UNP

'ਆਪ' ਵੱਲੋਂ ਭਾਰਤੀ ਿਖ਼ਲਾਫ਼ ਕਾਰਵਾਈ ਕਰਨ ਤੋਂ ਇਨਕ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 24-Jan-2014
[JUGRAJ SINGH]
 
'ਆਪ' ਵੱਲੋਂ ਭਾਰਤੀ ਿਖ਼ਲਾਫ਼ ਕਾਰਵਾਈ ਕਰਨ ਤੋਂ ਇਨਕ

ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਆਮ ਆਦਮੀ ਪਾਰਟੀ ਨੇ ਕੌਮੀ ਰਾਜਧਾਨੀ ਵਿਚ ਛਾਪੇਮਾਰੀ ਦੌਰਾਨ ਵਿਦੇਸ਼ੀ ਔਰਤਾਂ ਨਾਲ ਦੁਵਿਵਹਾਰ ਕਰਨ ਆਪਣੇ ਨੇਤਾ ਅਤੇ ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਅੱਜ ਸ਼ਾਮ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਨੇ ਸ੍ਰੀ ਭਾਰਤੀ ਨੂੰ ਵਿਸ਼ੇਸ਼ ਤੌਰ 'ਤੇ ਤਲਬ ਕੀਤਾ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ | ਮੀਟਿੰਗ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਪਾਰਟੀ ਨੇਤਾਵਾਂ ਨੇ ਫੈਸਲਾ ਕੀਤਾ ਕਿ ਭਾਰਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ | ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਭਾਜਪਾ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੋਮਨਾਥ ਭਾਰਤੀ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੀਆਂ ਹਨ, ਪਰ ਪਾਰਟੀ ਉਸ ਦਾ ਸਾਥ ਦੇਵੇਗੀ | ਜ਼ਿਕਰਯੋਗ ਹੈ ਕਿ ਅੱਜ ਕਾਂਗਰਸ ਪਾਰਟੀ ਦਾ ਇੱਕ ਵਫਦ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਦੀ ਅਗਵਾਈ ਵਿੱਚ ਉਪ ਰਾਜਪਾਲ ਨਜ਼ੀਬ ਜੰਗ ਨੂੰ ਮਿਲਿਆ ਅਤੇ ਸੋਮਨਾਥ ਭਾਰਤੀ ਖਿਲਾਫ ਨਿਰਪੱਖ ਜਾਂਚ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ |
ਕੇਜਰੀਵਾਲ ਵੱਲੋਂ ਉਪ ਰਾਜਪਾਲ ਨਾਲ ਮੁਲਾਕਾਤ
ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨਾਲ ਮੁਲਾਕਾਤ ਕੀਤੀ | ਮੰਨਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਕਾਨੂੰਨ ਮੰਤਰੀ ਸੋਮ ਨਾਥ ਭਾਰਤੀ ਦੇ ਮੁੱਦੇ 'ਤੇ ਚਰਚਾ ਕੀਤੀ, ਹਾਲਾਂਕਿ ਮੀਟਿੰਗ ਤੋਂ ਬਾਅਦ ਸ੍ਰੀ ਭਾਰਤੀ ਦੇ ਮੁੱਦੇ 'ਤੇ ਪੁੱਛੇ ਸਵਾਲਾਂ ਤੋਂ ਸ੍ਰੀ ਕੇਜਰੀਵਾਲ ਬਚਦੇ ਰਹੇ | ਵਰਨਣਯੋਗ ਹੈ ਕਿ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਦੀ ਅਗਵਾਈ 'ਚ ਕੱਲ੍ਹ ਕੁਝ ਕਾਂਗਰਸੀ ਨੇਤਾਵਾਂ ਨੇ ਵੀ ਉਪ ਰਾਜਪਾਲ ਨਾਲ ਮੀਟਿੰਗ 'ਚ ਉਪ ਰਾਜਪਾਲ ਨੇ 'ਉਚਿਤ ਕਾਰਵਾਈ' ਕਰਨ ਦਾ ਭਰੋਸਾ ਦੁਆਇਆ |
ਵਿਦੇਸ਼ੀ ਔਰਤਾਂ ਵੱਲੋਂ ਭਾਰਤੀ ਦੀ ਪਹਿਚਾਣ ਕਰਨ ਤੋਂ ਬਾਅਦ ਇਸ ਕੇਸ 'ਚ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ | ਦੂਜੇ ਪਾਸੇ ਔਰਤਾਂ ਬਾਰੇ ਕਮਿਸ਼ਨ ਅਤੇ ਮਾਨਵੀ ਹੱਕਾਂ ਦੇ ਕਮਿਸ਼ਨ ਵੀ ਕਾਨੂੰਨ ਮੰਤਰੀ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ |
ਔਰਤ ਕਾਰਕੁਨਾਂ ਦਾ ਕਹਿਣਾ ਹੈ ਕਿ ਔਰਤਾਂ ਦੀ ਸੁਰੱ ਖਿਆ ਦੇ ਮੁੱਦੇ 'ਤੇ ਮੁੱਖ ਮੰਤਰੀ ਸੜਕਾਂ 'ਤੇ ਉੱਤਰੇ ਸਨ ਪਰ ਕਾਨੂੰਨ ਮੰਤਰੀ ਦੇ ਮਾਮਲੇ 'ਤੇ ਉਨ੍ਹਾਂ ਨੇ ਚੁੱਪ ਵੱਟ ਰੱਖੀ ਹੈ | ਮਹਿਲਾ ਕਮਿਸ਼ਨ ਨੇ ਇਸ ਮੁੱਦੇ 'ਤੇ ਕਾਨੂੰਨ ੰਤਰੀ ਨੂੰ ਤਲਬ ਵੀ ਕੀਤਾ ਸੀ ਪਰ ਉਹ ਉਥੇ ਪਹੁੰਚੇ ਨਹੀਂ |
ਐਫ. ਆਈ. ਆਰ. 'ਚ ਕੇਜਰੀਵਾਲ ਦਾ ਨਾਂਅ ਵੀ ਸ਼ਾਮਿਲ
ਨਵੀਂ ਦਿੱਲੀ, (ਜਗਤਾਰ ਸਿੰਘ)-ਧਾਰਾ-144 ਲਾਗੂ ਹੋਣ ਦੇ ਬਾਵਜੂਦ ਰੇਲ ਭਵਨ ਮੂਹਰੇ ਧਰਨਾ ਪ੍ਰਦਰਸ਼ਨ ਰਾਹੀਂ ਪਾਬੰਦੀ ਦੀ ਉਲੰਘਣਾ ਕਰਨ ਦੇ ਮਾਮਲੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਵੀ ਕੇਸ ਦਰਜ ਹੋ ਗਿਆ ਹੈ | ਕੇਸ ਦਰਜ ਕਰਨ ਤੋਂ ਪਹਿਲਾਂ ਕਾਨੂੰਨੀ ਸਲਾਹ ਵੀ ਲਈ ਗਈ ਤੇ ਅਫਸਰਾਂ ਵਿਚਕਾਰ ਕਾਫੀ ਚਰਚਾ ਵੀ ਹੋਈ | ਇਸੇ ਦੌਰਾਨ ਅੱਜ ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨਾਲ ਸਬੰਧਿਤ ਵਿਵਾਦ ਦੇ ਮੱਦੇਨਜ਼ਰ ਉਪ-ਰਾਜਪਾਲ ਨਜੀਬ ਜੰਗ ਨਾਲ ਅਰਵਿੰਦ ਕੇਜਰੀਵਾਲ ਤੇ ਕਾਂਗਰਸੀ ਆਗੂਆਂ ਨੇ ਵੱਖ-ਵੱਖ ਮੁਲਾਕਾਤ ਕੀਤੀ | ਜਾਣਕਾਰੀ ਮੁਤਾਬਿਕ ਕੇਜਰੀਵਾਲ ਖਿਲਾਫ਼ ਕੇਸ ਦਰਜ ਕਰਨ ਲਈ ਉਪਰੋਂ ਨਿਰਦੇਸ਼ ਲੈ ਲਿਆ ਗਿਆ ਹੈ |

UNP