ਐਫਡੀਆਈ 'ਤੇ ਕੇਜਰੀਵਾਲ ਦੇ ਫੈਸਲੇ ਤੋਂ ਉਦਯੋਗ ਜਗਤ &#2

[JUGRAJ SINGH]

Prime VIP
Staff member
ਨਵੀਂ ਦਿੱਲੀ, 14 ਜਨਵਰੀ (ਏਜੰਸੀ) - ਭਾਰਤੀ ਉਦਯੋਗ ਜਗਤ ਨੇ ਦਿੱਲੀ 'ਚ ਮਲਟੀਬਰਾਂਡ ਰਿਟੇਲ 'ਚ ਐਫਡੀਆਈ ਨੂੰ ਨਾਮੰਜੂਰੀ ਦੇਣ ਦੇ ਕੇਜਰੀਵਾਲ ਸਰਕਾਰ ਦੇ ਫੈਸਲੇ 'ਤੇ ਵਿਰੋਧ ਜਤਾਇਆ ਹੈ। ਉਦਯੋਗ ਜਗਤ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਭਾਰਤ 'ਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕ ਨਿਰਾਸ਼ ਹੋਣਗੇ। ਨਾਲ ਹੀ ਪਿੱਛਲੀ ਸਰਕਾਰ ਦਾ ਫੈਸਲਾ ਬਦਲਣ ਨਾਲ ਵਿਦੇਸ਼ੀ ਨਿਵੇਸ਼ਕਾਂ 'ਚ ਡਰ ਪੈਦਾ ਹੋਵੇਗਾ। ਐਫਡੀਆਈ 'ਤੇ ਕੇਜਰੀਵਾਲ ਸਰਕਾਰ ਦੇ ਫੈਸਲੇ 'ਤੇ ਉਦਯੋਗ ਜਗਤ ਦਾ ਮੰਨਣਾ ਹੈ ਕਿ ਫੈਸਲੇ 'ਤੇ ਵਿਚਾਰ ਕੀਤੇ ਬਿਨਾਂ ਉਸ ਨੂੰ ਨਕਾਰਨਾ ਗਲਤ ਸੁਨੇਹਾ ਦਿੰਦਾ ਹੈ। ਉਦਯੋਗ ਜਗਤ ਦਾ ਕਹਿਣਾ ਹੈ ਕਿ ਦਿੱਲੀ 'ਚ ਮਲਟੀਬਰਾਂਡ ਸਟੋਰ ਨਾਲ ਛੋਟੇ ਵਪਾਰੀਆਂ ਨੂੰ ਨੁਕਸਾਨ ਨਹੀਂ ਹੈ, ਦੋਵੇਂ ਨਾਲ - ਨਾਲ ਚੱਲ ਸਕਦੇ ਹਨ। ਦਿੱਲੀ 'ਚ ਐਫਡੀਆਈ ਨੂੰ ਨਕਾਰਨ ਨਾਲ ਉੱਤਰ ਭਾਰਤ ਦੇ ਰਾਜਾਂ 'ਤੇ ਵੀ ਇਸਦਾ ਅਸਰ ਪਵੇਗਾ। ਉਥੇ ਹੀ ਅਗਲੇ 5 - 6 ਸਾਲਾਂ 'ਚ ਐਫਡੀਆਈ ਨਾਲ 50 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦੀ ਉਂਮੀਦ ਸੀ, ਜੋ ਕਿ ਇਸ ਫੈਸਲੇ ਦੇ ਬਾਅਦ ਸੰਭਵ ਨਹੀਂ ਹੈ।
 
Top