ਮਾਨਸਾ 'ਚ ਸਭ ਤੋਂ ਵੱਡਾ ਗੁਨਾਹ, ਕਰਫਿਊ , ਐਸ.ਐਸ.ਪੀ. ਮੁ&#25

Android

Prime VIP
Staff member

ਜੋਗਾ (ਮਾਨਸਾ) (ਸੰਦੀਪ ਮਿੱਤਲ, ਜੱਸਲ, ਮੀਰਪੁਰੀਆ, ਤਾਇਲ, ਹਰੀਸ਼)- ਜ਼ਿਲੇ ਦੇ ਕਸਬਾ ਜੋਗਾ ਦੇ ਪਿੰਡ ਅਨੂਪਗੜ੍ਹ ਵਿਖੇ ਪਸ਼ੂਆਂ ਦੀਆਂ ਹੱਡੀਆਂ ਪੀਸਣ ਵਾਲੀ ਫੈਕਟਰੀ ਵਿਚ ਇਕ ਅਣਅਧਿਕਾਰਤ ਬੁੱਚੜਖਾਨੇ ਵਿਚੋਂ 60 ਦੇ ਕਰੀਬ ਅਨਾਥ ਗਊਆਂ ਤੇ ਬਲਦਾਂ ਦੇ ਬੁੱਚੜਾਂ ਵਲੋਂ ਵੱਢੇ ਜਾਣ 'ਤੇ ਪਏ ਚੀਕ-ਚਿਹਾੜੇ ਨਾਲ ਪਰਦਾਫਾਸ਼ ਹੋਣ 'ਤੇ ਜਿੱਥੇ ਧਾਰਮਿਕ ਤੇ ਸਮਾਜ ਸੇਵੀ ਸੰਗਠਨਾਂ ਵਿਚ ਤਿੱਖਾ ਰੋਹ ਪੈਦਾ ਹੋ ਗਿਆ ਉੱਥੇ ਹੀ ਗੁੱਸੇ ਵਿਚ ਆਏ ਲੋਕਾਂ ਨੇ ਫੈਕਟਰੀ ਦੀ ਭੰਨਤੋੜ ਕਰਨ ਤੋਂ ਬਾਅਦ ਉਥੇ ਅੱਗ ਲਗਾ ਦਿੱਤੀ। ਇਸ ਮੌਕੇ ਤਨਾਅ ਵਧਣ 'ਤੇ ਪ੍ਰਸ਼ਾਸਨ ਨੇ ਕਸਬਾ ਜੋਗਾ ਵਿਚ ਧਾਰਾ 144 'ਤੇ ਦੁਪਹਿਰ 12 ਵਜੇ ਕਰਫਿਊ ਲਾ ਦਿੱਤਾ ਹੈ। ਇਸ 'ਚ ਨਾਮਜ਼ਦ ਚਾਰ ਵਿਅਕਤੀਆਂ 'ਚੋਂ ਤਿੰਨ ਨੂੰ ਪੁਲਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅਜਿਹੇ ਹਾਲਾਤਾਂ ਦੇ ਚਲਦਿਆਂ ਇਲਾਕਾ ਪੂਰੀ ਤਰ੍ਹਾਂ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਜਦੋਂ 'ਜਗ ਬਾਣੀ' ਦੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤਾਂ ਉਸ ਵੇਲੇ ਦ੍ਰਿਸ਼ ਕਾਫੀ ਖੌਫਨਾਕ ਸੀ। ਅਨਾਥ ਪਸ਼ੂ ਟੋਟੇ-ਟੋਟੇ ਕਰਕੇ ਜਗ੍ਹਾ-ਜਗ੍ਹਾ ਖਿਲਰੇ ਪਏ ਸਨ।
ਇਸ ਫੈਕਟਰੀ ਅੰਦਰ ਹੱਡਾਂ ਦੇ ਵੱਡੇ-ਵੱਡੇ ਢੇਰ ਵੀ ਨਜ਼ਰ ਆ ਰਹੇ ਸਨ। ਇਸ ਬੁੱਚੜਖਾਨੇ ਵਿਚ ਪਸ਼ੂਆਂ ਦੇ ਕੱਟੇ ਅੰਗਾਂ ਦੇ ਲਹੂ ਭਿੱਜੇ ਲੋਥੜਿਆਂ ਨੂੰ ਵੱਡੇ-ਵੱਡੇ ਟੋਏ ਪੁੱਟ ਕੇ ਦੱਬਿਆ ਜਾ ਰਿਹਾ ਸੀ। ਇਸ ਮੌਕੇ ਗੁੱਸੇ ਵਿਚ ਆਏ ਲੋਕ ਵੱਡੀ ਗਿਣਤੀ ਵਿਚ ਘਟਨਾ ਸਥਾਨ 'ਤੇ ਇਕੱਤਰ ਹੋਣੇ ਸ਼ੁਰੂ ਹੋ ਗਏ ਤੇ ਉਨ੍ਹਾਂ ਨੇ 9 ਪਸ਼ੂਆਂ ਨੂੰ ਜ਼ਿੰਦਾ ਬਚਾ ਲਿਆ। ਪਸ਼ੂ ਵੱਢਣ ਵਾਲੇ ਬੁੱਚੜਾਂ ਕੋਲ ਇਕ ਵੱਡਾ ਟਰਾਲਾ, ਇਕ ਊਨੋ ਗੱਡੀ ਅਤੇ ਮੋਟਰਸਾਈਕਲ ਆਦਿ ਵੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਉਹ ਮੌਕੇ ਤੋਂ ਭਜਾ ਕੇ ਫਰਾਰ ਹੋਣ ਵਿਚ ਸਫਲ ਹੋ ਗਏ। ਪਤਾ ਲੱਗਾ ਹੈ ਕਿ ਉਕਤ ਫੈਕਟਰੀ ਵਿਚ ਹੱਡੀਆਂ ਪੀਸ ਕੇ ਪਾਊਡਰ ਬਣਾਇਆ ਜਾਂਦਾ ਸੀ ਪੰ੍ਰਤੂ ਲਾਲਚ ਦੇ ਵੱਸ ਕਾਰਨ ਮਾਲਕਾਂ ਨੇ ਇਸ ਨੂੰ ਬੁੱਚੜਖਾਨੇ ਵਿਚ ਬਦਲ ਦਿੱਤਾ।
ਆਸ ਪਾਸ ਦੇ ਖੇਤਾਂ ਦੇ ਲੋਕਾਂ ਨੇ ਥਾਣਾ ਜੋਗਾ ਦੀ ਪੁਲਸ ਤੇ ਸਥਾਨਕ ਪੰਚਾਇਤ ਨੂੰ ਸੂਚਿਤ ਕਰ ਦਿੱਤਾ ਹੈ ਪਰ ਮੌਕੇ ਦਾ ਫਾਇਦਾ ਉਠਾ ਕੇ ਬੁੱਚੜ ਫਰਾਰ ਹੋ ਗਏ। ਇਸ ਮੌਕੇ ਰੋਹ ਵਿਚ ਆਏ ਲੋਕਾਂ ਨੇ ਬੋਨ ਕ੍ਰੈਸ਼ ਫੈਕਟਰੀ ਨੂੰ ਅੱਗ ਲਾਉਣ ਤੋਂ ਬਾਅਦ ਢਾਹ ਦਿੱਤਾ ਅਤੇ ਫੈਕਟਰੀ ਅੰਦਰ ਹੱਡਾਂ ਨਾਲ ਭਰੇ ਕੈਂਟਰ ਨੂੰ ਅੱਗ ਲਗਾ ਦਿੱਤੀ ਤੇ ਗਊ ਹੱਤਿਆ ਕਰਨ ਵਾਲੇ ਫੈਕਟਰੀ ਨਾਲ ਸਬੰਧਿਤ ਲੋਕਾਂ ਦੇ ਘਰਾਂ 'ਤੇ ਪਥਰਾਅ ਕਰਨ ਤੋਂ ਇਲਾਵਾ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਦੌਰਾਨ ਪੁਲਸ ਤੇ ਆਮ ਲੋਕਾਂ ਵਿਚ ਹਲਕੀ ਝੜਪ ਵੀ ਹੋਈ। ਹਾਲਾਤਾਂ 'ਤੇ ਕਾਬੂ ਪਾਉਣ ਲਈ ਪੁਲਸ ਨੇ ਹਵਾਈ ਫਾਇਰ ਤੇ ਲਾਠੀਚਾਰਜ ਵੀ ਕੀਤਾ। ਇਸ ਮੌਕੇ ਝੜਪ ਦੌਰਾਨ ਜ਼ਖਮੀ 4 ਵਿਅਕਤੀਆਂ ਗੋਪਾਲ ਦਾਸ ਪਾਲੀ, ਹੈਪੀ ਜਿੰਦਲ, ਰਾਜ਼ੇਸ ਕੁਮਾਰ ਤੇ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿਚ ਦਾਖਲ ਕਰਵਾ ਦਿੱਤਾ ਹੈ। ਉਧਰ ਭੀਖੀ ਵਿਚ ਵੀ ਇਸ ਘਟਨਾ ਦੇ ਸੰਬੰਧ ਵਿਚ ਪੂਰਨ ਬੰਦ ਕਰਕੇ ਸਥਾਨਕ ਬਰਨਾਲਾ ਚੌਕ ਵਿਚ ਜਾਮ ਲਗਾ ਕੇ ਇਸ ਘਟਨਾ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਗਈ।



