Punjab News ਵਪਾਰੀ ਦੇ ਲੜਕੇ ਨੂੰ ਕਤਲ ਕਰਨ ਉਪਰੰਤ ਲੱਖਾਂ ਦੀ ਨਗ&#2

[JUGRAJ SINGH]

Prime VIP
Staff member
ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਾਊਥ ਸਿਟੀ 'ਚ ਬੀਤੀ ਰਾਤ ਕੁਝ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਇਕ ਹੌਜ਼ਰੀ ਵਪਾਰੀ ਦੇ ਘਰ ਦਾਖ਼ਲ ਹੋ ਕੇ ਉਸਦੇ ਨੌਜਵਾਨ ਲੜਕੇ ਦਾ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਘਰ ਵਿਚ ਮੌਜੂਦ ਵਪਾਰੀ ਦੀ ਲੜਕੀ ਨੂੰ ਵੀ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਲੜਕੀ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਲੁਟੇਰੇ ਘਰ ਵਿਚ ਪਈ ਲੱਖਾਂ ਦੀ ਨਕਦੀ ਤੇ ਹੋਰ ਸਾਮਾਨ ਲੁੱਟ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਹੌਜ਼ਰੀ ਦੇ ਵਪਾਰੀ ਸੁਦੇਸ਼ ਵਰਮਾ ਦੀ ਲੜਕੀ ਪ੍ਰਿਯੰਕਾ (24) ਜਿਸ ਨੂੰ ਕਿ ਲੁਟੇਰਿਆਂ ਵੱਲੋਂ ਜ਼ਖਮੀ ਕੀਤਾ ਗਿਆ ਹੈ, ਦਾ ਵਿਆਹ 22 ਜਨਵਰੀ ਨੂੰ ਹੈ। ਸੁਦੇਸ਼ ਉਸਦੀ ਪਤਨੀ ਅਨੀਤਾ ਤੇ ਲੜਕਾ ਕੁਨਾਲ ਰਿਸ਼ਤੇਦਾਰਾਂ ਨੂੰ ਵਿਆਹ ਦਾ ਕਾਰਡ ਦੇਣ ਲਈ ਜਲੰਧਰ ਗਏ ਹੋਏ ਸਨ। ਘਰ ਵਿਚ ਰਾਹੁਲ ਅਤੇ ਪ੍ਰਿਯੰਕਾ ਇਕੱਲੇ ਸਨ। ਇਸ ਦੌਰਾਨ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਘਰ ਵਿਚ ਦਾਖ਼ਲ ਹੋਏ ਅਤੇ ਪ੍ਰਿਯੰਕਾ ਤੇ ਰਾਹੁਲ 'ਤੇ ਹਮਲਾ ਕਰ ਦਿੱਤਾ। ਲੁਟੇਰਿਆਂ ਵੱਲੋਂ ਰਾਹੁਲ ਦੇ ਢਿੱਡ 'ਚ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ, ਸਿੱਟੇ ਵਜੋਂ ਉਸਦੀ ਮੌਕੇ 'ਤੇ ਮੌਤ ਹੋ ਗਈ, ਜਦ ਕਿ ਪ੍ਰਿਯੰਕਾ ਉਪਰ ਦੇ ਸਿਰ ਉਪਰ ਵਾਰ ਕੀਤੇ। ਜਦੋਂ ਸੁਦੇਸ਼ ਵਰਮਾ ਤੇ ਉਸਦਾ ਪਰਿਵਾਰ ਦੇਰ ਰਾਤ ਘਰ ਆਏ ਤਾਂ ਉਨ੍ਹਾਂ ਦੇਖਿਆ ਕਿ ਰਾਹੁਲ ਦੀ ਲਾਸ਼ ਰਸੋਈ ਵਿਚ ਪਈ ਸੀ, ਜਦ ਕਿ ਪ੍ਰਿਯੰਕਾ ਆਪਣੇ ਕਮਰੇ ਵਿਚ ਬਿਸਤਰ 'ਤੇ ਸੀ। ਸ੍ਰੀ ਵਰਮਾ ਵੱਲੋਂ ਦੋਵਾਂ ਨੂੰ ਦਿਆਨੰਦ ਹਸਪਤਾਲ ਲਿਆਂਦਾ ਗਿਆ, ਜਿੱਥੇ ਰਾਹੁਲ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ, ਜਦ ਕਿ ਪ੍ਰਿਯੰਕਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕਾਤਲਾਂ ਵੱਲੋਂ ਰਾਹੁਲ ਦੇ ਮੂੰਹ 'ਚ ਗੈਸ ਪਾਈਪ ਵੀ ਪਾਈ ਗਈ ਸੀ, ਕਿਉਂਕਿ ਉਸਦੇ ਮੂੰਹ ਵਿਚੋ ਬਦਬੂ ਆ ਰਹੀ ਸੀ, ਜਦ ਕਿ ਪ੍ਰਿਯੰਕਾ ਦੇ ਵਾਲਾਂ ਨੂੰ ਬੁਰੀ ਤਰ੍ਹਾਂ ਨਾਲ ਖਿੱਚਿਆ ਹੋਇਆ ਸੀ। ਉਸਦੀਆਂ ਉਂਗਲਾਂ ਤੇ ਵੀ ਜ਼ਖਮਾਂ ਦੇ ਨਿਸ਼ਾਨ ਸਨ। ਪ੍ਰਿਯੰਕਾ ਦਾ ਵਿਆਹ ਲੋਹੇ ਦੇ ਕਾਰੋਬਾਰੀ ਨਾਲ ਹੋਣਾ ਸੀ। ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਸ: ਨਿਰਮਲ ਸਿੰਘ ਢਿੱਲੋਂ ਸਮੇਤ ਕਈ ਉਚ ਅਧਿਕਾਰੀ ਮੌਕੇ 'ਤੇ ਪਹੁੰਚੇ। ਸ: ਢਿੱਲੋਂ ਨੇ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਾਤਲ ਕੋਠੀ ਅੰਦਰ ਜਬਰੀ ਦਾਖ਼ਲ ਨਹੀਂ ਹੋਏ ਨਾ ਹੀ ਲੁਟੇਰਿਆਂ ਵੱਲੋਂ ਘਰ ਦਾ ਸਮਾਨ ਹੀ ਲੁੱਟਿਆ ਗਿਆ। ਸ: ਢਿੱਲੋਂ ਨੇ ਦੱਸਿਆ ਕਿ ਇਥੋਂ ਤੱਕ ਕਿ ਪ੍ਰਿਯੰਕਾ ਦੇ ਪਾਏ ਹੋਏ ਗਹਿਣੇ ਵੀ ਲੁਟੇਰਿਆਂ ਨੇ ਨਹੀਂ ਲਾਹੇ। ਉਨ੍ਹਾਂ ਦੱਸਿਆ ਕਿ ਕਾਤਲਾਂ ਵਿਚੋਂ ਪਰਿਵਾਰ ਦਾ ਕੋਈ ਜਾਣਕਾਰ ਜ਼ਰੂਰ ਸੀ, ਜਿਸਨੂੰ ਕਿ ਘਰ ਦੇ ਹਲਾਤ ਬਾਰੇ ਪਤਾ ਸੀ। ਘਟਨਾ ਸਬੰਧੀ ਪੁਲਿਸ ਨੂੰ ਕਈ ਅਹਿਮ ਸੁਰਾਗ ਹੱਥ ਲੱਗੇ ਹਨ ਅਤੇ ਇਹ ਮਾਮਲਾ ਜਲਦ ਹੱਲ ਕਰ ਲਿਆ ਜਾਵੇਗਾ। ਇਸ ਦੌਰਾਨ ਪੁਲਿਸ ਵੱਲੋਂ ਸ਼ੱਕ ਦੇ ਆਧਾਰ 'ਤੇ ਕੁਝ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਨ੍ਹਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਰਾਹੁਲ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
 
Top