'ਆਪ' ਦੇ ਪ੍ਰਸ਼ਾਂਤ ਭੂਸ਼ਨ ਦੀ ਪ੍ਰੈਸ ਕਾਨਫਰੰਸ 'ਚ ਹਿੰਦ&

[JUGRAJ SINGH]

Prime VIP
Staff member
ਨਵੀਂ ਦਿੱਲੀ,13 ਜਨਵਰੀ (ਏਜੰਸੀ)- ਆਮ ਆਦਮੀ ਪਾਰਟੀ ਦੇ ਨੇਤਾ ਪ੍ਰਸ਼ਾਂਤ ਭੂਸ਼ਨ ਦੀ ਪ੍ਰੈਸ ਕਾਨਫਰੰਸ 'ਚ ਹਿੰਦੀ ਰੱਖਿਅਕ ਸੈਨਾ ਨੇ ਇਕ ਵਾਰ ਫਿਰ ਹੰਗਾਮਾ ਕਰ ਦਿੱਤਾ ਹੈ। ਇਸ ਤੋਂ ਪਹਿਲੇ ਵੀ ਹਿੰਦੂ ਸੈਨਾ ਨੇ 'ਆਪ' ਦੇ ਦਫ਼ਤਰ 'ਤੇ ਹਮਲਾ ਕੀਤਾ ਸੀ। ਹਿੰਦੂ ਸੈਨਾ ਦੇ ਪ੍ਰਧਾਨ ਵਿਸ਼ਨੂ ਗੁਪਤਾ ਨੇ ਪ੍ਰੈਸ ਕਾਨਫਰੰਸ 'ਚ ਘੁਸ ਕੇ ਨਾਅਰੇਬਾਜੀ ਕੀਤੀ। ਹਿੰਦੂ ਸੈਨਾ ਪ੍ਰਸ਼ਾਂਤ ਭੂਸ਼ਨ ਦੇ ਉਸ ਬਿਆਨ ਤੋਂ ਨਰਾਜ਼ ਹੈ ਜਿਸ 'ਚ ਭੂਸ਼ਨ ਨੇ ਕਿਹਾ ਸੀ ਕਿ ਜੰਮੂ ਕਸ਼ਮੀਰ 'ਚ ਸੈਨਾ ਦੀ ਮੌਜੂਦਗੀ ਲਈ ਜਨਮਤ ਕਰਵਾਇਆ ਜਾਣਾ ਚਾਹੀਦਾ ਹੈ। ਨਾਅਰੇਬਾਜੀ ਕਰਦੇ ਹੋਏ ਗੁਪਤਾ ਨੇ ਕਿਹਾ ਕਿ ਸਾਰੇ ਲੋਕ ਗਦਾਰ ਅਤੇ ਏਜੰਟ ਹਨ ਅਤੇ ਇਨ੍ਹਾਂ ਨੂੰ ਦੇਸ਼ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਕੁੱਝ ਦਿਨ ਪਹਿਲੇ ਇਸ ਦਲ ਨੇ ਬਿਸ਼ਨੂ ਗੁਪਤਾ ਦੀ ਅਗਵਾਈ 'ਚ 'ਆਪ' ਦੇ ਦਫ਼ਤਰ 'ਤੇ ਹਮਲਾ ਕੀਤਾ ਸੀ। 'ਆਪ' ਦਫ਼ਤਰ 'ਤੇ ਪੱਥਰ ਮਾਰੇ ਗਏ ਅਤੇ ਤੋੜਫੋੜ ਕੀਤੀ ਗਈ ਸੀ।
 
Top