ਹੁਣ ਧੂਮ ਮਚਾਵੇਗੀ ਮਾਰੂਤੀ ਦੀ ਨਵੀਂ ਕਾਰ 'ਸੁਜ਼ੂਕੀ &#2

[JUGRAJ SINGH]

Prime VIP
Staff member
ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇਸ ਸਾਲ ਫਰਵਰੀ 'ਚ ਹੋਣ ਜਾ ਰਹੇ ਆਟੋ ਐਕਸਪੋ 'ਚ ਇਕ ਨਵੀਂ ਛੋਟੀ ਕਾਰ ਪੇਸ਼ ਕਰਨ ਜਾ ਰਹੀ ਹੈ। ਇਹ ਕਾਰ ਮਾਰੂਤੀ ਦੀਆਂ ਛੋਟੀਆਂ ਕਾਰਾਂ ਦੀ ਜਗ੍ਹਾ 'ਤੇ ਉਤਾਰੀ ਜਾ ਰਹੀ ਹੈ। ਇਸ ਕਾਰ ਨੂੰ 'ਸੁਜ਼ੂਕੀ ਸੇਲੇਰਿਓ' ਦਾ ਨਾਂ ਦਿੱਤਾ ਗਿਆ ਹੈ। ਫਿਲੀਪਾਈਨ 'ਚ ਏ ਸਟਾਰ ਨੂੰ ਇਹ ਨਾਂ ਦਿੱਤਾ ਗਿਆ ਹੈ ਪਰ ਭਾਰਤ 'ਚ ਇਹ ਜੈਨ ਐੈਸਟੀਲੋ ਅਤੇ ਏ-ਸਟਾਰ ਦੋਹਾਂ ਦੀ ਜਗ੍ਹਾ ਲਵੇਗੀ।

2013 'ਚ ਇਸ ਕਾਰ ਨੂੰ ਥਾਈਲੈਂਡ ਮੋਟਰ ਸ਼ੋਅ 'ਚ ਉਤਾਰਿਆ ਗਿਆ ਸੀ ਅਤੇ ਇਸ ਨੂੰ ਸੁਜ਼ੂਕੀ ਵਿੰਡ ਕਾਨਸੈਪਟ ਦਾ ਨਾਂ ਦਿੱਤਾ ਗਿਆ। ਇਸ ਕਾਰ ਦੀ ਨਵੀਂ ਰੂਪ-ਰੇਖਾ ਨੂੰ ਨਵੀਂ ਦਿੱਲੀ ਆਟੋ ਐਕਸਪੋ 'ਚ ਪੇਸ਼ ਕੀਤਾ ਜਾਵੇਗਾ। ਮਾਰੂਤੀ ਸੇਲੇਰੀਓ 'ਚ ਮਾਰੂਤੀ ਦੇ ਕੇ-ਸੀਰੀਜ਼ ਇੰਜਣ ਦੀ ਵਰਤੋਂ ਹੋਵੇਗੀ। ਭਾਰਤ 'ਚ ਇਹ ਕਾਰ ਆਲਟੋ ਅਤੇ ਆਲਟੋ ਕੇ-10 ਨਾਲ ਵਿਕਦੀ ਰਹੇਗੀ। ਟ੍ਰਾਇਲ ਲੈਵਲ 'ਤੇ ਇਸ ਕਾਰ ਨੂੰ ਵਾਈ. ਐੱਲ.-7 ਦਾ ਨਾਂ ਦਿੱਤਾ ਗਿਆ ਸੀ ਪਰ ਹੁਣ ਇਹ ਆਪਣੇ ਨਵੇਂ ਨਾਂ ਤੋਂ ਜਾਣੀ ਜਾਵੇਗੀ।
 
Top