ਕਤਲ ਦੀ ਸਜ਼ਾ ਭੁਗਤ ਰਹੇ ਸਰੀ ਦੇ ਪੰਜਾਬੀ ਦੀ ਜ਼ਮਾਨ&#2

[JUGRAJ SINGH]

Prime VIP
Staff member
ਸਰੀ, 18 ਜਨਵਰੀ (ਗੁਰਪ੍ਰੀਤ ਸਿੰਘ ਸਹੋਤਾ)-ਕਰੀਬ 12 ਸਾਲ ਪਹਿਲਾਂ ਸਰੀ ਦੇ ਇਕ ਕਲੱਬ ਵਿਚ ਗੋਲੀ ਚਲਾਉਣ ਕਾਰਨ ਹੋਏ ਇਕ ਕਤਲ ਦੇ ਦੋਸ਼ ਵਿਚ ਸਜ਼ਾ ਭੁਗਤ ਰਹੇ ਸਰੀ ਨਿਵਾਸੀ ਜਗਰੂਪ ਸਿੰਘ ਬੈਦਵਾਨ ਨੂੰ ਪੈਰੋਲ ਬੋਰਡ ਨੇ ਜ਼ਮਾਨਤ ਦੇਣੋਂ ਨਾਂਹ ਕਰ ਦਿੱਤੀ ਹੈ | 38 ਸਾਲਾ ਜਗਰੂਪ ਸਿੰਘ ਆਪਣੀ ਸਜ਼ਾ ਦੌਰਾਨ ਪਹਿਲੀ ਵਾਰ ਪੈਰੋਲ ਬੋਰਡ ਅੱਗੇ ਪੇਸ਼ ਹੋਇਆ ਸੀ ਪਰ ਅਧਿਕਾਰੀਆਂ ਨੇ ਉਸ ਨੂੰ ਜ਼ਮਾਨਤ ਦੇਣੀ ਮੁਨਾਸਿਬ ਨਹੀਂ ਸਮਝੀ | ਕਤਲ ਹੋਏ ਗੋਰੇ ਨੌਜਵਾਨ ਦਾ ਪਰਿਵਾਰ ਪਹਿਲਾਂ ਹੀ ਜ਼ਮਾਨਤ ਦਾ ਵਿਰੋਧ ਕਰ ਰਿਹਾ ਸੀ | ਦੱਸਣਯੋਗ ਹੈ ਕਿ 5 ਅਪ੍ਰੈਲ, 2002 ਦੀ ਸ਼ਾਮ ਜਗਰੂਪ ਸਰੀ ਦੇ ਇਕ ਕਲੱਬ ਵਿਚ ਆਪਣੇ ਦੋ ਦੋਸਤਾਂ ਨਾਲ ਗਿਆ ਹੋਇਆ ਸੀ | ਕਲੱਬ ਅੰਦਰ ਸੁਰੱਖਿਆ ਮੁਲਾਜ਼ਮਾਂ ਨਾਲ ਝਗੜਾ ਹੋਣ ਕਾਰਨ ਤਿੰਨਾਂ ਪੰਜਾਬੀਆਂ ਨੂੰ ਬਾਹਰ ਕੱਢ ਦਿੱਤਾ ਗਿਆ | ਆਪਣੀ ਹੇਠੀ ਸਮਝਦਿਆਂ ਜਗਰੂਪ ਨੇ ਬਾਹਰ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ 'ਚੋਂ ਇਕ ਗੋਲੀ ਫਰਸ਼ ਨਾਲ ਟਕਰਾ ਕੇ ਕਲੱਬ ਦੇ ਦਰਵਾਜ਼ੇ ਕੋਲ ਖੜ੍ਹੇ ਇਕ 30 ਸਾਲਾ ਗੋਰੇ ਨੌਜਵਾਨ ਦੇ ਸਿਰ 'ਚ ਲੱਗੀ ਅਤੇ ਉਹ ਦਮ ਤੋੜ ਗਿਆ | ਦੂਜੇ ਦਰਜੇ ਦੇ ਕਤਲ ਦੇ ਦੋਸ਼ਾਂ ਅਧੀਨ ਉਮਰ ਕੈਦ ਕੱਟ ਰਿਹਾ ਜਗਰੂਪ ਅਗਲੇ ਸਾਲ ਫਿਰ ਜ਼ਮਾਨਤ ਲਈ ਅਰਜ਼ੀ ਦੇ ਸਕਦਾ ਹੈ ਪਰ ਅਦਾਲਤ ਨੇ ਉਸ ਨੂੰ ਬਾਹਰ ਆਉਂਦਿਆਂ ਹੀ ਵਾਪਸ ਪੰਜਾਬ ਭੇਜਣ ਦੇ ਹੁਕਮ ਸੁਣਾਏ ਹੋਏ ਹਨ | ਜ਼ਿਲ੍ਹਾ ਜਲੰਧਰ ਦੇ ਪਿੰਡ ਗਾਖਲਾਂ ਨਾਲ ਸਬੰਧਿਤ ਜਗਰੂਪ ਦਾ ਪਰਿਵਾਰ ਅਤੇ ਬੱਚੇ ਸਰੀ ਵਿਖੇ ਹੀ ਰਹਿ ਰਹੇ ਹਨ |
 
Top