ਭਾਜਪਾ ਨੇ ਮਾਕਪਾ ਨਾਲ ਕੋਈ ਗੁਪਤ ਸਮਝੌਤਾ ਨਹੀਂ ਕੀ&#25

ਕੋਜ਼ੀਕੋਡ, 5 ਅਪ੍ਰੈਲ (ਭਾਸ਼ਾ)¸ ਭਾਜਪਾ ਦੀ ਸੀਨੀਅਰ ਨੇਤਰੀ ਸੁਸ਼ਮਾ ਸਵਰਾਜ ਨੇ ਕਾਂਗਰਸ ਦੇ ਇਸ ਦੋਸ਼ ਨੂੰ ਬੇਬੁਨਿਆਦ ਦੱਸਿਆ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਸੱਤਾਧਾਰੀ ਮਾਕਪਾ ਨਾਲ ਕੇਰਲ ਵਿਚ ਗੁਪਤ ਸਮਝੌਤਾ ਕੀਤਾ ਹੈ ਅਤੇ ਇਸੇ ਕਾਰਨ ਮੁਖ ਮੰਤਰੀ ਅਚੂਤਾਨੰਦਨ ਵਿਰੁੱਧ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ। ਸੁਸ਼ਮਾ ਨੇ ਮੰਗਲਵਾਰ ਇਥੇ ਕਿਹਾ ਕਿ ਮੈਂ ਇਨ੍ਹਾਂ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਕਰਾਰ ਦਿੰਦੀ ਹਾਂ। ਜਨਤਾ ਦਲ (ਯੂ) ਗਠਜੋੜ ਵਿਚ ਸਾਡੀ ਸਹਿਯੋਗੀ ਪਾਰਟੀ ਹੈ ਅਤੇ ਉਹ ਮੱਲਮਪੁਡਾ ਤੋਂ ਚੋਣ ਲੜਨਾ ਚਾਹੁੰਦੀ ਸੀ ਜਿਥੋਂ ਅਚੂਤਾਨੰਦਨ ਚੋਣ ਲੜ ਰਹੇ ਹਨ। ਗਠਜੋੜ ਧਰਮ ਮੁਤਾਬਕ ਅਸੀਂ ਸੀਟ ਜਨਤਾ ਦਲ (ਯੂ) ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿਚ ਖੱਬੇ-ਪੱਖੀਆਂ ਨਾਲ ਭਾਜਪਾ ਦਾ ਸਿਰਫ ਤਾਲਮੇਲ ਹੈ ਤਾਂ ਜੋ ਯੂ. ਪੀ. ਏ. ਸਰਕਾਰ ਵਿਰੁੱਧ ਭ੍ਰਿਸ਼ਟਾਚਾਰ ਵਰਗੇ ਮੁੱਦੇ ਉਠਾਏ ਜਾ ਸਕਣ।
 
Top