ਰਾਜੋਆਣਾ ਨੂੰ ਫਾਂਸੀ ਦੇਣ ਦਾ ਮਾਮਲਾ :- ਜੇਲ ਸੁਪਰਡੈ&#

Android

Prime VIP
Staff member
ਫਾਂਸੀ ਨਾਲੋਂ ਅਸਤੀਫਾ ਦੇਣ ਨੂੰ ਤਰਜੀਹ ਦੇਵਾਂਗਾ

ਚੰਡੀਗੜ੍ਹ (ਦਰਸ਼ਨ ਸਿੰਘ ਸਿੱਧੂ)-ਬੇਅੰਤ ਸਿੰਘ ਕਤਲ ਕੇਸ ਸਬੰਧੀ ਫਾਂਸੀ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਜੇਲ 'ਚ ਫਾਂਸੀ ਦਿਤੇ ਜਾਣ ਸਬੰਧੀ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ। ਸੰਭਾਵਨਾ ਇਹ ਹੈ ਕਿ ਭਲਕੇ ਪੰਜਾਬ ਸਰਕਾਰ ਦਾ ਗ੍ਰਹਿ ਵਿਭਾਗ ਇਸ ਬਾਰੇ ਕੋਈ ਦੋ ਟੁਕ ਫੈਸਲਾ ਕਰ ਲਵੇਗਾ। ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜੇਲ ਸੁਪਰਡੈਂਟ ਨੇ ਵੀ ਜੇਲ ਅਧਿਕਾਰੀਆਂ ਨੂੰ ਇਹ ਸਪਸ਼ਟ ਕਰ ਦਿਤਾ ਹੈ ਕਿ ਜਲਾਦ ਨਾ ਹੋਣ ਦੀ ਸੂਰਤ 'ਚ ਉਹ ਬਲਵੰਤ ਸਿੰਘ ਰਾਜੋਆਣਾ ਨੂੰ ਖੁਦ ਫਾਂਸੀ ਨਹੀਂ ਚੜ੍ਹਾਉਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ ਮੈਨੂਅਲ ਮੁਤਾਬਕ ਸਬੰਧਤ ਜੇਲ ਜਾਂ ਜੇਲ ਵਿਭਾਗ ਕੋਲ ਜਲਾਦ ਨਾ ਹੋਣ ਦੀ ਹਾਲਤ 'ਚ ਜੇਲ ਸੁਪਰਡੈਂਟ ਕੈਦੀ ਨੂੰ ਸੁਣਾਈ ਜਾਣ ਵਾਲੀ ਫਾਂਸੀ ਦੀ ਸਜ਼ਾ ਮੌਕੇ ਖੁਦ ਫੱਟਾ ਖਿਚ ਸਕਦੇ ਹਨ। ਦੋ ਦਿਨ ਪਹਿਲਾਂ ਜਦੋਂ ਜੇਲ ਵਿਭਾਗ ਪੰਜਾਬ ਦੇ ਡੀ. ਜੀ. ਪੀ. ਸ਼ਸ਼ੀ ਕਾਂਤ ਪਟਿਆਲਾ ਜੇਲ 'ਚ ਦੌਰਾ ਕਰਨ ਗਏ ਸਨ ਤਾਂ ਪਟਿਆਲਾ ਜੇਲ ਦੇ ਸੁਪਰਡੈਂਟ ਰਾਜਨ ਕਪੂਰ ਨੇ ਉਨ੍ਹਾਂ ਨੂੰ ਇਹ ਕਹਿ ਦਿਤਾ ਸੀ ਕਿ ਉਹ ਬਲਵੰਤ ਸਿੰਘ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਬਜਾਏ ਅਸਤੀਫਾ ਦੇਣਾ ਬੇਹਤਰ ਸਮਝੇਗਾ ਕਿਉਂਕਿ ਜੇਲ ਸੁਪਰਡੈਂਟ ਨਹੀਂ ਚਾਹੁੰਦਾ ਕਿ ਉਹ ਸਿੱਖ ਕੌਮ ਦੇ ਲੋਕਾਂ ਦੀਆਂ ਅੱਖਾਂ 'ਚ ਰੜਕਦਾ ਰਹੇ।
ਸ਼ਿਵ ਸੈਨਾ ਇੰਚਾਰਜ ਰਾਜੀਵ ਟੰਡਨ ਜੱਲਾਦ ਬਣਨ ਲਈ ਤਿਆਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜੀ ਅਰਜ਼ੀ : ਕੁਰਾਲੀ,ਪਟਿਆਲਾ, (ਬਠਲਾ, ਰਾਜੇਸ਼))-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਕਤਲ ਕਾਂਡ ਵਿਚ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾਣ ਵਾਲੀ ਫਾਂਸੀ ਦੀ ਸਜ਼ਾ ਨੂੰ ਪੂਰਾ ਕਰਨ ਲਈ ਕੇਂਦਰੀ ਜੇਲ ਦੇ ਅਧਿਕਾਰੀ ਉਲਝਣ ਵਿਚ ਪਏ ਹੋਏ ਹਨ ਤੇ ਕਈ ਸਿੱਖ ਜਥੇਬੰਦੀਆਂ ਇਸ ਨੂੰ ਰੁਕਵਾਉਣ ਲਈ ਯਤਨ ਕਰ ਰਹੀਆਂ ਹਨ। ਦੂਜੇ ਪਾਸੇ ਅੱਤਵਾਦ ਤੇ ਅੱਤਵਾਦੀ ਤਾਕਤਾਂ ਨਾਲ ਲੜ ਰਹੀ ਹਿੰਦੂ ਜਥੇਬੰਦੀ ਸ਼ਿਵ ਸੈਨਾ ਦੇ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਆਪਣਾ ਇਕ ਬਿਆਨ ਦਾਗ ਕੇ ਮਾਹੌਲ ਵਿਚ ਗਰਮੀ ਪੈਦਾ ਕਰ ਦਿੱਤੀ ਹੈ। ਰਾਜੀਵ ਟੰਡਨ ਨੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਪੱਤਰ ਲਿਖ ਕੇ ਕਿਹਾ ਹੈ ਕਿ ਰਾਜੋਆਣਾ ਨੂੰ ਫਾਂਸੀ ਦੇਣ ਵਾਲੇ ਜੱਲਾਦ ਦਾ ਕੰਮ ਉਨ੍ਹਾਂ ਨੂੰ ਦਿੱਤਾ ਜਾਵੇ।
 

mandy11

Member
Re: ਰਾਜੋਆਣਾ ਨੂੰ ਫਾਂਸੀ ਦੇਣ ਦਾ ਮਾਮਲਾ :- ਜੇਲ ਸੁਪਰਡ&#263

:-( bad news
 
Top