UNP

ਨਾਮਵਰ ਪੰਜਾਬੀ ਕਲਾਕਾਰ ਕੇ. ਦੀਪ ਉਰਫ ਪੋਸਤੀ ਵਾਲ ਵ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 22-Feb-2011
mr.ankhi
 
ਨਾਮਵਰ ਪੰਜਾਬੀ ਕਲਾਕਾਰ ਕੇ. ਦੀਪ ਉਰਫ ਪੋਸਤੀ ਵਾਲ ਵ

ਨਾਮਵਰ ਪੰਜਾਬੀ ਕਲਾਕਾਰ ਕੇ. ਦੀਪ ਉਰਫ ਪੋਸਤੀ ਵਾਲ ਵਾਲ ਬਚੇ
ਮਹਿਲ ਕਲਾਂ -ਬੀਤੀ ਰਾਤ ਲੁਧਿਆਣਾ ਬਰਨਾਲਾ ਮੁੱਖ ਮਾਰਗ ਸਥਾਨਕ ਬੱਸ ਸਟੈਂਡ ਨਜ਼ਦੀਕ ਇਕ ਕਾਰ ਸਵਾਰਾਂ ਦੀ ਅਣਗਿਹਲੀ ਕਾਰਨ ਨਾਮਵਰ ਪੰਜਾਬੀ ਕਲਾਕਾਰ ਕੇ. ਦੀਪ ਉਰਫ ਪੋਸਤੀ ਦੀ ਕਾਰ ਸਵਾਰ ਪਾਰਟੀ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋਣੋ ਵਾਲ ਵਾਲ ਬਚ ਗਈ ਤੇ ਨਸ਼ੇ ਵਿਚ ਧੁੱਤ ਲੋਕਾਂ ਵੱਲੋਂ ਉਲਟਾ ਕੇ. ਦੀਪ ਦੇ ਡਰਾਇਵਰ ਨੂੰ ਘੇਰ ਲੈਣ ਕਾਰਨ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ ਸਾਢੇ ਅੱਠ ਵਜੇ ਦੇ ਕਰੀਬ ਪ੍ਰਸਿੱਧ ਕਲਾਕਾਰ ਕੇ. ਦੀਪ ਸਾਥੀ ਕਲਾਕਾਰਾਂ ਸਮੇਤ ਆਪਣੀ ਇਨਨੋਵਾ ਗੱਡੀ ਵਿਚ ਸਵਾਰ ਹੋ ਕੇ ਸਰਦੂਲਗੜ੍ਹ ਤੋਂ ਪੰਜਾਬ ਪੁਲਿਸ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਉਪਰੰਤ ਵਾਪਸ ਲੁਧਿਆਣਾ ਜਾ ਰਹੇ ਸਨ ਕਿ ਅਚਾਨਕ ਮਹਿਲ ਕਲਾਂ ਬੱਸ ਸਟੈਂਡ ਉੱਪਰ ਸਥਿਤ ਸ਼ਰਾਬ ਦੇ ਠੇਕੇ ਦੇ ਨੇੜਿਓ ਇਕ ਟਾਟਾ ਸੂਮੋ ਗੱਡੀ ਮੇਨ ਰੋਡ ਉੱਪਰ ਆ ਚੜ੍ਹੀ ਤੇ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਕਾਰ ਦੀਆਂ ਤਾਕੀਆਂ ਅੰਦਰ ਧਸ ਗਈਆਂ ਅਤੇ ਕੇ. ਦੀਪ ਤੇ ਉਨ੍ਹਾਂ ਸਾਥੀ ਕਲਾਕਾਰ ਵਾਲ ਵਾਲ ਬਚ ਗਏ। ਹਾਦਸੇ ਉਪਰੰਤ ਟਾਟਾ ਸੂਮੋ ਸਵਾਰ ਜਿਸ ਵਿਚ ਗੁਆਂਢੀ ਪਿੰਡ ਦੇ ਸਰਪੰਚ ਦਾ ਲੜਕਾ ਸੇਵਕ ਸਿੰਘ ਯੂਥ ਅਕਾਲੀ ਆਗੂ ਨਸ਼ੇ ਵਿਚ ਧੁੱਤ ਆਪਣੇ ਸਾਥੀਆਂ ਸਮੇਤ ਸ਼ਾਮਲ ਸੀ ਤੇ ਬਲਾਕ ਕਾਂਗਰਸ ਦੇ ਆਗੂ ਜਗਰੂਪ ਸਿੰਘ ਨੇ ਉਲਟਾ ਕੇ. ਦੀਪ ਦੇ ਡਰਾਇਵਰ ਉਪਰ ਲੀਡਰੀ ਦਾ ਰੋਅਬ ਝਾੜਦਿਆਂ ਧਮਕੀਆਂ ਦਿੱਤੀਆਂ ਤੇ ਖਿੱਚ ਧੂਅ ਕਰਕੇ ਡਰਾਇਵਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਆਪਣੀ ਗੱਡੀ ਦਾ ਹਰਜ਼ਾਨਾ ਮੰਗਣ ਲੱਗੇ। ਇਹ ਡਰਾਮਾ ਲਗਢਗ 45 ਮਿੰਟ ਦੇ ਕਰੀਬ ਚੱਲਦਾ ਰਿਹਾ ਅਤੇ ਕੇ. ਦੀਪ ਦੇ ਗਰੁੱਪ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ, ਪਰ ਥਾਣਾ ਮਹਿਲ ਕਲਾਂ ਦਾ ਕੋਈ ਪੁਲਿਸ ਕਰਮੀਂ ਮੌਕੇ 'ਤੇ ਨਹੀਂ ਪਹੁੰਚਿਆ ਅੰਤ ਸਥਿਤੀ ਨੂੰ ਕਾਬੂ ਤੋਂ ਬਾਹਰ ਹੁੰਦੇ ਦੇਖ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਅਵਤਾਰ ਸਿੰਘ ਅਣਖੀ ਸੀਨੀਅਰ ਪੱਤਰਕਾਰ ਤੇ ਅਹੁਦੇਦਾਰਾਂ ਨੇ ਮੌਕੇ 'ਤੇ ਪਹੁੰਚਕੇ ਸਥਿਤੀ ਨੂੰ ਕਾਬੂ 'ਚ ਕਰਦਿਆਂ ਸ਼ਰਾਬੀਆਂ ਦੇ ਵੱਲੋਂ ਘੇਰੇ ਹੋਏ ਕੇ. ਦੀਪ ਦੇ ਡਰਾਇਵਰ ਨੂੰ ਛੁਡਵਾਇਆ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਕੇ ਵਿਦਾ ਕੀਤਾ।


