UNP

ਭਾਰਤੀ ਭਾਈਚਾਰੇ ਨੇ ਇਸ ਵਾਰ ਚੋਣਾਂ ਚ ਲਿਬਰਲ ਪਾਰਟ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 04-Apr-2011
Birha Tu Sultan
 
ਭਾਰਤੀ ਭਾਈਚਾਰੇ ਨੇ ਇਸ ਵਾਰ ਚੋਣਾਂ ਚ ਲਿਬਰਲ ਪਾਰਟ

ਜ਼ਿਆਦਾਤਰ ਭਾਰਤੀਆਂ ਨੇ ਸੂਬਾਈ ਚੋਣਾਂ ਚ ਇਸ ਵਾਰ ਲਿਬਰਲ ਪਾਰਟੀ ਦਾ ਸਾਥ ਦਿੱਤਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਲਿਬਰਲ ਪਾਰਟੀ ਦੇ ਸਰਗਰਮ ਮੈਂਬਰ ਡਾ. ਜਗਵਿੰਦਰ ਵਿਰਕ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਇਸ ਵਾਰ ਸਿਡਨੀ ਦੇ ਵੱਖ-ਵੱਖ ਇਲਾਕਿਆਂ ਚ ਵਸਦੇ ਭਾਰਤੀਆਂ ਨੇ ਲਿਬਰਲ ਪਾਰਟੀ ਦੇ ਉਮੀਦਵਾਰਾਂ ਨੂੰ ਆਪੋ-ਆਪਣੇ ਘਰਾਂ ਚ ਬੁਲਾ ਕੇ ਟੀ-ਪਾਰਟੀਆਂ ਆਦਿ ਦਾ ਆਯੋਜਨ ਕਰਕੇ ਲਿਬਰਲ ਪਾਰਟੀ ਦੇ ਹੱਕ ਚ ਭੁਗਤਣ ਦਾ ਵਾਅਦਾ ਕੀਤਾ ਸੀ, ਜੋ ਕਿ ਲਿਬਰਲ ਪਾਰਟੀ ਦੀ ਜਿੱਤ ਕਾਰਨ ਸੱਚ ਹੋ ਨਿਬੜਿਆ ਹੈ।
ਡਾ. ਵਿਰਕ ਨੇ ਦੱਸਿਆ ਕਿ ਲਿਬਰਲ ਪਾਰਟੀ ਵਲੋਂ ਦਰਜ ਕੀਤੀ ਵੱਡੀ ਜਿੱਤ ਤੇ ਭਾਰਤੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਆਸ ਪ੍ਰਗਟ ਕੀਤੀ ਹੈ ਕਿ ਪ੍ਰੀਮੀਅਰ ਬੈਰੀ ਓ ਫੈਰਲ ਦੀ ਅਗਵਾਈ ਵਾਲੀ ਇਹ ਸਰਕਾਰ ਭਾਰਤੀ ਭਾਈਚਾਰੇ ਦੇ ਨੇੜੇ ਹੋ ਕੇ ਉਨ੍ਹਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰੇਗੀ ਤਾਂ ਜੋ ਅੱਗੇ ਤੋਂ ਭਾਰਤੀ ਭਾਈਚਾਰੇ ਦਾ ਵਿਸ਼ਵਾਸ ਇਸ ਪਾਰਟੀ ਚ ਹੀ ਬਣਿਆ ਰਹੇ।

UNP