇ ਧਮਾਕਾ ਹੋ ਗਿਆ | ਉਨ੍ਹਾਂ ਦੱਸਿਆ ਕਿ ਸ਼ਿਵਮ ਸਿੰਘ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਪਰ ਮੌਜੂਦਾ ਸਮੇਂ ਉਹ ਸਮਰਾਟ ਕਾਲੋਨੀ ਵਿਚ ਰਹਿੰਦਾ ਸੀ | ਜਾਂਚ ਕਰ ਰਹੇ ਅਧਿਕਾਰੀ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮਿ੍ਤਕ ਦੇ ਵਾਰਸਾਂ ਨੂੰ ਉੱਤਰ ਪ੍ਰਦੇਸ਼ ਵਿਚ ਸੂਚਿਤ ਕਰ ਦਿੱਤਾ ਗਿਆ ਹੈ | ਦੂਜੇ ਪਾਸੇ ਫੈਕਟਰੀ ਮਾਲਕ ਸ੍ਰੀ ਵੇਦ ਪ੍ਰਕਾਸ਼ ਨੇ ਇਸ ਨੂੰ ਅਚਾਨਕ ਹੋਈ ਘਟਨਾ ਦੱਸਿਆ ਹੈ |
 
Top