ਇਸ ਮੌਕੇ ਮਾਨਸਾ ਦੇ ਮੌਜੂਦਾ ਵਿਧਾਇਕ ਪ੍ਰੇਮ ਮਿੱਤਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਹਰਦੇਵ ਸਿੰਘ ਅਰਸ਼ੀ, ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਨੇ ਉਕਤ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹਾ ਧੰਦਾ ਕਰਨ ਵਾਲੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਮਾਂ ਤੋਂ ਵੀ ਵਧ ਕੇ ਸਨਮਾਨੀ ਜਾਂਦੀ ਗਊ ਮਾਤਾ ਦੀ ਕੋਈ ਹੱਤਿਆ ਕਰਨ ਦਾ ਸੁਪਨਾ ਵੀ ਨਾ ਲਵੇ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਮਾਹੌਲ ਨੂੰ ਜਾਣਬੁੱਝ ਕੇ ਵਿਗਾੜਨਾ ਚਾਹੁੰਦੇ ਹਨ।
ਖਬਰ ਦੇ ਲਿਖਦਿਆ ਪਤਾ ਲੱਗਾ ਹੈ ਕਿ ਸਮੁੱਚੇ ਘਟਨਾਕ੍ਰਮ ਨੂੰ ਲੈ ਕੇ ਗਊ ਰੱਖਿਆ ਦਲ ਪੰਜਾਬ, ਗਊ ਸੇਵਾ ਸੰਮਤੀ, ਵਿਸ਼ਵ ਹਿੰਦੂ ਪ੍ਰੀਸ਼ਦ, ਸਮੂਹ ਗਊਸ਼ਾਲਾ ਕਮੇਟੀਆਂ ਤੋਂ ਇਲਾਵਾ ਵੱਖ ਵੱਖ ਧਾਰਮਿਕ ਤੇ ਸਮਾਜ ਸੇਵੀ ਸੰਗਠਨਾਂ ਨੇ ਅੱਜ 11 ਜੂਨ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਖ਼ਬਰ ਲਿਖੇ ਜਾਣ ਤਕ ਜੋਗਾ ਪਿੰਡ 'ਚ ਕਰਫਿਊ ਜਾਰੀ ਸੀ।


Video-- http://www.jagbani.com/news/jagbani_95833/
 

preet_singh

a¯n¯i¯m¯a¯l¯_¯l¯o¯v¯e¯r¯
Re: ਮਾਨਸਾ 'ਚ ਸਭ ਤੋਂ ਵੱਡਾ ਗੁਨਾਹ, ਕਰਫਿਊ , ਐਸ.ਐਸ.ਪੀ. ਮੁ

:n:n:n:n
 

#Jatt On Hunt

47
Staff member
Re: ਮਾਨਸਾ 'ਚ ਸਭ ਤੋਂ ਵੱਡਾ ਗੁਨਾਹ, ਕਰਫਿਊ , ਐਸ.ਐਸ.ਪੀ. ਮੁ

n.gif
n.gif
n.gif
n.gif
:o :o
 

#m@nn#

The He4rt H4ck3r
Re: ਮਾਨਸਾ 'ਚ ਸਭ ਤੋਂ ਵੱਡਾ ਗੁਨਾਹ, ਕਰਫਿਊ , ਐਸ.ਐਸ.ਪੀ. ਮੁ

:n:n
...
 
Top