 
Old 23-Feb-2011
qaswed
 
Re: ਨਾਮਵਰ ਪੰਜਾਬੀ ਕਲਾਕਾਰ ਕੇ. ਦੀਪ ਉਰਫ ਪੋਸਤੀ ਵਾਲ ਵ

:/ ...

 
Old 23-Feb-2011
pps309
 
Re: ਨਾਮਵਰ ਪੰਜਾਬੀ ਕਲਾਕਾਰ ਕੇ. ਦੀਪ ਉਰਫ ਪੋਸਤੀ ਵਾਲ ਵ

ਸੇਵਕ ਸਿੰਘ ਯੂਥ ਅਕਾਲੀ ਆਗੂ ਨਸ਼ੇ ਵਿਚ ਧੁੱਤ ਆਪਣੇ ਸਾਥੀਆਂ ਸਮੇਤ ਸ਼ਾਮਲ ਸੀ ਤੇ ਬਲਾਕ ਕਾਂਗਰਸ ਦੇ ਆਗੂ ਜਗਰੂਪ ਸਿੰਘ
chor chor, dovein massi de putt

 
Old 23-Feb-2011
*Sippu*
 
Re: ਨਾਮਵਰ ਪੰਜਾਬੀ ਕਲਾਕਾਰ ਕੇ. ਦੀਪ ਉਰਫ ਪੋਸਤੀ ਵਾਲ ਵ

:-j

Post New Thread  Reply

« Tigerstyle - Mystics, Martyrs, Maharajas | SC refuses to entertain PIL by victims of terrorism »
UNP