ਸੱਜਣ ਕੁਮਾਰ ਨੇ ਕਿਹਾ ਸੀ ਇਕ ਵੀ ਸਿੱਖ ਜਿਊਂਦਾ ਨਹੀ&#

Android

Prime VIP
Staff member
'84 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਸੀ ਸਰਕਾਰ ਤੇ ਪੁਲਸ ਦੀ ਸ਼ਹਿ
ਨਵੀਂ ਦਿੱਲੀ/ਮੋਹਾਲੀ (ਇ. ਆ., ਪ੍ਰਦੀਪ ਹੈਪੀ)¸ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਪੁਰਜ਼ੋਰ ਨਿੰਦਾ ਵਜੋਂ ਸੀ. ਬੀ. ਆਈ. ਨੇ ਸੋਮਵਾਰ ਨੂੰ ਅਦਾਲਤ ਵਿਚ ਕਿਹਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗੇ ਪੂਰੀ ਤਰ੍ਹਾਂ ਜਥੇਬੰਦਕ ਸਨ। ਕਰਕਰਡੂਮਾ ਅਦਾਲਤ ਵਿਚ ਆਪਣੀਆਂ ਦਲੀਲਾਂ ਮੁਕੰਮਲ ਕਰਦੇ ਹੋਏ ਸੀ. ਬੀ. ਆਈ. ਦੇ ਵਕੀਲ ਨੇ ਕਿਹਾ ਹੈ ਕਿ ਇਕ ਖਾਸ ਫਿਰਕੇ ਵਿਰੁੱਧ ਸੇਧਤ ਦੰਗਿਆਂ ਨੂੰ ਪੁਲਸ ਅਤੇ ਇਸਦੇ ਨਾਲ-ਨਾਲ ਸਰਕਾਰ ਦੀ ਹਮਾਇਤ ਪ੍ਰਾਪਤ ਸੀ। ਏਜੰਸੀ ਨੇ ਦਿੱਲੀ ਛਾਉਣੀ ਵਿਚ ਦੰਗਿਆਂ ਨੂੰ ਭੜਕਾਉਣ ਲਈ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ। ਸੀ. ਬੀ. ਆਈ. ਨੇ ਅਦਾਲਤ ਨੂੰ ਦੱਸਿਆ ਕਿ ਚਸ਼ਮਦੀਦ ਗਵਾਹਾਂ ਮੁਤਾਬਕ ਸੱਜਣ ਕੁਮਾਰ ਨੇ ਭੀੜ ਨੂੰ ਕਿਹਾ ਕਿ ਇਲਾਕੇ ਵਿਚ ਇਕ ਵੀ ਸਿੱਖ ਜਿਊਂਦਾ ਨਹੀਂ ਰਹਿਣਾ ਚਾਹੀਦਾ। ਸੱਜਣ ਕੁਮਾਰ ਨੇ ਭੀੜ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵੀ ਸਾੜ-ਫੂਕ ਦਿਓ ਜਿਹੜੇ ਸਿੱਖਾਂ ਨੂੰ ਪਨਾਹ ਦੇ ਰਹੇ ਹਨ। ਸੀ. ਬੀ. ਆਈ. ਨੇ ਆਪਣੀਆਂ ਅੰਤਿਮ ਦਲੀਲਾਂ ਲਈ ਇਕ ਚਸ਼ਮਦੀਦ ਗਵਾਹ ਨੂੰ ਆਧਾਰ ਬਣਾਇਆ, ਜਿਸਨੇ ਸੱਜਣ ਕੁਮਾਰ ਦੀ ਇਕ ਭੀੜ ਨੂੰ ਅਜਿਹਾ ਕਹਿੰਦੇ ਹੋਏ ਸ਼ਨਾਖਤ ਕੀਤੀ ਕਿ ਸਿੱਖਾਂ ਨੂੰ ਕਤਲ ਕਰ ਦਿਓ।
