ਪੰਜਾਬੀ ਮੂਲ ਦੀ ਔਰਤ ਦੇ ਗੁੰਮ ਹੋਏ ਬੱਚੇ ਮਿਕੀਅਲ ਦ&#2

[JUGRAJ SINGH]

Prime VIP
Staff member
ਲੰਡਨ, 18 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਕਾਟਲੈਂਡ ਦੇ ਸ਼ਹਿਰ ਈਡਨਬਰਗ ਵਿਚੋਂ ਤਿੰਨ ਦਿਨ ਪਹਿਲਾਂ ਗਾਇਬ ਹੋਏ ਪੰਜਾਬੀ ਮੂਲ ਦੀ ਔਰਤ ਰੋਜ਼ਦੀਪ ਕੁਲਾਰ ਉਰਫ ਰੋਜ਼ੀ ਦੇ ਤਿੰਨ ਸਾਲਾ ਪੁੱਤਰ ਮਿਕੀਅਲ ਕੁਲਾਰ ਦੀ ਲਾਸ਼ ਪੁਲਿਸ ਨੂੰ ਬੀਤੀ ਦੇਰ ਸ਼ਾਮ ਕਿਰਕਲਡ ਤੋਂ ਮਿਲ ਗਈ ਹੈ | ਪੁਲਿਸ ਨੇ ਕਿਹਾ ਕਿ ਜਿਸ ਘਰ ਵਿੱਚੋਂ ਲਾਸ਼ ਮਿਲੀ ਹੈ, ਉਹ ਰੋਜ਼ਦੀਪ ਕੁਲਾਰ ਦੀ ਭੈਣ ਦਾ ਘਰ ਹੈ ਜੋ ਈਡਨਬਰਗ ਤੋਂ 20 ਮੀਲ ਦੂਰ ਹੈ | ਪੁਲਿਸ ਨੇ ਦੱਸਿਆ ਕਿ ਅਜੇ ਮਿਕੀਅਲ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ | ਇਸ ਮਾਮਲੇ ਵਿੱਚ 33 ਸਾਲਾ ਰੋਜ਼ਦੀਪ ਕੁਲਾਰ ਨੂੰ ਪੁੱਛਗਿੱਛ ਲਈ ਗਿ੍ਫਤਾਰ ਕਰ ਲਿਆ ਗਿਆ ਹੈ | ਕਿ੍ਸਮਿਸ ਦੀਆਂ ਛੁੱਟੀਆ ਤੋਂ ਬਾਅਦ ਮਿਕੀਅਲ ਬਿਮਾਰ ਹੋਣ ਕਾਰਨ ਸਕੂਲ ਵੀ ਨਹੀਂ ਜਾ ਰਿਹਾ ਸੀ | ਸਕਾਟਲੈਂਡ ਦੇ ਸਹਾਇਕ ਚੀਫ ਕਾਂਸਟੇਬਲ ਮਾਲਕੌਲਮ ਗਰੈਹਮ ਨੇ ਦੱਸਿਆ ਕਿ ਮਿਕੀਅਲ ਦੀ ਲਾਸ਼ ਬਾਰੇ ਸਬੰਧਿਤ ਪਰਿਵਾਰ ਨੂੰ ਦੱਸ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਸਥਾਨਿਕ ਲੋਕਾਂ ਅਤੇ ਖੋਜੀ ਪੁਲਿਸ ਅਧਿਕਾਰੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ | ਪੁਲਿਸ ਨੇ ਕਿਹਾ ਕਿ ਮਿਕੀਆਲ ਆਪਣੇ ਘਰ 'ਚੋਂ ਗੁੰਮ ਹੋ ਗਿਆ ਸੀ, ਉਸ ਦੀ ਮਾਂ ਅਨੁਸਾਰ ਉਸ ਨੇ ਮਿਕੀਅਲ ਨੂੰ ਆਖਰੀ ਸਮੇਂ ਬੁੱਧਵਾਰ ਸ਼ਾਮ ਨੂੰ 9 ਵਜੇ ਉਸ ਦੇ ਕਮਰੇ ਵਿੱਚ ਸੌਣ ਲਈ ਪਾਇਆ ਸੀ | ਜੱਦ ਵੀਰਵਾਰ ਸਵੇਰੇ 7:30 ਵਜੇ ਵੇਖਿਆ ਤਾਂ ਮਿਕੀਅਲ ਆਪਣੇ ਕਮਰੇ ਵਿੱਚ ਨਹੀਂ ਸੀ, ਮਿਕੀਅਲ ਦਾ ਕੋਟ ਅਤੇ ਉਸ ਦੇ ਬੂਟ ਵੀ ਘਟਨਾ ਸਥਾਨ ਤੋਂ ਗੁੰਮ ਸਨ, ਤੁਰੰਤ ਇਸ ਬਾਰੇ ਰੋਜ਼ਦੀਪ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ |
 
Top