ਮਿਸ ਪੂਜਾ ਨੇ ਹੁਸ਼ਿਆਰਪੁਰ ਤੋਂ ਚੋਣ ਲੜਨ 'ਚ ਅਸਮਰਥ&#2

[JUGRAJ SINGH]

Prime VIP
Staff member
ਜਲੰਧਰ, 27 ਜਨਵਰੀ (ਮੇਜਰ ਸਿੰਘ)-ਉੱਘੀ ਪੰਜਾਬੀ ਗਾਇਕਾ ਤੇ ਫ਼ਿਲਮ ਅਭਿਨੇਤਰੀ ਮਿਸ ਪੂਜਾ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜਨ 'ਚ ਅਸਮਰਥਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਉਹ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਨਹੀਂ ਹੈ, ਇਸ ਕਰਕੇ ਉਹ ਰਿਜ਼ਰਵ ਹਲਕੇ ਤੋਂ ਉਮੀਦਵਾਰ ਨਹੀਂ ਬਣ ਸਕਦੀ | ਇਥੇ ਜਾਰੀ ਇਕ ਬਿਆਨ ਵਿਚ ਮਿਸ ਪੂਜਾ ਨੇ ਕਿਹਾ ਹੈ ਕਿ ਉਸ ਨੇ ਤਾਂ ਕਦੇ ਲੋਕ ਸਭਾ ਚੋਣਾਂ ਲੜਨ ਲਈ ਸੋਚਿਆ ਵੀ ਨਹੀਂ ਸੀ, ਪਰ ਫਿਰ ਵੀ ਮੀਡੀਆ ਵਿਚ ਉੁਨ੍ਹਾਂ ਦੇ ਨਾਂਅ ਦੀ ਚਰਚਾ ਹੋ ਗਈ | ਉਨ੍ਹਾਂ ਭਾਜਪਾ ਲੀਡਰਸ਼ਿਪ ਦਾ ਇਸ ਗੱਲੋਂ ਧੰਨਵਾਦ ਕੀਤਾ ਹੈ ਕਿ ਉਸ ਦੇ ਨਾਂਅ ਨੂੰ ਵਿਚਾਰਿਆ ਗਿਆ | ਉਨ੍ਹਾਂ ਆਪਣੇ ਗੋਤ ਕੈਂਥ ਬਾਰੇ ਕਿਹਾ ਹੈ ਕਿ ਇਸ ਗੋਤ ਦੇ ਲੋਕ ਸਿਰਫ ਰਾਮਦਾਸੀ ਭਾਈਚਾਰੇ ਨਾਲ ਸੰਬੰਧਿਤ ਹੀ ਨਹੀਂ, ਸਗੋਂ ਜਨਰਲ ਵਰਗ ਵਾਲੇ ਵੀ ਹਨ | ਉੁਨ੍ਹਾਂ ਨਾਲ ਹੀ ਕਿਹਾ ਹੈ ਕਿ ਮੈਂ ਜਾਤ-ਪਾਤ ਵਿਚ ਵਿਸ਼ਵਾਸ ਨਹੀਂ ਰੱਖਦੀ ਤੇ ਸਭ ਧਰਮਾਂ ਤੇ ਜਾਤਾਂ ਦੇ ਲੋਕਾਂ ਦਾ ਬਰਾਬਰ ਸਤਿਕਾਰ ਕਰਦੀ ਹਾਂ | ਉਨ੍ਹਾਂ ਕਿਹਾ ਹੈ ਕਿ ਹੁਸ਼ਿਆਰਪੁਰ ਦੇ ਲੋਕਾਂ ਨੇ ਉਸ ਨੂੰ ਭਰਵਾਂ ਹੁੰਗਾਰਾ ਦਿੱਤਾ ਸੀ | ਮੈਂ ਸਮੁੱਚੇ ਹਲਕੇ ਤੋਂ ਮੁਆਫ਼ੀ ਚਾਹੁੰਦੀ ਹਾਂ | ਉਨ੍ਹਾਂ ਕਿਹਾ ਕਿ ਪਾਰਟੀ ਚੋਣ ਪ੍ਰਚਾਰ ਲਈ ਜਿਥੇ ਵੀ ਉਸ ਨੂੰ ਜ਼ਿੰਮੇਵਾਰੀ ਸੌਾਪੇਗੀ, ਉਥੇ ਤਨਦੇਹੀ ਨਾਲ ਕੰਮ ਕਰੇਗੀ |
ਇਸ ਗੀਤ ਦੇ 51 ਸਾਲ ਪੂਰੇ ਹੋਣ ਦੇ ਸਬੰਧ 'ਚ ਇਹ ਸਮਾਗਮ ਕਰਵਾਇਆ ਗਿਆ | ਲਤਾ ਮੰਗੇਸ਼ਕਰ ਨੇ ਪਹਿਲੀ ਵਾਰ 51 ਸਾਲ ਪਹਿਲਾਂ 27 ਜਨਵਰੀ 1963 ਨੂੰ ਇਹ ਗੀਤ ਗਾਇਆ ਸੀ | ਇਹ ਸਨਮਾਨ ਮੁੰਬਈ ਵਿਖੇ ਮਹਾ ਲਕਸ਼ਮੀ ਰੇਸ ਕੋਰਸ ਵਿਖੇ ਕਰਵਾਏ ਸ਼੍ਰੇਸ਼ਠ ਭਾਰਤ ਦਿਵਸ ਸਮਾਗਮ ਮੌਕੇ ਕੀਤਾ ਗਿਆ | ਬਹੁਤ ਸਾਰੀਆਂ ਉਘੀਆਂ ਹਸਤੀਆਂ ਨੇ ਲਗਭਗ 1 ਲੱਖ ਲੋਕਾਂ ਨਾਲ ਮਿਲ ਕੇ ਇਹ ਗਾਣਾ ਗਾਇਆ ਪਰ ਲਤਾ ਨੇ ਅੱਜ ਇਹ ਗੀਤ ਨਹੀਂ ਗਾਇਆ | ਲਤਾ ਮੰਗੇਸ਼ਕਰ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦ 'ਚ 27 ਜਨਵਰੀ 1963 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਜੂਦਗੀ 'ਚ ਇਹ ਗਾਣਾ ਗਾਇਆ ਸੀ | ਇਹ ਗਾਣਾ ਸੁਣ ਕੇ ਪ੍ਰਧਾਨ ਮੰਤਰੀ ਸਮੇਤ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ | ਇਸ ਸਮਾਗਮ 'ਚ 100 ਤੋ ਜ਼ਿਆਦਾ ਪਰਮਵੀਰ ਚੱਕਰ, ਮਹਾਵੀਰ ਚੱਕਰ ਅਤੇ ਹੋਰ ਬਹਾਦਰੀ ਪੁਰਸਕਾਰ ਜੇਤੂਆਂ ਨੇ ਸ਼ਮੂਲੀਅਤ ਕੀਤੀ |
 
Top