Punjab News ਪੰਜਾਬ ਅਤੇ ਹਰਿਆਣਾ 'ਚ ਮੀਂਹ ਕਸ਼ਮੀਰ ਵਿਚ ਭਾਰੀ ਬਰ&#2

[JUGRAJ SINGH]

Prime VIP
Staff member

ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਬਾਰਿਸ਼ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ, ਬੇਸ਼ੱਕ ਇਨ੍ਹਾਂ ਖੇਤਰਾਂ ਦੇ ਤਾਪਮਾਨ 'ਚ ਆਮ ਨਾਲੋਂ 6 ਡਿਗਰੀ ਦਾ ਵਾਧਾ ਰਿਕਾਰਡ ਕੀਤਾ ਗਿਆ | ਮੌਸਮ ਵਿਭਾਗ ਅਨੁਸਾਰ ਪੂਰੇ ਪੰਜਾਬ ਅਤੇ ਹਰਿਆਣਾ 'ਚ ਬਾਰਿਸ਼ ਹੋਈ ਹੈ ਅਤੇ ਪੱਛਮੀ ਦਬਾਅ ਕਾਰਨ ਛਾਏ ਬੱਦਲ ਖੇਤਰ ਦੇ ਤਾਪਮਾਨ 'ਚ ਹੋਰ ਵਾਧਾ ਕਰਨਗੇ | ਮੌਸਮ ਵਿਭਾਗ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਅੰਬਾਲਾ 'ਚ ਰੁਕ-ਰੁਕ ਕੇ ਬਾਰਿਸ਼ ਹੋਈ ਅਤੇ ਅੰਮਿ੍ਤਸਰ 'ਚ ਇਹ 15.9 ਮਿਲੀਮੀਟਰ ਰਿਕਾਰਡ ਕੀਤੀ ਗਈ | ਮੁਕੇਰੀਆਂ 'ਚ 7.6 ਮਿਲੀਮੀਟਰ, ਕਰਨਾਲ 'ਚ 7.2, ਹਿਸਾਰ 'ਚ 2.7, ਲੁਧਿਆਣਾ 'ਚ 2, ਭਿਵਾਨੀ 'ਚ 1.6., ਅਤੇ ਪਟਿਆਲਾ 'ਚ 0.9 ਮਿਲੀਮੀਟਰ ਬਾਰਿਸ਼ ਹੋਈ ਹੈ | ਲੁਧਿਆਣਾ ਅੱਜ ਸਭ ਤੋਂ ਠੰਢਾ ਰਿਹਾ ਅਤੇ ਇਥੇ ਘੱਟ ਤੋਂ ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ | ਚੰਡੀਗੜ੍ਹ ਅਤੇ ਪਟਿਆਲਾ 'ਚ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਿਹਾ ਜਦੋਂ ਕਿ ਕਰਨਾਲ 'ਚ 10.1, ਅੰਮਿ੍ਤਸਰ 'ਚ 10.5, ਅੰਬਾਲਾ 'ਚ 10.7, ਨਰਨੌਲ 'ਚ 11.5 ਅਤੇ ਹਿਸਾਰ 'ਚ 12 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ |
ਹਿਮਾਚਲ 'ਚ ਵੀ ਭਾਰੀ ਬਰਫ਼ਬਾਰੀ ਤੇ ਮੀਂਹ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ 'ਤੇ ਅੱਜ ਤਾਜ਼ਾ ਬਰਫ਼ਬਾਰੀ ਹੋਈ ਅਤੇ ਹੇਠਲੇ ਖੇਤਰ 'ਚ ਭਾਰੀ ਮੀਂਹ ਪਿਆ | ਮੌਸਮ ਵਿਭਾਗ ਅਨੁਸਾਰ ਲਾਹੌਲ ਸਪਿਤੀ ਦੇ ਹੈੱਡਕੁਆਰਟਰ ਕੇਲਾਂਗ ਵਿਖੇ ਇਕ ਸੈਂਟੀਮੀਟਰ ਬਰਫ ਪਈ ਜਦੋਂ ਕਿ ਨਾਲ ਲੱਗਦੀਆਂ ਹੋਰ ਪਹਾੜੀਆਂ ਲੇਡੀ ਆਫ ਕੇਲਾਂਗ, ਗੋਸ਼ਾਲ ਹਿੱਲ ਅਤੇ 13050 ਫੁੱਟ ਉਚਾਈ 'ਤੇ ਰੋਹਤਾਂਗ ਪਾਸ ਵਿਖੇ ਵੀ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਈ ਹੈ | ਡਲਹੌਜ਼ੀ, ਕੁਫਰੀ, ਮਨਾਲੀ ਅਤੇ ਨਰਕੰਡਾ 'ਚ ਵੀ ਰੁਕ-ਰੁਕ ਕੇ ਬਰਫ਼ਬਾਰੀ ਹੋ ਰਹੀ ਹੈ | ਕਾਂਗੜਾ 'ਚ ਨੂਰਪੁਰ ਵਿਖੇ 6 ਮਿਲੀਮੀਟਰ ਬਾਰਿਸ਼ ਹੋਈ ਹੈ ਜਦੋਂ ਕਿ ਖੇੜੀ ਅਤੇ ਡਲਹੌਜ਼ੀ 'ਚ 4-4 ਮਿਲੀਮੀਟਰ ਅਤੇ ਸਾਲੂਨੀ 'ਚ 3 ਮਿਲੀਮੀਟਰ ਬਾਰਿਸ਼ ਹੋਈ ਹੈ | ਚੰਬਾ ਦੇ ਭਰਮੌਰ 'ਚ ਘੱਟ ਤੋਂ ਘੱਟ ਤਾਪਮਾਨ ਮਨਫੀ 7 ਡਿਗਰੀ ਰਿਕਾਰਡ ਕੀਤਾ ਗਿਆ ਜਦੋਂ ਕਿ ਇਹ ਕੇਲਾਂਗ 'ਚ ਮਨਫੀ 2.7, ਕਲਪਾ 'ਚ ਮਨਫੀ 1.8 ਅਤੇ ਡਲਹੌਜ਼ੀ 'ਚ 0.9 ਡਿਗਰੀ ਸੈਲਸੀਅਸ ਰਿਹਾ | ਕੁੱਲੂ 'ਚ ਮਨਾਲੀ ਅਤੇ ਸੋਲਨ ਵਿਖੇ ਘੱਟ ਤੋਂ ਘੱੱਟ ਤਾਪਮਾਨ 3.5 ਡਿਗਰੀ, ਸ਼ਿਮਲਾ ਅਤੇ ਸੁੰਦਰ ਨਗਰ 'ਚ 4, ਹਮੀਰਪੁਰ ਅਤੇ ਧਰਮਸ਼ਾਲਾ 'ਚ 6, ਨਾਹਨ 'ਚ 7 ਅਤੇ ਚੰਬਾ ਅਤੇ ਪਾਲਮਪੁਰ 'ਚ 8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ |
 
Top