ਇਕ ਰੁਪਏ ਦੇ ਟੋਲ ਵਾਧੇ ਨੇ ਤਿੰਨ ਕਿਲੋਮੀਟਰ ਲੰਬਾ ਜ&#2

ਗੁੜਗਾਓਂ / ਨਵੀਂ ਦਿੱਲੀ, 4 ਅਪ੍ਰੈਲ (ਹਿੰ. ਟਾ.)-ਦਿੱਲੀ, ਗੁੜਗਾਓਂ ਹਾਈਵੇ ‘ਤੇ ਇਕ ਰੁਪਏ ਦੇ ਟੋਲ ਵਾਧੇ ਕਾਰਨ ਤਿੰਨ ਕਿਲੋਮੀਟਰ ਤਕ ਜਾਮ ਲੱਗ ਗਿਆ। ਸ਼ੁੱਕਰਵਾਰ ਨੂੰ ਟੋਲ ਟੈਕਸ ਵਿਚ 20 ਤੋਂ 21 ਰੁਪਏ ਦੇ ਚੌਪਹੀਆ ਵਾਹਨਾਂ ‘ਤੇ ਵਾਧੇ ਨੇ 2 ਘੰਟੇ ਤਕ ਜਾਮ ਲਗਾ ਦਿੱਤਾ। ਇਕ ਰੁਪਏ ਦਾ ਵਾਧਾ ਹੋਣ ਨਾਲ ਖੁੱਲ੍ਹੇ ਜਾਂ ਟੁੱਟੇ ਪੈਸਿਆਂ ਦੀ ਬੜੀ ਦਿੱਕਤ ਹੋ ਗਈ, ਜਿਸ ਨਾਲ ਕਾਰਾਂ ਦੀਆਂ ਕਤਾਰਾਂ ਤਿੰਨ ਕਿਲੋਮੀਟਰ ਤਕ ਲੱਗ ਗਈਆਂ, ਜਿਥੇ ਇਕ ਔਸਤ ਕਾਰ ਨੂੰ ਟੋਲ ਟੈਕਸ ਕਾਊਂਟਰ ‘ਤੇ ਇਕ ਮਿੰਟ ਲੱਗਦਾ ਸੀ, ਉਥੇ ਇਹ ਸਮਾਂ ਪੰਜ ਮਿੰਟ ਤਕ ਵਧ ਗਿਆ। ਟੋਲ ਪਲਾਜ਼ਾ ਨੂੰ ਇਹ ਜਾਮ ਇਫਕੋ ਚੌਕ ਤਕ ਵੇਖਣ ਨੂੰ ਮਿਲਿਆ। ਟੋਲ ਪਲਾਜ਼ਾ ਤੋਂ ਰੋਜ਼ਾਨਾ 1.4 ਲੱਖ ਲੰਘਣ ਵਾਲੇ ਵਾਹਨਾਂ ਵਿਚੋਂ 95 ਫੀਸਦੀ ਤਾਂ ਕਾਰਾਂ ਹੀ ਹੁੰਦੀਆਂ ਹਨ।
 
Top