ਸੀ. ਬੀ. ਆਈ. ਦੇ ਵਕੀਲ ਸ਼੍ਰੀ ਆਰ. ਐੱਸ. ਚੀਮਾ ਨੇ ਜ਼ਿਲਾ ਜੱਜ ਜੇ. ਆਰ. ਆਰੀਅਨ ਅੱਗੇ ਆਪਣੀਆਂ ਦਲੀਲਾਂ ਪੇਸ਼ ਕਰਦੇ ਹੋਏ ਕਿਹਾ ਕਿ ਗਵਾਹ ਨਿਰਪ੍ਰੀਤ ਕੌਰ, ਜਿਸਦਾ ਪਿਤਾ 1984 ਦੇ ਦੰਗਿਆਂ ਵਿਚ ਜਿਊਂਦਾ ਸਾੜ ਕੇ ਹਲਾਕ ਕਰ ਦਿੱਤਾ ਗਿਆ ਸੀ, ਨੇ ਆਪਣੀ ਗਵਾਹੀ ਵਿਚ ਕਿਹਾ ਹੈ ਕਿ ਉਸਨੇ 3 ਨਵੰਬਰ 1984 ਨੂੰ ਸੱਜਣ ਕੁਮਾਰ ਨੂੰ ਇਕ ਭੀੜ ਨੂੰ ਸੰਬੋਧਨ ਕਰਦਿਆਂ ਅਤੇ ਇਹ ਕਹਿੰਦਿਆਂ ਵੇਖਿਆ ਸੀ ਕਿ ਸਿੱਖਾਂ 'ਤੇ ਹਮਲੇ ਕਰੋ ਅਤੇ ਉਨ੍ਹਾਂ ਨੂੰ ਕਤਲ ਕਰ ਦਿਓ।
ਨਿਰਪ੍ਰੀਤ ਕੌਰ ਅਨੁਸਾਰ ਸੱਜਣ ਕੁਮਾਰ ਨੇ ਕਿਹਾ ਕਿ ਕਿਸੇ ਵੀ ਸਰਦਾਰ ਨੂੰ ਜਿਊਂਦਾ ਨਹੀਂ ਛੱਡਿਆ ਜਾਣਾ ਚਾਹੀਦਾ। ਉਨ੍ਹਾਂ ਦੇ ਸਾਰੇ ਰਹਿੰਦੇ ਘਰ ਸਾੜ ਦਿੱਤੇ ਜਾਣ। ਸਾਰੇ ਸਿੱਖਾਂ ਨੂੰ ਹਲਾਕ ਕਰ ਦਿਓ ਕਿਉਂਕਿ ਉਨ੍ਹਾਂ ਨੇ ਮੇਰੀ ਮਾਂ (ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ) ਨੂੰ ਹਲਾਕ ਕਰ ਦਿੱਤਾ ਹੈ। ਸ਼੍ਰੀ ਚੀਮਾ ਨੇ ਅਦਾਲਤ ਵਿਚ ਇਹ ਵੀ ਕਿਹਾ ਕਿ ਦੰਗਿਆਂ ਮਗਰੋਂ, ਦੋਸ਼ੀ ਨੇ ਗਵਾਹੀ ੇਦੇਣ ਵਾਲੀ ਬੀਬੀ ਨੂੰ ਵੀ ਧਮਕਾਇਆ ਅਤੇ ਕਈ ਖੁਫੀਆ ਏਜੰਸੀਆਂ ਨੇ ਵੀ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਕਿਉਂਕਿ 16 ਸਾਲ ਦੀ ਉਮਰ ਵਿਚ ਉਹ ਆਪਣੇ ਪਿਤਾ ਦੇ ਕਤਲ ਦੀ ਗਵਾਹ ਸੀ। ਸੱਜਣ ਕੁਮਾਰ ਅਤੇ ਪੰਜ ਹੋਰ ਬਲਵਨ ਖੋਖਰ, ਕਿਸ਼ਨ ਖੋਖਰ, ਮਹਿੰਦਰ ਯਾਦਵ, ਗਿਰਧਾਰੀ ਲਾਲ ਅਤੇ ਕਪਤਾਨ ਭਾਗ ਮਲ ਦੰਗਿਆਂ ਦੌਰਾਨ ਦਿੱਲੀ ਛਾਉਣੀ ਵਿਚ ਛੇ ਵਿਅਕਤੀਆਂ ਦੇ ਕਤਲ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ 'ਤੇ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੇ ਪ੍ਰਸੰਗ ਵਿਚ ਸਿੱਖਾਂ ਨੂੰ ਕਤਲ ਕਰਨ ਲਈ ਭੀੜ ਨੂੰ ਭੜਕਾਉਣ ਦਾ ਇਲਜ਼ਾਮ ਹੈ। ਨਿਰਪ੍ਰੀਤ ਕੌਰ ਨੇ ਪਹਿਲਾਂ ਅਦਾਲਤ ਵਿਚ ਸੱਜਣ ਕੁਮਾਰ ਅਤੇ ਤਿੰਨ ਹੋਰਨਾਂ ਦੀ ਅਜਿਹੇ ਵਿਅਕਤੀਆਂ ਵਜੋਂ ਸ਼ਨਾਖਤ ਕੀਤੀ ਸੀ, ਜਿਨ੍ਹਾਂ ਨੇ ਕਤਲਾਂ ਲਈ ਭੀੜ ਨੂੰ ਭੜਕਾਇਆ।
 
Top