ਛੇ ਮਹੀਨਿਆਂ 'ਚ ਹੀ ਨਿਕਲੀ ਹਾਈ ਸਕਿਓਰਿਟੀ ਨੰਬਰ ਪਲ&#2

[MarJana]

Prime VIP


ਲੰਬੀਆਂ ਕਤਾਰਾਂ ਵਿਚ ਖੜੇ ਹੋ ਕੇ ਲਵਾਈਆਂ ਗਈਆਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਲੱਗਦੈ ਜਿਵੇਂ 6 ਮਹੀਨਿਆਂ 'ਚ ਹੀ ਫੂਕ ਨਿਕਲ ਗਈ ਹੈ। ਜੀ ਹਾਂ, ਇਨ੍ਹਾਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਦਾ ਰੰਗ ਛੇ ਮਹੀਨਿਆਂ 'ਚ ਲੱਥਣਾ ਸ਼ੁਰੂ ਹੋ ਗਿਆ ਗਿਆ ਹੈ। ਇੰਨਾ ਹੀ ਨਹੀਂ ਨਵੀਆਂ ਨੰਬਰ ਪਲੇਟਾਂ ਜਾਰੀ ਕਰਵਾਉਣ ਲਈ ਪਹਿਲਾਂ ਵਾਂਗ ਹੀ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ ਅਤੇ ਇਸ ਲਈ ਕਾਰ ਲਈ 147 ਰੁਪਏ ਅਤੇ ਮੋਟਰਸਾਈਕਲ ਲਈ 157 ਰੁਪਏ ਦੇਣੇ ਪੈਣਗੇ। ਇਸ ਸਭ ਬਾਰੇ ਬੋਲਦੇ ਹੋਏ ਟ੍ਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਕਿਹਾ ਕਿ ਸਬੰਧਤ ਕੰਪਨੀ ਨੂੰ ਇਸ ਬਾਰੇ ਨੋਟਿਸ ਭੇਜਿਆ ਜਾਵੇਗਾ।
ਦੂਜੇ ਪਾਸੇ ਉਕਤ ਕੰਪਨੀ ਇਗਰੋ ਇੰਪੈਕਸ ਦੇ ਅਧਿਕਾਰੀ ਅਰਜੁਨ ਸਿੰਘ ਨੇ ਇਸ ਬਾਰੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਵਲੋਂ ਤਿਆਰ ਕੀਤੀਆਂ ਗਈਆਂ ਪਲੇਟਾਂ ਘਟੀਆ ਨਹੀਂ ਹਨ। ਲੋਕ ਗੱਡੀਆਂ ਧੋਂਦੇ ਹਨ ਜਿਸ ਨਾਲ ਰੰਗ ਉਤਰ ਜਾਂਦਾ ਹੈ ਅਤੇ ਧੋਣ ਤੋਂ ਬਾਅਦ ਜਦੋਂ ਲੋਕ ਪਾਲਿਸ਼ ਦੀ ਵਰਤੋਂ ਕਰਦੇ ਹਨ ਇਸ ਨਾਲ ਪਲੇਟਾਂ ਦੇ ਰੰਗ ਨੂੰ ਫਰਕ ਪੈਂਦਾ ਹੈ।​
 
Top