Punjab News ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਣ ਤੋਂ ਰੋਕਿ&#

Gill Saab

Yaar Malang
ਬਲਿਊ ਸਟਾਰ ਆਪ੍ਰੇਸ਼ਨ 'ਚ ਮਾਰੇ ਗਏ ਲੋਕਾਂ ਦੀ ਯਾਦ 'ਚ ਆਯੋਜਿਤ ਬਰਸੀ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਅਕਾਲ ਤਖ਼ਤ 'ਤੇ ਜਾਣ ਤੋਂ ਰੋਕ ਦਿੱਤਾ ਗਿਆ, ਜਿਸ ਨਾਲ ਕੁਝ ਮਿੰਟਾਂ ਲਈ ਸਥਿਤੀ ਤਨਾਅਪੂਰਨ ਹੋ ਗਈ ਪਰ ਬਾਅਦ 'ਚ ਟਾਸਕ ਫੋਰਸ ਵਲੋਂ ਮਾਨ ਨੂੰ ਅਕਾਲ ਤਖ਼ਤ 'ਤੇ ਜਾਣ ਦੀ ਇਜਾਜ਼ਤ ਦੇਣ ਨਾਲ ਐੱਸ. ਜੀ. ਪੀ. ਸੀ. ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 'ਚ ਟਕਰਾਅ ਟਲ ਗਿਆ। ਹੋਇਆ ਇੰਝ ਕਿ ਮਾਨ ਆਪਣੇ ਬੇਟੇ ਇਮਾਨ ਸਿੰਘ ਮਾਨ ਤੇ ਕੁਝ ਸਮਰਥਕਾਂ ਨਾਲ ਕਰੀਬ ਸਵੇਰੇ 8 ਵਜੇ ਅਕਾਲ ਤਖ਼ਤ 'ਤੇ ਜਾਣ ਲੱਗੇ ਤਾਂ ਉਨ੍ਹਾਂ ਨੂੰ ਟਾਸਕ ਫੋਰਸ ਦੇ ਮੈਂਬਰਾਂ ਨੇ ਪੌੜੀਆਂ ਚੜ੍ਹਨ ਤੋਂ ਪਹਿਲਾਂ ਹੀ ਰੋਕ ਲਿਆ। ਅਕਾਲ ਤਖ਼ਤ 'ਤੇ ਜਾਣ ਵਾਲੇ ਰਸਤੇ 'ਤੇ ਬੇਰੀਕੇਡ ਲੱਗੇ ਹੋਏ ਸਨ ਤੇ ਇਥੇ ਭਾਰੀ ਗਿਣਤੀ 'ਚ ਟਾਸਕ ਫੋਰਸ ਤਾਇਨਾਤ ਸੀ। ਇਸ ਦੌਰਾਨ ਅਕਾਲ ਤਖ਼ਤ ਦੇ ਹੇਠਾਂ ਪਹਿਲਾਂ ਤੋਂ ਬੈਠੇ ਉਨ੍ਹਾਂ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨ ਸਮਾਗਮ ਜਾਰੀ ਸੀ ਕਿ ਸਮਰਥਕਾਂ ਨੇ ਐੱਸ. ਜੀ. ਪੀ. ਸੀ. ਮੁਰਦਾਬਾਦ ਦੇ ਨਾਅਰੇ ਵੀ ਲਾਏ। ਫੋਰਸ ਤੇ ਮਾਨ ਸਮਰਥਕਾਂ 'ਚ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ ਕਿ ਸਮਾਂ ਰਹਿੰਦੇ ਹੀ ਅਧਿਕਾਰੀਆਂ ਨੇ ਮਾਨ ਨੂੰ ਉਪਰ ਅਕਾਲ ਤਖ਼ਤ 'ਤੇ ਆਉਣ ਲਈ ਇਜਾਜ਼ਤ ਦੇ ਦਿੱਤੀ। ਅਧਿਕਾਰੀਆਂ ਵਲੋਂ ਇਸ਼ਾਰੇ ਕਰਨ 'ਤੇ ਮਾਨ, ਉਨ੍ਹਾਂ ਦੇ ਬੇਟੇ ਈਮਾਨ ਅਤੇ 3 ਹੋਰ ਅਹੁਦੇਦਾਰ ਸਮਾਗਮ 'ਚ ਸ਼ਾਮਲ ਹੋ ਗਏ। ਕਰੀਬ 10 ਮਿੰਟ ਚੱਲੀ ਇਸ ਗਹਿਮਾਗਹਿਮੀ 'ਚ ਜ਼ੋਰਦਾਰ ਨਾਅਰੇਬਾਜ਼ੀ ਹੋਈ।
 
Top